ਇਸ ਗਾਣੇ ਨਾਲ ਕਰ ਰਹੀ ਹੈ ਮਿਸ ਪੂਜਾ ਧਮਾਕੇਦਾਰ ਅੰਦਾਜ਼ ‘ਚ ਵਾਪਸੀ

ss1

ਇਸ ਗਾਣੇ ਨਾਲ ਕਰ ਰਹੀ ਹੈ ਮਿਸ ਪੂਜਾ ਧਮਾਕੇਦਾਰ ਅੰਦਾਜ਼ ‘ਚ ਵਾਪਸੀ

ਪਾਲੀਵੁੱਡ ਅਤੇ ਬਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਜਾਂ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ ਪਰ ਅੱਜ ਅਸੀ ਗੱਲ ਕਰ ਰਹੇ ਹਾਂ ਪਾਲੀਵੁੱਡ ਦੀ ਮਸ਼ਹੂਰ ਗਾਇਕਾਂ ਮਿਸ ਪੂਜਾ ਦੀ। ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮੋਸਟ ਪਾਪੂਲਰ ਸਿੰਗਰਸ ‘ਚੋਂ ਇੱਕ ਹੈ, ਮਿਸ ਪੂਜਾ। ਆਪਣੀ ਆਵਾਜ਼ ਤੇ ਆਪਣੇ ਅੰਦਾਜ਼ ਲਈ ਮਸ਼ਹੂਰ ਪੰਜਾਬੀ ਗਾਇਕਾ ਤੇ ਨਾਇਕਾ ਮਿਸ ਪੂਜਾ ਆਪਣਾ ਨਵਾਂ ਗੀਤ ਲੈ ਕੇ ਆ ਰਹੀ ਹੈ। ਉਹਨਾਂ ਨੇ ਆਪਣੇ ਫ਼ੇਸਬੁਕ ਪੇਜ਼ ਤੇ ਕਿਹਾ ਕਿ ਨਵੇਂ ਗੀਤ ਦਾ ਸ਼ੂਟ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਉਸ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਗਾਣਾ ਬਹੁਤ ਜਲਦੀ ਸਾਰਿਆਂ ਦੇ ਸਾਹਮਣੇ ਹੋਏਗਾ। ਉਹਨਾਂ ਦੇ ਤਿੰਨ ਮਹੀਨੇ ਪਹਿਲਾਂ ਆਏ ਗੀਤ ਜੀਜੂ ਨੂੰ ਸਾਰਿਆਂ ਨੇ ਬਹੁੱਤ ਪਸੰਦ ਕੀਤਾ ਸੀ। ਜਿਸ ਦੇ ਯੂ-ਵਿਉਬ ਵਿਊਜ਼ 23 ਮਿਲੀਅਨਸ ਤੋਂ ਵੀ ਜ਼ਿਆਦਾ ਕਰੋਸ ਕਰ ਚੁੱਕੇ ਹਨ। ਜਿਸ ਵਿੱਚ ਉਹਨਾਂ ਦੀ ਅਤੇ ਹਰੀਸ਼ ਵਰਮਾਂ ਦੀ ਜੋੜੀ ਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਦਿਨਾਂ ਵਿਚ ਮਿਸ ਪੂਜਾ ਪੰਜਾਬ ਦੇ ਸਭ ਤੋਂ ਵੱਡੇ ਰਿਐਲਟੀ ਸ਼ੋਅ ‘ਵੋਇਸ ਔਫ਼ ਪੰਜਾਬ ਸ਼ੀਜ਼ਨ 8’ ਤੋਂ ਫਰੀ ਹੋਈ ਹੈ। ਮਿਸ ਪੂਜਾ ਨੂੰ ਇਸ ਸ਼ੌਅ ਵਿਚ ਐਜ਼ ਅ ਜੱਜ ਔਡੀਐਂਸ ਵੱਲੋਂ ਫੁੱਲ ਅੋਨ ਸੁਪੋਰਟ ਮਿਲੀ। ਇਸੇ ਸ਼ੋਅ ਵਿੱਚ ਬਿਜ਼ੀ ਹੋਣ ਕਰਕੇ ਤਿੰਨ ਮਹੀਨੇ ਦਾ ਸਮਾਂ ਲੱਗ ਗਿਆ ਉਹਨਾਂ ਨੂੰ ਨਵਾਂ ਗੀਤ ਲੈ ਕੇ ਆਉਣ ਵਿੱਚ। ਵੈਸੇ ਜਿੰਨਾਂ ਦੁਨੀਆਂ ਦੇ ਹਰ ਕੋਨੇ ‘ਚ ਰਹਿੰਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਹਨ, ਉਸ ਤੋਂ ਤਾਂ ਇਹੀ ਸਾਫ ਹੁੰਦਾ ਹੈ ਕਿ ਉਹ ਕੁਝ ਵੀ ਲੈ ਕੇ ਆਉਣ, ਮਾਰਕਿਟ ‘ਚ ਆਉਂਦਿਆਂ ਹੀ ਹਿੱਟ ਹੋ ਜਾਏਗਾ।
ਤੁਹਾਨੂੰ ਦੱਸ ਦੇਈਏ ਕਿ ਮਿਸ ਪੂਜਾ ਅੱਜ ਕੱਲ੍ਹ ਸੋਸ਼ਲ ਸਾਈਟਸ ‘ਤੇ ਬਹੁਤ ਜ਼ਿਆਦਾ ਸੁਰਖੀਆਂ ‘ਚ ਰਹਿਣ ਲੱਗ ਗਈ ਹੈ, ਉਨ੍ਹਾਂ ਨੂੰ ਇਹ ਸਮਝ ਆ ਗਿਆ ਹੈ ਕਿ ਅੱਜ ਕੱਲ੍ਹ ਆਪਣੇ ਫੈਨਸ ਦੇ ਨਾਲ ਗੱਲਬਾਤ ਕਰਨ ਦਾ ਇਸ ਤੋਂ ਵਧੀਆ ਕੋਈ ਵੀ ਜਰੀਆ ਨਹੀਂ ਹੈ ਅਤੇ ਨਾਲ ਦੀ ਨਾਲ ਸੋਸ਼ਲ ਸਾਈਟਸ ਦੇ ਦੁਆਰਾ ਹੀ ਆਪਣੇ ਫੈਨਸ ਦੇ ਨਾਲ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਹੋ ਜਾਂਦੀਆਂ ਹਨ। ਕੁਝ ਸਮਾਂ ਪਹਿਲਾ ਹੀ ਮਿਸ ਪੂਜਾ ਨੇ ਆਪਣੇ ਫੇਸਬੁਕ ਪੇਜ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਦੇ ਵਿਚ ਮਿਸ ਪੂਜਾ ਬਹੁਤ ਹੀ ਸੋਹਣੀ ਸਫੇਦ ਡ੍ਰੈੱਸ ਵਿਚ ਨਜ਼ਰ ਆ ਰਹੀ ਸੀ ਅਤੇ ਹਿੰਦੀ ਗੀਤ ਤੇ ਸਲੋ ਮੋਸ਼ਨ ਦੇ ਵਿਚ ਪੌੜੀਆਂ ਉਤਰ ਰਹੀ ਸੀ। ਮਿਸ ਪੂਜਾ ਦਾ ਇਹ ਦਿਲਕਸ਼ ਅੰਦਾਜ਼ ਉਨ੍ਹਾਂ ਦੇ ਫੈਨਸ ਦੇ ਨਾਲ-ਨਾਲ ਬਾਕੀਆਂ ਨੂੰ ਵੀ ਬਹੁਤ ਪਸੰਦ ਆ ਰਿਹਾ ਸੀ। ਇਸ ਪੋਸਟ ਦੇ ਥੱਲੇ ਬਹੁਤ ਸਾਰੇ ਕੰਮੈਂਟਸ ਆਏ ਸਨ ਜਿਸ ਦੇ ਵਿਚ ਮਿਸ ਪੂਜਾ ਨੂੰ ਬਹੁਤ ਤਾਰੀਫਾਂ ਤੇ ਕਦਰ ਮਿਲ ਰਹੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਮਿਸ ਪੂਜਾ ਦਾ ਜਨਮ 4 ਦਸੰਬਰ 1980 ਨੂੰ ਰਾਜਪੂਰਾ ਵਿਖੇ ਹੋਇਆ। ਛੋਟੀ ਉਮਰ ਵਿੱਚ ਹੀ ਉਹਨਾਂ ਨੂੰ ਗਾਉਣ ਦਾ ਸ਼ੌਕ ਲੱਗ ਪਿਆ ਤੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਪੂਰਾ ਸਾਥ ਵੀ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *