ਜਿੰਦਗੀ ਜਿਉਣ ਲਈ ਜਰੂਰੀ ਨੁਕਤੇ

ss1

ਜਿੰਦਗੀ ਜਿਉਣ ਲਈ ਜਰੂਰੀ ਨੁਕਤੇ

ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਕਿਸੇ ਨੂੰ ਦੁਸ਼ਮਣ ਦੀ ਤ੍ਹਰਾ ਨਾ ਦੇਖੋ।ਕਿਉਕਿ ਆਪਣਾ ਇਹੀ ਸੁਭਾੳ ਜਿੰਦਗੀ ਨੂੰ ਨੇਗੈਟਿਵ ਮੋੜ ਤੇ ਲਿਆ ਖੜਾ ਕਰ ਦਿੰਦਾ ਹੈ।ਇਸ ਲਈ ਹਰ ਇਨਸਾਨ ਲਈ ਜਰੂਰੀ ਹੈ ਕਿ ਜੇਕਰ ਕੋਈ ਆਪਣੇ ਬਾਰੇ ਗਲਤ ਸੋਚ ਵੀ ਰੱਖਦਾ ਹੈ ਉਸ ਦਾ ਵੀ ਭਲਾ ਹੀ ਸੋਚੋ ।ਆਪਣੀ ਸਕਾਰਤਮਿਕ ਸੋਚ ਹੀ ਕਿਰਦਾਰ ਨੂੰ ਉੱਚਾ ਚੁੱਕਦੀ ਹੈ।ਇਸ ਲਈ ਦੋਸਤੋ ਲੋੜ ਪੈਣ ਤੇ ਉਸ ਇਨਸਾਨ ਦੀ ਵੀ ਮੱਦਦ ਕਰੋ ਜਿਸਨੇ ਕਦੇ ਤੁਹਾਨੂੰ ਬਾਰਾ ਭਲਾ ਵੀ ਕਿਹਾ ਹੋਵੇ ਫਿਰ ਦੇਖੋ ਅਗਲਾ ਤਹੁਾਡੇ ਵੱਲ ਕਿਵੇ ਖਿਚਿੱਆ ਆਵੇਗਾ।ਕਿਉਕਿ ਪਾਣੀ ਹਮੇਸ਼ਾ ਨੀਵੇ ਵੱਲ ਹੀ ਆਉਦਾ ਹੈ ਤੇ ਫਲਦਾਰ ਰੁੱਖ ਹਮੇਸ਼ਾ ਤੁਹਾਨੂੰ ਝੁਕੇ ਹੋਏ ਹੀ ਨਜਰ ਆਉਦੇ ਹਨ।ਸੋ ਦੋਸਤੋ ਹੇਠਾ ਦਿੱਤੇ ਨੁਕਤੇ ਅਪਣਾਉ ਤੇ ਜਿਦੰਗੀ ਸਫਲ ਬਣਾੳ।
1. ਜੇਕਰ ਉਪਰਲੀ ਪੌੜੀ ਤੇ ਜਾਣਾ ਚੁੰਹਦੇ ਹੋ ਤਾਂ ਝੁਕਣਾ ਸਿੱਖੋ।
2.ਜੇਕਰ ਹੋਰਨਾ ਦੇ ਆਦਰਸ਼ ਬਨਣਾ ਚੁਹੰਦੇ ਹੋ ਤਾਂ ਬੱਚਿਆ ਨਾਲ ਪਿਆਰ ਤੇ ਵੱਡਿਆ ਦਾ ਸਤਿਕਾਰ ਕਰਨਾ ਸਿੱਖੋ।
3. ਜੇਕਰ ਮੰਜਿਲ ਤੱਕ ਪਹੁੰਚਣਾ ਚੁੰਹਦੇ ਹੋ ਤਾਂ ਰਾਹ ਦੇ ਰੋੜੇ ਵੀ ਚੁਗਣੇ ਸਿੱਖੋ।
4.ਜੇਕਰ ਸਭਨਾ ਦਾ ਪਿਆਰ ਪਾਉਣਾ ਚੁੰਹਦੇ ਹੋ ਤਾਂ ਆਪਣੇ,ਬੇਗਾਨੇ ਵਾਲੀ ਸੋਚ ਤਿਆਗ ਕੇ ਹਰ ਕਿਸੇ ਦੇ ਦਿਲ ਵਿੱਚ ਜ੍ਹਗਾ ਬਣਾਉਣੀ ਸਿੱਖੋ।
5.ਜੇਕਰ ਹਰ ਕੰਮ ਵਿੱਚ ਸਫਲ ਹੋਣਾ ਚੁੰਹਦੇ ਹੋ ਤਾਂ ਸੱਚ ਦੇ ਰਸਤੇ ਤੇ ਚੱਲਣਾ ਸਿੱਖੋ।
6.ਜੇਕਰ ਜਿੱਤ ਦੇ ਹਾਣੀ ਬਨਣਾ ਚੁੰਹਦੇ ਹੋ ਤਾਂ ਹਾਰਨਾ ਵੀ ਸਿੱਖੋ।ਕਿਉਕਿ ਹਾਰ ਤੋ ਬਾਅਦ ਸਖਤ ਮਿਹਨਤ ਨਾਲ ਜਿੱਤ ਲਾਜਮੀ ਹੁੰਦੀ ਹੈ।ਇਸ ਲਈ ਹਾਰ ਨੂੰ ਵੀ ਗਲ ਨਾਲ ਲਾਉਣਾ ਸਿੱਖੋ।
7.ਜੇਕਰ ਤੁਸੀ ਕਿਸੇ ਨੂੰ ਬਦਲਣਾ ਚੁੰਹਦੇ ਹੋ ਤਾਂ ਪਹਿਲਾ ਆਪਣੇ ਆਪ ਨੂੰ ਬਦਲਣਾ ਸਿੱਖੋ।
8.ਜੇਕਰ ਵਾਹਿਗੁਰੂ ਜੀ ਦੀ ਕ੍ਰਿਪਾ ਬਣਾਈ ਰੱਖਣਾ ਚੁੰਹਦੇ ਹੋ ਤਾਂ ਹਰ ਪਲ,ਹਰ ਸਾਹ ਨਾਲ ਵਾਹਿਗੁਰੂ ਤੇਰਾ ਸ਼ੁਕਰ ਹੈ ਕਹਿਣਾ ਸਿੱਖੋ।
9.ਸੁੱਖ ਵੇਲੇ ਸੁਕਰਾਨਾ।
10.ਦੁੱਖ ਵੇਲੇ ਅਰਦਾਸ।
11.ਸੁਵਾਸ,ਸੁਵਾਸ ਸਿਮਰਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ
94786 58384

print
Share Button
Print Friendly, PDF & Email