ਸ਼ਹੀਦ ਭਗਤ ਸਿੰਘ ਬਨਾਮ ਗਾਂਧੀ’ ਗਾਣੇ ਨੇ ਸ਼ੋਸ਼ਲ ਮੀਡੀਆ ਤੇ ਪਾਈਆਂ ਧੁੰਮਾਂ 

ss1

ਸ਼ਹੀਦ ਭਗਤ ਸਿੰਘ ਬਨਾਮ ਗਾਂਧੀ’ ਗਾਣੇ ਨੇ ਸ਼ੋਸ਼ਲ ਮੀਡੀਆ ਤੇ ਪਾਈਆਂ ਧੁੰਮਾਂ

ਜੰਡਿਆਲਾ ਗੁਰੂ 19 ਮਾਰਚ ਵਰਿੰਦਰ ਸਿੰਘ, ਮਦਨ ਮੋਹਨ :- ਛੋਟੀ ਉਮਰੇ ਅੰਮ੍ਰਿਤ ਖਾਲਸਾ ਵਲੋਂ ਗਾਇਆ ਗਿਆ ਗਾਣਾ ‘ਸ਼ਹੀਦ ਭਗਤ ਸਿੰਘ ਬਨਾਮ ਗਾਂਧੀ’ ਨੌਜਵਾਨਾਂ ਦੇ ਦਿਲਾਂ ਦੀ ਮਨਪਸੰਦ ਬਣਕੇ ਸ਼ੋਸ਼ਲ ਮੀਡੀਆ ਤੇ ਖੂਬ ਧੁੰਮਾਂ ਪਾ ਰਿਹਾ ਹੈ ਤੇ ਹਰ ਇਕ ਇਸਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਰਿਹਾ ਹੈ । ਇਸ ਗਾਣੇ ਵਿਚ ਕਲਾਕਾਰ ਨੇ ਆਜ਼ਾਦੀ ਦੇ ਸੰਘਰਸ਼ ਵਿਚ ਸ਼ਹੀਦ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਦੀ ਭੂਮਿਕਾ ਗਾਣੇ ਰਾਹੀਂ ਦਸਦੇ ਹੋਏ ਕਿਹਾ ਕਿ ਚਰਖੇ ਤਾਂ ਜਨਾਨੀਆਂ ਵੀ ਚਲਾ ਲੈਂਦੀਆਂ ਹਨ ਪਰ ਫਾਂਸੀ ਦੇ ਰੱਸੇ ਸਿਰਫ ਮਰਦ ਦਲੇਰ ਹੀ ਚੁੰਮਦੇ ਹਨ । ਆਜ਼ਾਦੀ ਤੋਂ ਬਾਅਦ ਸਿਆਸਤ ਦਾ ਨਿੱਘ ਮਾਨਣ ਸਬੰਧੀ ਇਕ ਲਾਈਨ ਵਿਚ ਗੀਤਕਾਰ ਨੇ ਕਿਹਾ ਕਿ ਤੁਸੀਂ ਤਾਂ ਹਿੰਦੁਸਤਾਨ ਤੇ ਰਾਜ ਕਰਦੇ ਹੋਏ ਦੌਲਤਾਂ ਦਾ ਨਿੱਘ ਮਾਣ ਰਹੇ ਹੋ ਪਰ ਆਜ਼ਾਦੀ ਦੇ ਸੰਗਰਸ਼ ਦੌਰਾਨ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦਾਂ ਦੇ ਪਰਿਵਾਰ ਅੱਜ ਕੱਲ੍ਹ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ । ਗੀਤਕਾਰ ਦੀਆਂ ਦਿਲ ਚੁਭਵੀਆਂ ਲਾਈਨਾਂ ਦੇ ਕਾਰਨ ਗਾਣਾ ਸਭ ਦੇ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ ਹੈ ।
ਦੂਸਰੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ  ਰਾਤੋ ਰਾਤ ਵਾਇਰਲ ਹੋਏ ਇਸ ਗਾਣੇ ਤੋਂ ਬਾਅਦ ਗਾਂਧੀ ਸਮਰਥਕਾਂ ਵਲੋਂ ਗੀਤਕਾਰ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ।  ਇਤਿਹਾਸਕਾਰਾਂ ਵਲੋਂ ਕਿਹਾ ਜਾਂਦਾ ਹੈ ਕਿ ਮਹਾਤਮਾ ਗਾਂਧੀ ਭਗਤ ਸਿੰਘ ਦੀ ਫਾਂਸੀ ਨੂੰ ਰੋਕ ਸਕਦਾ ਸੀ ਲੇਕਿਨ ਅਜਿਹਾ ਕਰਨ ਤੋਂ ਪਰਹੇਜ ਕੀਤਾ। ਗਾਂਧੀ ਦੇ ਸਮਰਥਕਾਂ ਦੀ ਦਲੀਲ਼ ਹੈ ਕਿ ਗਾਂਧੀ ਜੀ ਇਸ ਪੁਜੀਸ਼ਨ ਵਿੱਚ ਨਹੀਂ ਸੀ ਕਿ ਬ੍ਰਿਟਿਸ਼ ਹਕੂਮਤ ਨੂੰ ਫਾਂਸੀ ਤੋਂ ਰੋਕ ਸਕਦੇ। ਕੁਝ ਲੋਕਾਂ ਦਾ ਖਿਆਲ ਹੈ ਕਿ ਭਗਤ ਸਿੰਘ ਨੂੰ ਫਾਂਸੀ ਲਾਉਣਾ ਅੰਗਰੇਜ਼ ਨੀਤੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਚਾਲਾਂ ਵਿਚੋਂ ਇੱਕ ਸੀ। ਉਨ੍ਹਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਦਿੱਤੇ। ਭਗਤ ਸਿੰਘ ਵਰਗੇ ਮਹਾਨ ਆਗੂ ਨੂੰ ਖਤਮ ਕਰ ਦਿੱਤਾ ਅਤੇ ਨਾਲ ਹੀ ਗਾਂਧੀ ਜੀ ਨੂੰ ਸ਼ੱਕੀ ਬਣਾ ਦਿੱਤਾ। 2007-08 ਵਿੱਚ ਭਗਤ ਸਿੰਘ ਦੇ ਸ਼ਤਾਬਦੀ ਸਮਾਰੋਹਾਂ ਨੂੰ ਖਾਸ ਕਰ ਪੰਜਾਬ ਵਿੱਚ ਜਿੰਨੇ ਲਾਮਿਸਾਲ ਉਤਸਾਹ ਨਾਲ ਮਨਾਇਆ ਗਿਆ ਉਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਜ਼ਾਦੀ ਲਈ ਕੁਰਬਾਨੀਆਂ ਦਾ ਪ੍ਰਤੀਕ ਭਗਤ ਸਿੰਘ ਦਾ ਬਿੰਬ ਅਤੇ ਉਸਦੇ ਵਿਚਾਰ ਰਾਜਨੀਤਕ ਪ੍ਰਵਚਨਾਂ ਵਿੱਚ ਨਿਖੇੜੇ ਦਾ ਨੁਕਤਾ ਸਾਬਤ ਹੋਣਗੇ । ਹੁਣ ਵੀ ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਮੌਕੇ ਪਿੰਡ ਖਟਕੜ ਕਲ ਵਿਚ ਉਹਨਾਂ ਦੇ ਰਸਤੇ ਤੇ ਚਲਦੇ ਹੋਏ ਪੰਜਾਬ ਵਿਚ ਨਸ਼ਾ ਰੋਕੋ ਮੁਹਿੰਮ ਨੂੰ ਚਾਲੂ ਕਰਨ ਲਈ ਪੰਜ ਲੱਖ ਦੇ ਕਰੀਬ ਪੰਜਾਬੀਆਂ ਨੂੰ ਸਹੁੰ ਚੁਕਾਈ ਜਾ ਰਹੀ ਹੈ ।

print
Share Button
Print Friendly, PDF & Email