ਬਰੇਟਾ ਵਿਖੇ ਕੱਲ ਤੋਂ ਚੱਲ ਰਿਹਾ ਥਾਣੇ ਅੱਗੇ ਵਾਲਾ ਧਰਨਾ ਬਰੇਟਾ ਡਰੇਨ ਤੇ ਉੱਪਰ ਮੁੱਖ ਸੜਕ ਤੇ ਤਬਦੀਲ, ਸੰਘਰਸ਼ ਜਾਰੀ ਰੱਖਣ ਦਾ ਐਲਾਨ

ss1

ਬਰੇਟਾ ਵਿਖੇ ਕੱਲ ਤੋਂ ਚੱਲ ਰਿਹਾ ਥਾਣੇ ਅੱਗੇ ਵਾਲਾ ਧਰਨਾ ਬਰੇਟਾ ਡਰੇਨ ਤੇ ਉੱਪਰ ਮੁੱਖ ਸੜਕ ਤੇ ਤਬਦੀਲ, ਸੰਘਰਸ਼ ਜਾਰੀ ਰੱਖਣ ਦਾ ਐਲਾਨ

1-19
ਬਰੇਟਾ 1 ਮਈ (ਰੀਤਵਾਲ) :ਪਿੰਡ ਕਿਸ਼ਨਗੜ੍ਹ ਦੇ ਧਰਮਪਾਲ ਸਿੰਘ ਦੀ ਪਿਛਲੀ ਦਿਨੀ ਹੋਈ ਮੌਤ ਦੇ ਜਿਮੇਵਾਰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਪਿੰਡ ਬਣੀ 30 ਮੈਂਬਰੀ ਐਕਸ਼ਨ ਕਮੇਟੀ ਵੱਲੋ ਬੀਤੇ ਕੱਲ ਤੋਂ ਬਰੇਟਾ ਥਾਨਾ ਅੱਗੇ ਲਾੲਾ ਅਣਮਿੱਥੇ ਸਮੇਂ ਦਾ ਧਰਨਾ ਅੱਜ ਦੂਜੇ ਦਿਨ ਵੀ ਲਗਾਤਾਰ ਜਾਰੀ ਰੱਖਦੇ ਹੋਏ ਐਂਕਸ਼ਨ ਕਮੇਟੀ ਦੇ ਹਰਜੀਤ ਸਿੰਘ ਠਾਕਰ,ਬਲਵਿੰਦਰ ਸਿੰਘ ਰੈਪੀ,ਬੂਟਾ ਸਿੰਘ,ਹਰਕੇਸ਼ ਸਿੰਘ,ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ,ਸੋਹਨ ਸਿੰਘ ਆਦਿ ਨੇ ਦੁਪਿਹਰ ਵੇਲੇ ਐਲਾਨ ਕੀਤਾ ਗਿਆ ਕਿ ਉਹ 3 ਵਜੇ ਅਗਲਾ ਐਕਸ਼ਨ ਕਰਨਗੇ 3 ਵਜਦੇ ਹੀ ਔਰਤਾਂ ਅਤੇ ਮਰਦਾ ਦੇ ਇਸੇ ਇੱਕਠ ਨੇ ਥਾਨੇ ਅੱਗੋ ਆਪਨਾ ਧਰਨਾ ਚੁੱਕ ਕੇ ਅਗਲਾ ਐਕਸ਼ਨ ਕਰਦੇ ਹੋੲੋ ਬਰੇਟਾ ਬੁਢਲਾਡਾ ਮੁੱਖ ਸੜਕ ਤੇ ਬਰੇਟਾ ਡਰੇਨ ਉੱਪਰ ਤਬਦੀਲ ਕਰ ਲਿਆ ਅਤੇ ਬੁਲਾਰਿਆ ਨੇ ਕਿਹਾ ਕਿ ਇਹ ਜਾਮ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਦੋਸ਼ੀਆਂ ਤੇ 302 ਦਾ ਪਰਚਾ ਦਰਜ ਨਹੀਂ ਕੀਤਾ ਜਾਦਾ । ਐਕਸ਼ਨ ਕਮੇਟੀ ਦਾ ਇਹ ਅਟੱਲ ਫੈਸਲਾ ਹੈ ।ਇਸ ਦੌਰਾਨ ਥਾਨਾ ਮੁੱਖੀ ਦਾ ਕਹਿਣਾ ਸੀ ਕਿ ਪੁਲਿਸ ਵੱਲੋ ਘੋਖ ਕੀਤੀ ਜਾ ਰਹੀ ਹੈ ।ਇਸ ਸਬੰਧੀ ਮਾਮਲਾ ਪਹਿਲਾ ਤੋਂ ਦਰਜ ਹੈ ਤੇ ਦੋ ਵਿਅਕਤੀ ਜੇਲ੍ਹ ਭੇਜੇ ਹੋਏ ਹਨ ਫਿਰਵੀ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ ।ਇਸ ਮੌਕੇ ਸਥਿਤੀ ਤੇ ਨਿਗਹਾ ਰੱਖਣ ਲਈ ਟਿਊਟੀ ਮੈਂਜਿਸਟ੍ਰੇਟ ਸਰਦਾਰ ਸ਼ਿਦਰਪਾਲ ਸਿੰਘ ਡਿਊਟੀ ਤੇ ਖੜੇ ਲਗਾਤਾਰ ਨਜ਼ਰ ਰੱਖ ਰਹੇ ਹਨ ।ਬੁਲਾਇਆ ਵੱਲੋ ਇਹ ਵੀ ਐਲਾਨ ਕੀਤਾ ਜਾ ਰਹਾ ਸੀ ਕਿ ਸਾਡਾ ਇਹ ਸੰਘਰਸ਼ ਸ਼ਾਤ ਮਈ ਰਿਹਾ ਹੈ ਅਤੇ ਸ਼ਾਤ ਮਈ ਹੀ ਰਹੇਗਾ ।

print
Share Button
Print Friendly, PDF & Email

Leave a Reply

Your email address will not be published. Required fields are marked *