ਪੰਜ ਪਿਆਰਾ ਪਾਰਕ ਦੇ 10 ਲੱਖ ਰੁਪਏ ਦੇ ਬਿਜਲੀ-ਪਾਣੀ ਦੇ ਬਿੱਲ ਰੁਕੇ, ਵਿਭਾਗ ਬੇਵੱਸ

ss1

ਪੰਜ ਪਿਆਰਾ ਪਾਰਕ ਦੇ 10 ਲੱਖ ਰੁਪਏ ਦੇ ਬਿਜਲੀ-ਪਾਣੀ ਦੇ ਬਿੱਲ ਰੁਕੇ, ਵਿਭਾਗ ਬੇਵੱਸ
ਜੰਗਲਾਤ ਵਿਭਾਗ ਦੇ 109 ਕਾਮਿਆਂ ਦਾ 80 ਲੱਖ ਰੁਪਏ ਦੀ ਅਦਾਇਗੀ ਰੁਕੀ

ਸ੍ਰੀ ਆਨੰਦਪੁਰ ਸਾਹਿਬ, 21 ਮਾਰਚ(ਦਵਿੰਦਰਪਾਲ ਸਿੰਘ/ਅੰਕੁਸ਼): ਸ੍ਰੀ ਆਨੰਦਪੁਰ ਸਾਹਿਬ ਵਿਖੇ ਆਮ ਸ਼ਹਿਰੀਆਂ ਅਤੇ ਸੈਲਾਨੀਆਂ ਦੀ ਸਹੂਲਤ ਦੇ ਲਈ ਬਣਾਏ ਗਏ ਪੰਜ ਪਿਆਰਾ ਪਾਰਕ ਦਾ 10 ਲੱਖ ਰੁਪਏ ਦੇ ਕਰੀਬ ਦਾ ਬਿਜਲੀ ਅਤੇ ਪਾਣੀ ਦਾ ਬਿੱਲ ਬਕਾਇਆ ਖੜਾ ਹੈ। ਜਿਸ ਕਰਕੇ ਜਿੱਥੇ ਪਾਰਕ ਦੇ ਰੱਖ-ਰਖਾਓ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਬੀਤੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਇੱਥੇ ਕੰਮ ਕਰਦੇ ਕਾਮੇ ਵੀ ਫਾਕੇ ਕੱਟਣ ਦੇ ਲਈ ਮਜਬੂਰ ਹੋਏ ਪਏ ਹਨ।
ਵਿਭਾਗ ਦੇ ਵਣ ਰੇਂਜ ਅੰਸਰ ਰਣਧੀਰ ਸਿੰਘ ਨੇ ਦੱਸਿਆ ਕਿ ਪੰਜ ਪਿਆਰਾ ਪਾਰਕ ਦੇ ਰੱਖ-ਰਖਾਓ ਦਾ ਕੰਮ ਜੰਗਲਾਤ ਵਿਭਾਗ ਦੇ ਕੋਲ ਹੈ ਪਰ ਫੰਡਾਂ ਦੀ ਕਮੀ ਹੋਣ ਕਰਕੇ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਰਕ ਦਾ 4 ਲੱਖ ਰੁਪਏ ਦੇ ਕਰੀਬ ਦਾ ਬਿਜਲੀ ਦਾ ਬਿੱਲ ਜਦਕਿ 6 ਲੱਖ ਰੁਪਏ ਲਗਭਗ ਪਾਣੀ ਦਾ ਬਿੱਲ ਬਕਾਇਆ ਖੜਾ ਹੈ। ਜਦਕਿ ਵਿਭਾਗ ਦੇ ਕੋਲ ਇਨ੍ਹਾਂ ਬਿੱਲਾਂ ਦੀ ਅਦਾਇਗੀ ਲਈ ਫੰਡ ਨਹੀਂ ਹਨ। ਇੱਥੇ ਹੀ ਬੱਸ ਨਹੀਂ ਪਾਰਕ ਦੀ ਸਾਂਭ ਸੰਭਾਲ ਲਈ ਕੰਮ ਕਰਨ ਵਾਲੇ ਕਾਮਿਆਂ ਨੂੰ ਕਈ ਮਹੀਨਿਆਂ ਤੋਂ ਤਨਖਾਹਾਂ ਜਾਰੀ ਨਹੀਂ ਹੋ ਸਕੀਆਂ ਹਨ।
ਵਿਭਾਗੀ ਅਧਿਕਾਰੀ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵਣ ਰੇਂਜ ਸ੍ਰੀ ਆਨੰਦਪੁਰ ਸਾਹਿਬ ਦੇ ਅਧੀਨ ਕੰ ਕਰਨ ਵਾਲੇ 109 ਕਾਮਿਆਂ ਨੂੰ 8 ਤੋਂ 10 ਮਹੀਨਿਆਂ ਦੀਆਂ ਤਨਖਾਹਾਂ ਜਾਰੀ ਨਹੀਂ ਹੋ ਸਕੀਆਂ ਹਨ ਅਤੇ ਉਨ੍ਹਾਂ ਦਾ 80 ਲੱਖ ਰੁਪਏ ਦਾ ਬਕਾਇਆ ਖੜਾ ਹੈ। ਹਾਲਾਂਕਿ ਇਸ ਸਬੰਧੀ ਵਾਰ ਵਾਰ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਿਆ ਹੈ ਪਰ ਅਜੇ ਤੱਕ ਫੰਡ ਪ੍ਰਾਪਤ ਨਹੀਂ ਹੋ ਸਕੇ ਹਨ।

print
Share Button
Print Friendly, PDF & Email