ਸਿੱਖਾਂ ਦੇ ਖਿਲਾਫ਼ ਚਲਦੇ ਮੁੱਕਦਮਿਆਂ ਵਿੱਚ ਨਿਆਂਪਾਲਿਕਾ ਬੜੀ ਤੇਜ਼ੀ ਨਾਲ ਕਾਰਵਾਈ ਕਰਦੀਆਂ ਹਨ: ਜੀਕੇ

ss1

ਸਿੱਖਾਂ ਦੇ ਖਿਲਾਫ਼ ਚਲਦੇ ਮੁੱਕਦਮਿਆਂ ਵਿੱਚ ਨਿਆਂਪਾਲਿਕਾ ਬੜੀ ਤੇਜ਼ੀ ਨਾਲ ਕਾਰਵਾਈ ਕਰਦੀਆਂ ਹਨ: ਜੀਕੇ
ਭਾਈ ਤਾਰਾ ਦੀ ਸਜ਼ਾ ‘ਤੇ ਦਿੱਲੀ ਕਮੇਟੀ ਔਖੀ

ਨਵੀਂ ਦਿੱਲੀ 17 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਪੰਜਾਬ ਦੇ ਸਾਬਕਾ ਮੁਖਮੰਤਰੀ ਬੇਅੰਤ ਸਿੰਘ ਕਤਲਕਾਂਡ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਹੋਈ ਉਮਰ ਕੈਦ ਦੀ ਸਜ਼ਾ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੋਸ਼ਲ ਮੀਡੀਆ ‘ਤੇ ਆਪਣਾ ਦਰਦ ਬਿਆਨ ਕਰਦੇ ਹੋਏ ਭਾਈ ਤਾਰਾ ਨੂੰ ਹੋਈ ਸਜ਼ਾ ਦੀ ਤੁਲਨਾ 1984 ਸਿੱਖ ਕਤਲੇਆਮ ਵਿੱਚ ਇਨਸਾਫ਼ ਨਾ ਮਿਲਣ ਨਾਲ ਕਰਕੇ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚੋਂ ਬਾਹਰ ਨਿਕਲਣ ਦੀ ਵੀ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਹੈ।
ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਜੀ.ਕੇ. ਨੇ ਦੋਸ਼ ਲਗਾਇਆ ਕਿ ਸੀ.ਬੀ.ਆਈ. ਅਤੇ ਨਿਆਪਾਲਿਕਾ ਕਥਿਤ ਤੌਰ ‘ਤੇ ਸਿੱਖਾਂ ਦੇ ਖਿਲਾਫ਼ ਚਲਦੇ ਮੁੱਕਦਮਿਆਂ ਵਿੱਚ ਬੜੀ ਤੇਜ਼ੀ ਨਾਲ ਕਾਰਵਾਈ ਕਰਦੀਆਂ ਹਨ। ਪਰ ਉਨ੍ਹਾਂ ਦੀ ਤੇਜ਼ੀ 1984 ਦੇ ਕਥਿਤ ਕਾਤਲ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲਨਾਥ ਦੇ ਖਿਲਾਫ਼ ਲਾਪਤਾ ਹੋ ਜਾਂਦੀ ਹੈ। ਇੱਕ ਪਾਸੇ ਅਦਾਲਤ ਵਿੱਚ ਟਾਈਟਲਰ ਦੇ ਖਿਲਾਫ਼ ਅਹਿਮ ਗਵਾਹ ਅਭਿਸ਼ੇਕ ਵਰਮਾ ਲਾਈ ਡਿਟੈਕਟਰ ਟੈਸ਼ਟ ਕਰਾਉਣ ਲਈ ਬਾਰ-ਬਾਰ ਨਕਾਰਾ ਸੀ.ਬੀ.ਆਈ. ਦੇ ਸਾਹਮਣੇ ਬੇਨਤੀ ਕਰ ਰਿਹਾ ਹੈ। ਪਰ ਟਾਈਟਲਰ ਨੂੰ 3 ਵਾਰ ਕਲੀਨ ਚਿੱਟ ਦੇਣ ਵਾਲੀ ਸੀ.ਬੀ.ਆਈ. ਅਭਿਸ਼ੇਕ ਵਰਮਾ ਦਾ ਲਾਈ ਡਿਟੈਕਟਰ ਟੈਸ਼ਟ ਕਰਾਉਣ ਵਿੱਚ ਨਕਾਮ ਸਾਬਤ ਹੁੰਦੀ ਹੈ। ਦੂਜੇ ਪਾਸੇ ਉਹੀ ਸੀ.ਬੀ.ਆਈ. ਭਾਈ ਤਾਰਾ ਨੂੰ ਜੇਲ ਵਿੱਚ ਡੱਕਣ ਲਈ ਸ਼ਿਕਾਰੀ ਅੱਖ ਨਾਲ ਕਾਰਜ ਕਰਦੀ ਹੈ।
ਜੀ.ਕੇ. ਨੇ ਕਿਹਾ ਕਿ 1984 ਵਿੱਚ ਸਿੱਖਾਂ ਦੇ ਕਤਲ, ਲੁਟਪਾਟ ਅਤੇ ਬਲਾਤਕਾਰ ਦੇ ਮਾਮਲਿਆਂ ਵਿੱਚ 1 ਵੀ ਦੋਸ਼ੀ ਨੂੰ ਸਜ਼ਾ ਨਾ ਦਿਵਾਉਣ ਵਾਲੀ ਸੀ.ਬੀ.ਆਈ. ਹਰ ਵਾਰ ਸਿੱਖਾਂ ਦੇ ਖਿਲਾਫ਼ ਮੁੱਕਦਮਿਆਂ ‘ਤੇ ਦੁਗਣੀ ਤਾਕਤ ਨਾਲ ਕਾਰਜ ਕਰਦੀ ਹੈ। ਜੀ.ਕੇ. ਨੇ ਸਿੱਖਾਂ ਨੂੰ ਇੱਕ ਅੱਖ ਨਾਲ ਵੇਖਣ ਦੀ ਜਾਂਚ ਏਜੰਸੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਏਜੰਸੀਆਂ ਸਾਡੇ ਸਬਰ ਦਾ ਨਾਜਾਇਜ਼ ਫਾਇਦਾ ਚੁੱਕ ਰਹੀਆਂ ਹਨ। ਉਹ ਦਿਨ ਹਿੰਦੂਸਤਾਨ ਲਈ ਸਭ ਤੋਂ ਖਰਾਬ ਹੋਵੇਗਾ ਜਦੋਂ ਇਨਸਾਫ਼ ਲੈਣ ਲਈ ਸਾਨੂੰ ਭਾਰਤੀ ਸੰਵਿਧਾਨ ਦੀ ਲੀਕ ਨੂੰ ਟੱਪਣਾ ਪਵੇਗਾ। ਇਸ ਲਈ ਸਿੱਖਾਂ ਨਾਲ ਦੂਜੇ ਦਰਜ਼ੇ ਦੇ ਸ਼ਹਿਰੀ ਦਾ ਵਿਹਾਰ ਕਰਨ ਤੋਂ ਏਜੰਸੀਆਂ ਨੂੰ ਬਾਜ਼ ਆਉਣਾ ਚਾਹੀਦਾ ਹੈ।
ਜੀ.ਕੇ. ਨੇ ਕਿਹਾ ਕਿ ਇੱਕ ਪਾਸੇ ਤਾਂ ਭਾਰਤੀ ਪੁਲਿਸ 1978 ਵਿੱਚ ਜਹਾਜ਼ ਅਗਵਾ ਕਰਨ ਵਾਲੇ ਪਾਂਡੇ ਭਰਾਵਾਂ ਨੂੰ ਨਾ ਸਿਰਫ਼ ਬਾਈਇੱਜਤ ਬਰੀ ਕਰਵਾਉਂਦੀ ਹੈ ਸਗੋਂ ਕਾਂਗਰਸ ਪਾਰਟੀ ਉਨ੍ਹਾਂ ਨੂੰ ਯੂ.ਪੀ. ਵਿਧਾਨ ਪਰਿਸ਼ਦ ਦਾ ਮੈਂਬਰ ਥਾਪਦੀ ਹੈ। ਪਰ ਸਿੱਖਾਂ ਦੀ ਕਿਸੇ ਭਾਵਨਾਤਮਕ ਗਲਤੀ ਨੂੰ ਭੰਡਣ ਦਾ ਕੋਈ ਮੌਕਾ ਹਥੋਂ ਖਾਲੀ ਨਹੀਂ ਜਾਣ ਦਿੰਦੀ। ਜੀ.ਕੇ. ਨੇ ਬੀਤੇ ਦਿਨੀਂ ਦਿੱਲੀ ਏਅਰਪੋਰਟ ‘ਤੇ ਪੁਲਿਸ ਵੱਲੋਂ ਸਿੱਖਾਂ ਨੂੰ ਅੱਤਵਾਦੀ ਦੱਸਣ ਵਾਲੇ ਲਗਾਏ ਗਏ ਪੋਸ਼ਟਰਾਂ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਸਿੱਖਾਂ ਦੇ ਖਿਲਾਫ਼ ਕੌਮਾਂਤਰੀ ਪੱਧਰ ‘ਤੇ ਭੰਡੀ ਪ੍ਰਚਾਰ ਕਰਨ ਦਾ ਪੁਲਿਸ ‘ਤੇ ਦੋਸ਼ ਲਗਾਇਆ।

print
Share Button
Print Friendly, PDF & Email

Leave a Reply

Your email address will not be published. Required fields are marked *