ਵੀਰ ਨਾਲ ਮੁਲਾਕਾਤ

ss1

ਵੀਰ ਨਾਲ ਮੁਲਾਕਾਤ

ਭੈਣ ਜਾ ਮਿਲੀ ਹਕੂਮਤ ਦੇ ਹਾਕਮਾਂ ਨੂੰ,

ਮੇਰੀ ਵੀਰ ਨਾਲ ਮੁਲਾਕਾਤ ਕਰਾ ।।
ਕਿਉਂ ਤੁਸੀਂ ਪਾਪ ਕਮਾਵਦੇ ਛੱਡ ਦਿਓ ,
ਮੇਰੇ ਵੀਰ ਨੂੰ ਦਿਓ ਨਾਂ ਕੋਈ ਸਜਾ ।।
ਸਜਾ ਸੁਣਕੇ ਅੰਬਰ ਵੀ ਡੋਲ ਗਿਆ,
ਧਰਤੀ ਰਹੀ ਨੀਰ ਵਹਾਅ ।।
ਭੈਣ ਦੀਆਂ ਸਧਰਾਂ ਨੇ ਅਜੇ ਅਧੂਰੀਆਂ ਮੈਨੂੰ,
ਕਰ ਲੈਣ ਦਿਓ ਪੂਰੇ ਚਾਅ ।।
ਭੈਣ ਆਪਣੀ ਨੂੰ ਵੀ ਵੀਰਾ ਉਹ ਰਾਹ ਲੈ ਜਾ ,
ਜਿਹੜੇ ਰਾਹ ਤੂੰ ਤੁਰ ਗਿਆ ।।
ਮੈ ਕਦੋਂ ਦੀ ਤਰਲੇ ਪਾਂਵਦੀ ਵੀਰਾ ਭੈਣ  ਦੀ  ,
ਇਕ ਵੀ ਰੀਝ ਪੁਗਾ ।।
ਕਿਹਾ ਭਗਤ ਸਿੰਘ ਨੇ ਕੀ ਲੈਣਾ ਭੈਣੇ ਭੋਲੀ ਏ ,
ਮੇਰਾ ਰਸਤਾ ਬਹੁਤ ਕੰਠਣ ਦਾ ।।
ਮੈ ਜਾਨ ਵਰਕੇ ਦੇਸ਼ ਅਜ਼ਾਦ ਕਰਵਾਉਣਾ ਸੀ ,
ਹੋ ਗਿਆ ਮੇਰਾ ਪੂਰਾ ਚਾਅ ।।
ਜਿੱਥੇ ਮੇਰਾ ਖੂਨ ਸੀ ਡੁੱਲ੍ਹਿਆ ਉਸ ਧਰਤੀ ਤੇ ,
ਪੈਂਦਾ ਹੋਣ ਲੱਖਾਂ ਭਗਤ ਸਿੰਆ ।।
ਭੈਣੇ ਮੇਰੀਏ ਗਲ ਵਿੱਚ ਰੱਸਾ ਫਾਂਸੀ ਵਾਲਾ ਪਾਇਆ,
ਆਕੇ ਫੜ ਲਵੀਂ ਤੈਨੂੰ ਬਾਂਗਾ ਫੜਨ ਦਾ ਚਾਅ।।
ਤੂੰ ਵੀ ਗੀਤ ਖੁਸ਼ੀ ਦੇ ਗਾ ਲੈ ਭੈਣੇ ਭੋਲੀਏ ,
ਕਿਉਂ ਰਹੀ ਤੂੰ ਘਬਰਾ ।।
ਅੰਗਰੇਜ਼ ਹਕੂਮਤ ਨੇ ਬਿਨਾਂ ਤਰਸ ਕੀਤਿਆਂ,
ਦਿੱਤਾ ਸੀ ਫਾਂਸੀ ਵਾਲਾ ਬਿਗਲ ਵਜਾ ।।
23 ਮਾਰਚ 1931ਨੂੰ ਤੇਰੇ ਵੀਰ ਸ਼ੇਰ ਨੂੰ,
ਫਾਂਸੀ ਵਾਲੇ ਤਖਤੇ ਦਿੱਤਾ ਚੜ੍ਹਾ ।।
ਅੱਜ ਸਾਡੇ ਭੈਣ  ਭਾਈਆਂ  ਵਿੱਚ ਦਿੱਤਾ ਸਮੇਂ ਦੇ ,
ਹਾਕਮਾਂ ਨੇ ਸਦਾ ਲਈ ਵਿਛੋੜਾ ਪਾ ।।
“ਹਾਕਮ ਮੀਤ” ਇਹਨਾਂ ਜ਼ਾਲਮਾਂ ਨੇ ਜ਼ੁਲਮ ਕਮਾ ,
ਲਿਆ ਦਿੱਤਾ ਦੀਵਾ ਸਦਾ ਲਈ ਬੁਝਾ ।।
ਮੈ ਲਾੜੀ ਮੌਤ ਵਿਆਹ ਲਈਏ ਮੇਰੇ ਦੇਸ਼ ਦੇ ,
ਵਾਸੀ ਸ਼ਗਨਾਂ ਦੀਆਂ ਘੋੜੀਆਂ ਰਹੇ ਨੇ ਗਾ ।।
” ਹਾਕਮ ਸਿੰਘ ਮੀਤ ਬੌਂਦਲੀ “
” ਮੰਡੀ ਗੋਬਿੰਦਗੜ੍ਹ “
   ” ਸੰਪਰਕ +974,6625,7723, ਦੋਹਾਂ ਕਤਰ “
 
print
Share Button
Print Friendly, PDF & Email

Leave a Reply

Your email address will not be published. Required fields are marked *