ਰੂਪੋਵਾਲੀ ਦੇ ਕਵਲਜੀਤ ਸਿੰਘ ਦੀ ਮੌਤ ਦੀ ਖਬਰ ਅਉਣ ਤੇ ਪਿੰਡ ‘ਚ ਮਾਤਮ ਛਾਇਆ

ss1

ਰੂਪੋਵਾਲੀ ਦੇ ਕਵਲਜੀਤ ਸਿੰਘ ਦੀ ਮੌਤ ਦੀ ਖਬਰ ਅਉਣ ਤੇ ਪਿੰਡ ‘ਚ ਮਾਤਮ ਛਾਇਆ
ਸ਼ੁਸ਼ਮਾ ਸਵਰਾਜ ਨਿਕਲੀ ਝੂਠੀ, ਹਰਜੀਤ ਮਸੀਹ ਦੀ ਸਚਾਈ ਆਈ ਸਾਹਮਣੇ

ਫਤਿਹਗੜ੍ਹ ਚੂੜੀਆ (ਰਜਿੰਦਰ ਸਿੰਘ ਬੰਟੂ): ਕਸਬੇ ਦੇ ਨਾਲ ਲੱਗਦੇ ਪਿੰਡ ਰੂਪੋਵਾਲੀ ਦੇ ਕਵਲਜੀਤ ਸਿੰਘ ਪੁੱਤਰ ਹਰਭਜਨ ਸਿੰਘ ਜੋ ਕੁਝ ਸਾਲ ਪਹਿਲਾਂ ਇਰਾਕ ‘ਚ ਰੋਜੀ ਰੋਟੀ ਲਈ ਘਰੋ ਗਿਆ ਸੀ। ਜਿਸ ਨਾਲ ਹੋਰ 39 ਭਾਰਤੀ ਸਨ। ਅੱਜ ਉਹਨਾ ਸਾਰਿਆ ਚੋ ਚਾਰ ਜਿਲ੍ਹਾ ਗੁਰਦਾਸਪੁਰ ਦੇ ਮਾਰੇ ਜਾਨ ਦੀ ਖਬਰ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਿ ਉਹ ਹੁਣ ਇਸ ਦੁਨੀਆਂ ਤੇ ਨਹੀ ਰਹੇ। ਦੱਸਿਆ ਜਾਦਾ ਹੈ। ਕਿ ਕੁਝ ਸਾਲ ਪਹਿਲਾਂ ਜਦੋ ਪਿੰਡ ਕਾਲਾ ਅਫਗਾਨਾ ਦਾ ਰਹਿਣ ਵਾਲਾ ਹਰਜੀਤ ਮਸੀਹ ਉਥੋ ਬਚਕੇ ਆਇਆ ਤੇ ਉਸ ਨੇ ਇਹ ਸ਼ਪਸ਼ਟ ਕਰ ਦਿੱਤਾ ਸੀ ਕਿ ਇਰਾਕ ‘ਚ ਮਾਰੇ ਗਏ। 39 ਭਾਰਤੀਆਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ। ਅਤੇ ਹਰਜੀਤ ਮਸੀਹ ਨੇ ਇਹ ਵੀ ਕਿਹਾ ਕਿ ਮੈ ਬੜੀ ਮੁਸ਼ਕਿਲ ਨਾਲ ਉਥੋ ਭੱਜਣ ‘ਚ ਕਾਮਯਾਬ ਹੋਇਆ ਹਾਂ। ਪਰ ਇਸ ਗੱਲ ਨੂੰ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਮੰਨਣ ਤੋ ਇਨਕਾਰ ਕਰ ਦਿੱਤਾ ਸੀ। ਕਿ ਹਰਜੀਤ ਮਸੀਹ ਝੂਠ ਬੋਲ ਰਿਹਾ ਹੈ। ਤੇ 39 ਭਾਰਤੀ ਹਾਲੇ ਜਿਉਂਦੇ ਹਨ। ਹਰਜੀਤ ਦੇ ਬਾਰ ਬਾਰ ਕਹਿਣ ਤੇ ਸ਼ੁਸ਼ਮਾ ਸਵਰਾਜ ਨੇ ਇਕ ਨਾ ਮੰਨੀ ਤੇ ਆਖਿਰ ਉਹੀ ਹੋਇਆ ਜੋ ਹਰਜੀਤ ਮਸੀਹ ਕਹਿ ਰਿਹਾ ਸੀ। ਅੱਜ ਜਦੋ 39 ਭਾਰਤੀਆਂ ਚੋ ਇਕ ਪਿੰਡ ਰੂਪੋਵਾਲੀ ਦਾ ਰਹਿਣ ਵਾਲਾ ਕਵਲਜੀਤ ਸਿੰਘ ਪੁੱਤਰ ਹਰਭਜਨ ਸਿੰਘ ਦੇ ਘਰ ਇਸ ਖਬਰ ਦੀ ਪੁਸ਼ਟੀ ਹੋਈ ਤੇ ਤੇ ਸਾਰੇ ਪਿੰਡ ‘ਚ ਮਾਤਮ ਜਿਹਾ ਛਾ ਗਿਆ। ਇਸ ਮੌਕੇ ਕਵਲਜੀਤ ਸਿੰਘ ਦੇ ਚਾਚਾ ਹਰਜਿੰਦਰ ਸਿੰਘ ਨਾਲ ਜਦੋ ਗੱਲ ਕੀਤੀ ਤੇ ਉਹਨਾ ਨੇ ਕਿਹਾ ਕਿ ਵਿਦੇਸ਼ ਮੰਤਰੀ ਨੇ ਸਾਨੂੰ ਕਈ ਸਾਲ ਧੋਖੇ ‘ਚ ਰੱਖਿਆ ਹੈ। ਤੇ ਹਰਜੀਤ ਮਸੀਹ ਨੇ ਉਸ ਵੇਲੇ ਸੱਚ ਦੱਸ ਦਿੱਤਾ ਸੀ ਪਰ ਵਿਦੇਸ਼ ਮੰਤਰੀ ਮੰਨਣ ਨੂੰ ਤਿਆਰ ਨਹੀ ਸੀ । ਦੱਸਿਆ ਜਾਂਦਾ ਹੈ। ਕਿ ਕਵਲਜੀਤ ਸਿੰਘ ਚਾਰ ਭੈਣ ਭਰਾ ਹਨ ਜਿੰਨਾਂ ਚੋ ਕਵਲਜੀਤ ਦੇ ਵੱਡੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਅਤੇ ਕਵਲਜੀਤ ਸਿੰਘ ਦੀ ਪਤਨੀ ਕਵਲਜੀਤ ਦੇ ਵਿਦੇਸ਼ ਜਾਣ ਤੋ ਬਾਅਦ ਹੀ ਘਰੋ ਚੱਲੀ ਗਈ ਸੀ ਤੇ ਉਸ ਨੇ ਇਕ ਬੇਟੀ ਨੂੰ ਜਨਮ ਵੀ ਦਿੱਤਾ ਹੈ। ਚਾਚਾ ਹਰਜਿੰਦਰ ਸਿੰਘ ਦੀ ਸਰਕਾਰ ਕੋਲੋ ਮੰਗ ਹੈ ਕਿ ਕਵਲਜੀਤ ਸਿੰਘ ਦੀ ਬੇਟੀ ਹਰਗੁਣ ਨੂੰ ਉਸ ਦੇ ਦਾਦਾ ਦਾਦੀ ਨੂੰ ਸੋਂਪ ਦਿੱਤਾ ਜਾਵੇ ਕਿਉਕਿ ਉਸ; ਤੋ ਬਿਨਾਂ ਹੋਰ ਕੋਈ ਸਹਾਰਾ ਨਹੀ ਰਿਹਾ।
39 ਭਾਰਤੀਆਂ ਦੀ ਮੌਤ ਦੀ ਖਬਰ ਤੋ ਬਾਅਦ ਪੰਜਾਬ ਸਰਕਾਰ ਨੇ 20 ਹਜਾਰ ਰੁਪਏ ਹਰ ਮਹੀਨੇ ਦੇਣੇ ਸ਼ੁਰੂ ਕੀਤੇ ਸਨ ਜੋ ਕਵਲਜੀਤ ਦੀ ਪਤਨੀ ਲੈ ਜਾਂਦੀ ਹੁੰਦੀ ਸੀ ਗਰੀਬ ਪਰਿਵਾਰ ਹੁਣ ਕਰਕੇ ਕੋਰਟ ਕੇਸ ਕਰਨ ਤੋ ਬਾਅਦ ਹੁਣ 10, 10 ਹਜਾਰ ਮਿਲਦੇ ਸਨ ਦੋ ਮਾਂ ਬਾਪ ਅਤੇ ਪਤਨੀ ਨੂੰ
ਚਾਚਾ ਹਰਜਿੰਦਰ ਸਿੰਘ ਨੇ ਕਿਹਾ ਕਿ ਕਵਲਜੀਤ ਸਿੰਘ ਦੇ ਵਿਦੇਸ਼ ਜਾਣ ਤੋ ਬਾਅਦ ਉਸ ਦੀ ਪਤਨੀ ਇੱਥੇ ਨਹੀ ਸੀ ਰਹਿੰਦੀ ਕਵਲਜੀਤ ਸਿੰਘ ਦੇ ਪਰਿਵਾਰ ਕੋਲੋ ਤਲਾਕ ਮੰਗਦੀ ਸੀ ਬੜਾ ਸਮਝਉਣ ਤੋ ਬਾਅਦ ਵੀ ਨਹੀ ਸੀ ਮੰਨਦੀ। ਤਲਾਕ ਤੇ ਕਵਲਜੀਤ ਸਿੰਘ ਹੀ ਦੇ ਸਕਦਾ ਸੀ।
ਹਰਜਿੰਦਰ ਸਿੰਘ ਦਾ ਕਹਿਣਾ ਹੈ: ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਸਿਰਫ ਸਾਨੂੰ ਹੀ ਨਹੀ ਬਿਲ ਕੀ 39 ਪਰਿਵਾਰਾਂ ਨੂੰ ਝੂਠ ਬੋਲਦੀ ਰਹੀ ਕਿ ਉਹਨਾਂ ਦੇ ਬੱਚੇ ਸਹੀ ਸਲਾਮਤ ਹਨ। ਪਰ ਸੱਚ ਤੇ ਉਸ ਵੇਲੇ ਹੀ ਸਾਹਮਣੇ ਆ ਗਿਆ ਸੀ ਜਿਸ ਦਿਨ ਹਰਜੀਤ ਮਸੀਹ ਨੇ ਸਾਨੂੰ ਦੱਸਿਆ ਸੀ ਪਰ ਵਿਦੇਸ਼ ਮੰਤਰੀ ਤੇ ਅਸੀ ਆਸ ਲਾਈ ਸੀ ਕਿ ਸ਼ਾਅਦ ਸਾਡਾ ਬੱਚਾ ਜਿਉਂਦਾ ਹੈ।
ਨੇੜੇ ਨੇੜੇ ਪਿੰਡ ਹੁਣ ਕਾਰਨ ਹਰਜੀਤ ਮਸੀਹ ਅਤੇ ਕਵਲਜੀਤ ਸਿੰਘ ਬਹੁਤ ਪਿਆਰ ਸੀ ਅਤੇ ਰੋਟੀ ਦੋਨੋ ਇਕੱਠੇ ਖਾਂਦੇ ਸਨ।
ਜੇ ਗੱਲ ਕਰੀਏ ਹਰਜੀਤ ਮਸੀਹ ਦੀ ਤੇ ਉਹ ਵੀ ਕੋਈ ਦੁੱਧ ਨਾਲ ਧੋਤਾ ਨਹੀ ਹੈ। 30-3-2016 ਨੂੰ ਉਸ ਤੇ 420,406,370,34 ਆਈ ਪੀ ਸੀ ਤਹਿਤ ਇਮੀਗਰੈਸ਼ਨ ਪਰਚਾ ਦਰਜ ਹੈ। ਜਿਸ ਵਿੱਚ ਹਰਜੀਤ ਮਸੀਹ ਪੁੱਤਰ ਹਦਾਇਤ ਮਸੀਹ ਅਤੇ ਰਾਜਬੀਰ ਸਿੰਘ ਪੁੱਤਰ ਪਕਾਸ਼ ਸਿੰਘ ਵਾਸੀ ਰਮਦਾਸ ਸ਼ਾਮਿਲ ਹਨ। ਜਿਸ ਤੇ ਗੁਰਪਿੰਦਰ ਕੌਰ ਪੁੱਤਰੀ ਹਰਦੀਪ ਸਿੰਘ ਭੋਆਵਾਲੀ, ਬਾਬਾ ਬਕਾਲਾ ਨੇ ਪਰਚਾ ਦਰਜ ਕਰਵਾਇਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *