ਭਾਈ ਗੁਰਬਖ਼ਸ਼ ਸਿੰਘ ਦੀ ਸ਼ਹੀਦੀ ਦਾ ਵਿਰੋਧ ਕਰਨ ਵਾਲੇ ਜੁਆਬ ਦੇਣ ਕਿ ਉਹਨਾਂ ਨੇ ਕਿੰਨੇਂ ਕੁ ਸਿੰਘਾਂ ਨੂੰ ਪੈਰੋਲਾਂ ਦਿਵਾਈਆਂ ਹਨ ??

ss1

ਭਾਈ ਗੁਰਬਖ਼ਸ਼ ਸਿੰਘ ਦੀ ਸ਼ਹੀਦੀ ਦਾ ਵਿਰੋਧ ਕਰਨ ਵਾਲੇ ਜੁਆਬ ਦੇਣ ਕਿ ਉਹਨਾਂ ਨੇ ਕਿੰਨੇਂ ਕੁ ਸਿੰਘਾਂ ਨੂੰ ਪੈਰੋਲਾਂ ਦਿਵਾਈਆਂ ਹਨ ??

ਬੀਤੇ ਕੱਲ੍ਹ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਦੀ ਮੌਤ ਦੀ ਖਬਰ ਨੇ ਪੰਥਕ ਹਲਕਿਆਂ ਵਿਚ ਸੋਗ ਦੀ ਲਹਿਰ ਭਰ ਦਿੱਤੀ ਸੀ ਅਤੇ ਕੁਝ ਤਮਾਸ਼ਾ ਦੇਖਣ ਵਾਲੇ ਅਤੇ ਸਿੱਖਾਂ ਵਿਚ ਫੁੱਟ ਪਾਉਣ ਵਾਲੇ ਪੰਥ ਦੋਖੀਆਂ ਨੇ ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਨੂੰ ਵੀ ਟੋਕਣਾ ਸ਼ੁਰੂ ਕਰ ਦਿਤਾ। ਇਹ ਕੋਈ ਹੋਰ ਨਹੀਂ ਬਲਕਿ ਸਿੱਖੀ ਰੂਪ ਵਿਚ ਗੰਦੀ ਰਾਜਨੀਤੀ ਕਰਨ ਵਾਲੇ ਪੈਰੋਕਾਰਾਂ ਦੇ ਚੇਲੇ ਅਤੇ ਕੌਮ ਦੇ ਗੱਦਾਰ ਹਨ । ਭਾਰਤੀ ਹਕੂਮਤ ਦੀ ਕੈਦ ਚ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਵਾਲ਼ੇ ਸੰਘਰਸ਼ ਲਈ ਕਿਹੜਾ ਕਿਸੇ ਦਾ ਨਾਮ ਲਿਖਿਆ ਆ ਜਾਂ ਕਿਸੇ ਇੱਕ ਬੰਦੇ ਦੀ ਜ਼ਿੰਮੇਵਾਰੀ ਹੈ, ਸਾਰੀ ਕੌਮ ਦੀ ਜ਼ਿੰਮੇਵਾਰੀ ਹੈ । ਜਿਹੜੇ ” ਵੱਡੇ ਵੱਡੇ ਸਿੰਘਾਂ ” ਨੂੰ ਭਾਈ ਗੁਰਬਖ਼ਸ਼ ਸਿੰਘ ਦੀ ਕੁਰਬਾਨੀਂ ਪਸੰਦ ਨਹੀਂ ਹੈ , ਉਹਨਾਂ ਨੂੰ ਬੇਨਤੀ ਹੈ ਕਿ ਭਾਈ ਗੁਰਬਖ਼ਸ਼ ਸਿੰਘ ਤੋਂ ਜੋ ਬਣਦਾ ਸਰਦਾ ਸੀ ਉਹ ਕਰ ਗਏ , ਹੁਣ ਤੁਸੀਂ ਅੱਗੇ ਹੋ ਕੇ ਕੌਮ ਨੂੰ ਆਪਣੀਂ ਕੁਰਬਾਨੀ ਦੇ ਕੇ ਦੱਸੋ ਕਿ ਕੁਰਬਾਨੀਂ ਕਿਸ ਤਰ੍ਹਾਂ ਦਿਤੀ ਜਾਂਦੀ ਹੈ । ਅਗਰ ਤੁਸੀ ਕੋਈ ਵੱਡੀ ਕੁਰਬਾਨੀਂ ਕਰਨ ਦੇ ਕਾਬਿਲ ਨਹੀਂ ਤਾਂ ਚਲੋ ਤੁਸੀਂ ਮਰਨ ਵਰਤ ਵੀ ਨਾ ਰੱਖੋ ਤੇ ਟੈਂਕੀ ਤੋਂ ਛਾਲ਼ ਮਾਰਕੇ ਵੀ ਨਾ ਮਰਨਾ । ਆਪਣੇਂ ਆਪਣੇਂ ਨਾਮ ਲਿਖਵਾਓ ਤੇ ਇਕੱਲੇ ਇਕੱਲੇ ਨੂੰ ਸਿਰਫ਼ 30-30 ਦਿਨ ਭੁੱਖ ਹੜਤਾਲ਼ ਤੇ ਬੈਠਣ ਦੀ ਬੇਨਤੀ ਕਰਦਾ ਹਾਂ । ਚਲੋ ਦੱਸੋ ਗੁਰਬਖ਼ਸ਼ ਸਿੰਘ ਨੂੰ ਨਿੰਦਣ ਵਾਲਾ ਕਿਹੜਾ ਕਿਹੜਾ ਸੂਰਮਾਂ ਅੱਗੇ ਆਕੇ ਆਪਣੇਂ ਆਪਣੇਂ ਨਾਮ ਲਿਖਵਾਉਂਦਾ ਹੈ । ਅਗਰ ਉਸ ਸੂਰਵੀਰ ਜਿੰਨੀਂ ਵੀ ਕੁਰਬਾਨੀਂ ਨਹੀਂ ਕਰ ਸਕਦੇ ਤਾਂ ਫ਼ਿਰ ਆਪਣੀਂ ਔਕਾਤ ਚ ਰਿਹਾ ਕਰੋ । ਕਿਸੇ ਵੀ ਸੂਰਮੇਂ ਦੀ ਕੁਰਬਾਨੀਂ ਨੂੰ ਨਿੰਦਣ ਦਾ ਹੱਕ ਓਹਦੇ ਕੋਲ਼ ਹੀ ਹੈ ਜਿਹਨੇਂ ਓਹਦੇ ਨਾਲੋਂ ਵੱਡੀ ਕੁਰਬਾਨੀਂ ਕੀਤੀ ਹੋਵੇ । ਜਿਹਨਾਂ ਨੇ ਕੁਰਬਾਨੀਆਂ ਕੀਤੀਆਂ ਆ ਉਹ ਭਾਈ ਗੁਰਬਖ਼ਸ਼ ਸਿੰਘ ਨਾਲ ਖੜ੍ਹੇ ਰਹੇ ਆ ਮਰਦੇ ਦਮ ਤੱਕ ਤੇ ਸਿੱਖੀ ਦੀ ਦੁਸ਼ਮਣ ਭੀੜਕੁਰਬਾਨੀਂ ਤੋਂ ਬਾਅਦ ਵੀ ਗੁਰਬਖ਼ਸ਼ ਸਿੰਘ ਦੀ ਬਦਨਾਮੀਂ ਕਰਨ ਚ ਰੁੱਝੀ ਪਈ ਹੈ । ਭਾਈ ਗੁਰਬਖਸ਼ ਸਿੰਘ ਦੇ ਪਹਿਲੇ ਸੰਘਰਸ਼ਾਂ ਤੋਂ ਬਾਅਦ ਭਾਈ ਗੁਰਦੀਪ ਸਿੰਘ , ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ , ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਵਰਿਆਮ ਸਿੰਘ, ਭਾਈ ਲਾਲ ਸਿੰਘ ਆਦਿ ਨੂੰ ਪੈਰੋਲਾਂ ਮਿਲੀਆਂ ਸੀ ਤੇ ਕੋਈ ਸਿੰਘ 18 ਸਾਲ ਬਾਅਦ , ਕੋਈ 20 ਤੇ ਕੋਈ 22 ਸਾਲ ਬਾਅਦ ਆਪਣੇ ਪਰਿਵਾਰਾਂ ਨੂੰ ਮਿਲੇ ਸਨ । ਭਾਈ ਗੁਰਬਖ਼ਸ਼ ਸਿੰਘ ਦੀ ਸ਼ਹੀਦੀ ਦਾ ਵਿਰੋਧ ਕਰਨ ਵਾਲੇ ਜੁਆਬ ਦੇਣ ਕਿ ਉਹਨਾਂ ਨੇ ਕਿੰਨੇਂ ਕੁ ਸਿੰਘਾਂ ਨੂੰ ਪੈਰੋਲਾਂ ਦਿਵਾਈਆਂ ਹਨ ਅੱਜ ਤੱਕ ?????—- ਜਾਂ ਇਹ ਦੱਸ ਦੇਣ ਕਿ ਭਵਿੱਖ ਚ ਕਿੰਨੇਂ ਕੁ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨ ਜਾ ਰਹੇ ਆ ????

ਕਈ ਭਾਈ ਗੁਰਬਖ਼ਸ਼ ਸਿੰਘ ਦੀ ਸ਼ਹੀਦੀ ਰੋਲਣ ਲਈ ਕਹਿੰਦੇ ਆ ਕਿ ਓਹਨੂੰ ਧੱਕਾ ਮਾਰਿਆ ਆ ਕਿਸੇ ਨੇ , ਜੇ ਧੱਕਾ ਵੀ ਮਾਰਿਆ ਹੋਵੇ ਤਾਂ ਉਹ ਤਾਂ ਵੀ ਸ਼ਹੀਦ ਹੀ ਅਖ਼ਵਾਊ ਕਿਓਂਕਿ ਉਹ ਧੱਕੇਸ਼ਾਹੀ, ਜ਼ਬਰ ਦੇ ਖ਼ਿਲਾਫ਼ ਸੰਘਰਸ਼ ਕਰਦਾ ਸਰਕਾਰੀ ਮੁਲਾਜ਼ਮਾਂ ਹੱਥੋਂ ਮਾਰਿਆ ਗਿਆ ਹੈ । ਆਪਣੇਂ ਦਿਮਾਗ਼ ਚੋ ਸਿੱਖੀ ਪ੍ਰਤੀ ਨਫ਼ਰਤ ਕੱਢੋ , ਫਿਰ ਸੋਚੋ —

ਮੇਰੇ ਵਲੋਂ ਭਾਈ ਗੁਰਬਖ਼ਸ਼ ਸਿੰਘ ਦੀ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਤੇ ਉਹਨਾਂ ਦੀ ਸ਼ਹਾਦਤ ਨੂੰ ਨਿੰਦਣ ਵਾਲੀ ਅਪ੍ਰੇਸ਼ਨ ਸ਼ੁੱਧੀਕਰਨ ਵਾਲ਼ੀ ਕਤੀੜ ਨੂੰ ਦੂਰ ਫ਼ਿੱਟੇ ਮੂੰਹ—

ਵਰਿੰਦਰ ਸਿੰਘ ਮਲਹੋਤਰਾ
9888968889

print
Share Button
Print Friendly, PDF & Email