ਨਿਊਜਰਸੀ ’ਚ ਇਕ ਭਾਰਤੀ ਮੂਲ ਦੇ ਕਾਰ ਚਾਲਕ ਅਮੀਸ਼ ਪਟੇਲ ਨੇ ਨਸ਼ੇ ਦੀ ਹਾਲਤ ਵਿੱਚ ਪਤੀ-ਪਤਨੀ ਨੂੰ ਦਰੜਿਆ

ss1

ਨਿਊਜਰਸੀ ’ਚ ਇਕ ਭਾਰਤੀ ਮੂਲ ਦੇ ਕਾਰ ਚਾਲਕ ਅਮੀਸ਼ ਪਟੇਲ ਨੇ ਨਸ਼ੇ ਦੀ ਹਾਲਤ ਵਿੱਚ ਪਤੀ-ਪਤਨੀ ਨੂੰ ਦਰੜਿਆ

ਨਿਊਜਰਸੀ 19 ਮਾਰਚ (ਰਾਜ ਗੋਗਨਾ) ਬੀਤੇ ਦਿਨ ਇਕ ਭਾਰਤੀ ਮੂਲ ਦੇ 29 ਸਾਲਾ ਅਮੀਸ਼ ਪਟੇਲ ਨੇ ਜੋ ਆਪਣੀ ਬੀ. ਐੱਮ. ਡਬਲਿਊ ਕਾਰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ। ਉਸ ਦਾ ਕੰਟਰੋਲ ਵਿਗੜ ਜਾਣ ਕਾਰਨ ਗਿਆ ਉਸਨੇ ਇਕ ਅਮਰੀਕਨ ਮੂਲ ਦੇ ਪਤੀ ਪਤਨੀ ਨੂੰ ਮੋਤ ਦੇ ਘਾਟ ਉਤਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜਰਸੀ ਸੂਬੇ ਦੀ ਬਰਲਿੰਗਟਨ ਕਾਉਟੀ ਦੇ ਵਿਲਿਗਬੋਰੋ ਟਾਊਨ ਦੇ ਰੂਟ 130 ਵਿਖੇ ਮ੍ਰਿਤਕ ਪਤੀ- ਪਤਨੀ ਵੈਨ ਚ’ ਰੈਡ ਲਾਇਟ ਤੇ ਗਰੀਨ ਲਾਇਟ ਦਾ ਇਤਜਾਰ ਲਈ ਖੜੇ ਸਨ।ਜਿੰਨਾਂ ਦੇ ਨਾਂ ਰੋਬਰਟ ਸਟੀਫਨ 52 ਸਾਲਾ ਅਤੇ ਉਸਦੀ ਪਤਨੀ ਜੈਨਟ 50 ਸਾਲਾ ਸੀ । ਬਰਲਿੰਗਟਨ ਟਾਊਨਸ਼ਿਪ ਦੇ ਰੂਟ 130 ਤੇ ਚੜ੍ਹਨ ਲਈ ਇੰਤਜ਼ਾਰ ਕਰ ਰਹੇ ਸਨ, ਜਦੋਂ ਅਮੀਸ਼ ਪਟੇਲ ਨੇ ਉਨ੍ਹਾਂ ਨੂੰ ਤੇਜ ਰਫਤਾਰ ਬੇਕਾਬੂ ਗੱਡੀ ਰਾਹੀਂ ਦਰੜ ਦਿੱਤਾ। ਉਨ੍ਹਾਂ ਦੋਹਾਂ ਦੀਆਂ ਲਾਸ਼ਾਂ ਨੇੜੇ ਦੀ ਇਕ ਝੀਲ ਵਿੱਚ ਜਾ ਡਿਗੀਆਂ, ਜਦੋਂ ਬਚਾਅ ਟੀਮ ਨੇ ਉਨ੍ਹਾਂ ਨੂੰ ਕੱਢਿਆ ਉਹ ਮਰੇ ਹੋਏ ਸਨ।

ਪੁਲਿਸ ਮੁਤਾਬਿਕ ਅਮੀਸ਼ ਪਟੇਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਦੇ ਨਸ਼ੇ ਦੀ ਰਿਪੋਰਟ ਨੂੰ ਅਜੇ ਤੱਕ ਜੱਗ ਜਾਹਿਰ ਨਹੀਂ ਕੀਤਾ। ਅਮੀਸ਼ ਪਟੇਲ ਬਰਲਿੰਗਟਨ ਕਾਉਟੀ ਦੀ ਜੇਲ ਚ’ ਨਜ਼ਰਬੰਦ ਹੈ।ਪੋਸੀਕਿਊਟਰ ਨੇ ਕੁਝ ਹਫ਼ਤਿਆਂ ਤੱਕ ਇਸ ਕੇਸ ਨੂੰ ਗਰੈਡ ਜੂਰੀ ਦੇ ਹਵਾਲੇ ਕਰਨਗੇ । ਅਤੇ ਅਮੀਸ਼ ਪਟੇਲ ਕਾਰ ਚਾਲਕ ਨੂੰ ਇਸ ਹਤਿਆ ਦੇ ਦੋਸ਼ ਹੇਠ 10 ਤੋਂ ਲੈ ਕੇ 20 ਸਾਲ ਤੱਕ ਦੀ ਸ਼ਜਾ ਹੋ ਸਕਦੀ ਹੈ।ਲੋਕਾਂਮੁਤਾਬਿਕ ਇਸ ਦੁਰਘਟਨਾ ਦਾ ਸਾਰਾ ਕਸੂਰ ਅਮੀਸ਼ ਪਟੇਲ ਦਾ ਕੱਢਿਆ ਜਾ ਰਿਹਾ ਹੈ ਜੋ ਤੇਜ਼ ਰਫਤਰ ਨਸ਼ੇ ਵਿੱਚ ਬੀ ਐੱਮ ਡਬਲਿਯੂ ਕਾਰ ਚਲਾ ਰਿਹਾ ਸੀ। ਜੋ ਉਸਦੇ ਕੰਟਰੋਲ ਤੋਂ ਬਾਹਰ ਹੋ ਗਈ, ਜਿਸ ਕਾਰਨ ਇਹ ਅਣਹੋਣੀ ਵਾਪਰ ਗਈ।ਇਸ ਹਾਦਸੇ ਦਾ ਦੁੱਖ ਭਾਰਤੀ ਕਮਿਊਨਿਟੀ ਵਲੋਂ ਵੀ ਜਤਾਇਆ ਜਾ ਰਿਹਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਕ ਹੀ ਡਰਾਈਵਿੰਗ ਕਰਨੀ ਚਾਹੀਦੀ ਹੈ ਅਤੇ ਰਫਤਾਰ ਨੂੰ ਵੀ ਕਾਬੂ ਵਿੱਚ ਰੱਖਕੇ ਹੀ ਆਪਣਾ ਵਹੀਕਲ ਚਲਾਉਣਾ ਚਾਹੀਦਾ ਹੈ। ਪੁਲਿਸ ਨੇ ਪਟੇਲ ਵਿਰੁੱਧ ਫ਼ਸਟ ਡਿਗਰੀ ਦਾ ਕਤਲ ਕੇਸ ਦਰਜ ਕੀਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *