ਵੱਖਵਾਦੀਆਂ ਨਾਲ ਸਬੰਧਾਂ ਨੂੰ ਲੈ ਕੇ ਜਗਮੀਤ ਸਿੰਘ ਦਾ ਕੈਨੇਡਾ ‘ਚ ਵਿਰੋਧ

ss1

ਵੱਖਵਾਦੀਆਂ ਨਾਲ ਸਬੰਧਾਂ ਨੂੰ ਲੈ ਕੇ ਜਗਮੀਤ ਸਿੰਘ ਦਾ ਕੈਨੇਡਾ ‘ਚ ਵਿਰੋਧ

ਜਗਮੀਤ ਸਿੰਘ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹਨ। ਕੈਨੇਡੀਆਈ ਮੀਡੀਆ ਮੁਤਾਬਕ ਪੰਜਾਬੀ ‘ਚ ਦਿੱਤੇ ਗਏ ਆਪਣੇ ਭਾਸ਼ਣ ‘ਚ ਜਗਮੀਤ ਨੇ ਦਰਬਾਰ ਸਾਹਿਬ ਹਮਲੇ ‘ਚ ਸਿੱਖਾਂ ਖਿਲਾਫ ਕਤਲੇਆਮ ਦਾ ਦੋਸ਼ ਭਾਰਤ ਦੀ ਸਰਕਾਰ ‘ਤੇ ਲਾਇਆ ਸੀ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਜਗਮੀਤ 2016 ‘ਤ ਬ੍ਰਿਟੇਨ ਸਥਿਤ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵੱਲੋਂ ਆਯੋਜਿਤ ਇਕ ਪ੍ਰੋਗਰਾਮ ‘ਚ ਵੀ ਸ਼ਾਮਲ ਹੋਏ ਸਨ, ਜਿਸ ਦੇ ਵਿੱਚ ਉਹਨਾਂ ਨੇ ਆਜ਼ਾਦ ਖਾਲਿਸਤਾਨ ਦੀ ਵਕਾਲਤ ਕੀਤੀ ਸੀ।
ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ 2015 ‘ਚ ਇਕ ਆਜ਼ਾਦ ਸਿੱਖ ਦੇਸ਼ (ਖਾਲਿਸਤਾਨ) ਦੀ ਮੰਗ ਨੂੰ ਲੈ ਕੇ ਸੈਨ ਫ੍ਰਾਂਸਿਸਕੋ ‘ਚ ਆਯੋਜਿਤ ਰੈਲੀ ‘ਚ ਮੁੱਖ ਬੁਲਾਰੇ ਦੇ ਰੂਪ ‘ਚ ਸ਼ਾਮਲ ਹੋਏ ਸਨ। ਮੀਡੀਆ ਰਿਪੋਰਟਾਂ ‘ਚ ਇਹ ਗੱਲ ਕਹੀ ਗਈ ਹੈ ਕਿ ਸਟੇਜ ‘ਤੇ ਜਗਮੀਤ ਦੇ ਪਿੱਛੇ ਜਰਨੈਲ ਸਿੰਘ ਭਿੰਡਰਾਵਾਲਾ ਦਾ ਇਕ ਵੱਡਾ ਪੋਸਟਰ ਲੱਗਾ ਹੋਇਆ ਸੀ। ਇਸ ਵੇਲੇ ਮੰਚ ’ਤੇ ਖਾਲਿਸਤਾਨੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵੱਡੇ – ਵੱਡੇ ਪੋਸਟਰ ਲੱਗੇ ਹੋਏ ਸਨ, ਜੋ ਕਿ ਭਾਰਤੀ ਸੈਨਾ ਅੰਮ੍ਰਿਤਸਰ ‘ਚ ਦਰਬਾਰ ਸਾਹਿਬ ‘ਤੇ ਹਮਲੇ ‘ਚ ਮਾਰ ਦਿੱਤਾ ਗਿਆ ਸੀ।
ਜਗਮੀਤ ਸਿੰਘ ਨੇ ਆਪਣਾ ਭਾਸ਼ਣ ਪੰਜਾਬੀ ਵਿੱਚ ਦਿੱਤਾ ਸੀ ਤੇ ਦਰਬਾਰ ਸਾਹਿਬ ’ਤੇ ਹੋਏ ਹਮਲੇ ਸਬੰਧੀ ਭਾਰਤ ਸਰਕਾਰ ਦੀ ਨਿੰਦਾ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਜਗਮੀਤ ਸਿੰਘ ਨੂੰ ਵਿਰੋਧੀਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡੀਅਨ ਮੀਡੀਆ ਰਿਪੋਰਟ ਅਨੁਸਾਰ ਨਿੳੂ ਡੈਮੋਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਸਾਂ ਫਰਾਸਿਸਕੋ ਵਿੱਚ 2015 ਵਿੱਚ ਇਕ ਰੈਲੀ ਵਿੱਚ ਭਾਸ਼ਣ ਦੌਰਾਨ ਖਾਲਿਸਤਾਨ ਪੱਖੀਆਂ ਦੀ ਹਮਾਇਤ ਕੀਤੀ ਸੀ ਅਤੇ ਭਾਰਤੀ ਸਰਕਾਰ ਦੀ ਕਾਰਵਈ ਦੀ ਨਿੰਦਾ ਕੀਤੀ ਸੀ।
ਕੈਨੇਡਾ ਦੀ ਸੰਸਦ ਵਿੱਚ ਤੀਜੀ ਧਿਰ ਦੇ ਆਗੂ ਜਿਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਗਲੀਆਂ ਚੋਣਾਂ ਵਿੱਚ ਚੁਣੌਤੀ ਦਿੱਤੀ ਹੈ, ਨੂੰ ਗਰਮਖਿਆਲੀਆਂ ਨਾਲ ਸਬੰਧਾਂ ਕਾਰਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਫਰਵਰੀ ‘ਚ ਜਗਮੀਤ ਨੇ ਸਿੱਖ ਲਿਬਰਲ ਸਰਕਾਰ ਦੇ ਮੰਤਰੀਆਂ ਦਾ ਬਚਾਅ ਕੀਤਾ ਸੀ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਸਬੰਧ ‘ਚ 1986 ‘ਚ ਇਕ ਭਾਰਤੀ ਅਧਿਕਾਰੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਕੈਨੇਡੀਆਈ ਸ਼ਖਸ ਦੇ ਨਾਲ ਫੋਟੋ ਖਿਚਾਈ ਸੀ।
ਜਗਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਬੇਬੁਨਿਆਦ ਗੱਲਾਂ ਹਨ। ਜਦੋਂ ਕਿ ਉਹ ਅੰਤਰਰਾਜੀ ਮਾਮਲਿਆਂ ਵਿੱਚ ਘੱਟ ਗਿਣਤੀਆਂ ’ਤੇ ਹੁੰਦੇ ਹਮਲਿਆਂ ਦਾ ਵਿਰੋਧੀ ਹੈ, ਤੇ ਘੱਟ ਗਿਣਤੀਆਂ ਦੀ ਹਮਾਇਤ ਕਰਦਾ ਹੈ। ਸੂਤਰਾਂ ਅਨੁਸਾਰ 2016 ਵਿੱਚ ਹੋਏ ਸਰਵੇ ਅਨੁਸਾਰ ਕੈਨੇਡਾ ਵਿੱਚ ਇਸ ਵੇਲੇ ਸਿੱਖਾਂ ਦੀ ਗਿਣਤੀ 5 ਲੱਖ ਹੈ ਜੋ ਕਿ ਕੈਨੇਡਾ ਦੀ ਅਬਾਦੀ ਦਾ 1.4 ਫੀਸਦੀ ਬਣਦਾ ਹੈ, ਜੋ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਵੇਗਾ।

print
Share Button
Print Friendly, PDF & Email