ਲੜਕੀਅਾਂ ਦੀ ਸੁਰੱਖਿਅਾ ‘ਤੇ ਪ੍ਰਸ਼ਨ-ਚਿੰਨ੍ਹ!

ss1

ਲੜਕੀਅਾਂ ਦੀ ਸੁਰੱਖਿਅਾ ‘ਤੇ ਪ੍ਰਸ਼ਨ-ਚਿੰਨ੍ਹ!

ੲਿਕ ਦਿਨ ਪੇਪਰ ਦੇ ਕੇ ਵਾਪਿਸ ਜਾ ਰਹੀਅਾਂ ਤਿੰਨ ਅੱਠਵੀਂ ਦੀਅਾਂ ਵਿਦਿਅਾਰਥਣਾਂ ਨੂੰ ਕਾਰ ਵਿੱਚ ਲਿਫਟ ਦਿੱਤੀ ਤਾਂ ੳੁਹ ਰੋਣ ਲੱਗ ਪੲੀਅਾਂ। ਜੋ ਦੱਸਿਅਾ ੳੁਸਨੂੰ ਸੁਣ ਕੇ ਮਨ ਬਹੁਤ ਦੁੱਖੀ ਹੋੲਿਅਾ। ੳੁਹਨਾਂ ਦੱਸਿਅਾ ਕਿ
1. ਅੱਜ ਕੁਝ ਮੁੰਡਿਅਾਂ ਨੇ ਰਸਤੇ ‘ਚ ਰੋਕ ਕੇ ਅਸ਼ਲੀਲ ਗੱਲਾਂ ਕਹੀਅਾਂ।
2.ਵਿਰੋਧ ਕਰਨ ਤੇ ਚਪੇੜਾਂ ਮਾਰੀਅਾਂ।
3. ੲਿੱਕ ਨੇ ਦੱਸਿਅਾ ਕਿ ਮੇਰੇ ਡੈਡੀ ਦੀ ਡੈੱਥ ਹੋ ਚੁੱਕੀ ਹੈ।
4.ੲਿਕ ਨੇ ਦੱਸਿਅਾ ਕਿ ਮੇਰੇ ਡੈਡੀ ਨੂੰ ਅਧਰੰਗ ਕਰਕੇ ਪਾਸਾ ਮਾਰਿਅਾ ਗਿਅਾ ਹੈ।
5.ੲਿਕ ਨੇ ਦੱਸਿਅਾ ਕਿ ਮੇਰਾ ਡੈਡੀ ਦਿਹਾੜੀਦਾਰ ਹੈ ੳੁਲਾਂਭਾ ਕੌਣ ਦੇਵੇਗਾ?
ਫਿਰ ਮੈ ੳੁਹਨਾਂ ਨੂੰ ੳੁਹਨਾਂ ਦੇ ਘਰ ਤੱਕ ਛੱਡ ਕੇ ਅਾੲਿਅਾ। ਸ਼ਾਮ ਨੂੰ ਸ਼ੋਸ਼ਲ ਮੀਡੀਅਾ ੳੁਪਰ ੲਿਹ ਪੋਸਟ ਕੀਤਾ ਤਾਂ ਬਹੁਤ ਸੱਜਣਾਂ ਨੇ ਸਹਿਯੋਗ ਕਰਨ ਤੇ ਨਾਲ ਖੜ੍ਹਣ ਦੀ ਗੱਲ ਅਾਖੀ। ਤੇ ਕੲੀਅਾਂ ਨੇ ਮੈਸੇਜ ਭੇਜੇ ਅਤੇ ਕੲੀ ਫੋਨ ਵੀ ਅਾੲੇ।
ਅਗਲੇ ਦਿਨ ਜਾ ਕੇ ਬੰਦੇ ਲੱਭ ਲੲੇ ਗੲੇ ਤਾਂ ੳੁਹਨਾਂ ਦੱਸਿਅਾ ਕਿ ਸਾਡਾ ਤਾਂ ਕੱਲ ਸ਼ਾਮ ਨੂੰ ਹੀ ਰਜ਼ੀਨਾਮਾ ਹੋ ਗਿਅਾ ਸੀ। ਫਿਰ ਸਭ ਸ਼ਾਂਤ ਹੋ ਗਿਅਾ । ੲਿਕ ਪੱਤਰਕਾਰ ਵੀ ਅਾੲਿਅਾ ਤਾਂ ੳੁਹ ਮੁੜ ਗਿਅਾ ਕਿ ਹੁਣ ਕੀ ਖਬਰ ਲਾੲੀੲੇ?
ਮਸਲਾ ਗੰਭੀਰ ਸੀ। ਪਰ ਮਸਲਾ ਗਰੀਬਾਂ ਦਾ ਸੀ । ਤੇ ੲਿਸ ਦਾ ਸ਼ਿਕਾਰ ਹੋੲੀਅਾਂ ਕੁੜੀਅਾਂ ਤੇ ੳੁਨ੍ਹਾਂ ਦੇ ਮਾਪੇ ਚੁੱਪ ਹੋ ਚੁਕੇ ਸਨ। ਪਰ ੲਿਹ ਘਟਨਾ ਅਾਖਰੀ ਨਹੀ ਹੈ। ਜੇਕਰ ਪ੍ਰਸ਼ਾਸ਼ਨ ਤੇ ਸਰਕਾਰ ਨੇ ਅਜਿਹੇ ਸ਼ਰਾਰਾਤੀ ਅਨਸਰਾਂ ਨੂੰ ਨੱਥ ਨਾ ਪਾੲੀ ਤਾਂ ੳੁਹ ਦਿਨ ਦੂਰ ਨਹੀ ਜਦ ਕੁੜੀਅਾਂ ਨੂੰ ਘਰੋਂ ਨਿਕਲਣਾ ਮੁਸ਼ਕਿਲ ਹੋ ਜਾੲੇਗਾ। ਸਰਕਾਰ ਦੀ ਪੇਪਰਾਂ ਦੇ ਦਿਨਾਂ ਵਿੱਚ ਜਿੰਮੇਵਾਰੀ ਬਣਦੀ ਹੈ ਕਿ ਲੜਕੀਅਾਂ ਨੂੰ ਸੁਰੱਖਿਅਾ ਮੁਹੱੲੀਅਾ ਕਰਾੲੀ ਜਾਵੇ।

ਹੀਰਾ ਸਿੰਘ
ਜਿਲਾ ਫਿਰੋਜ਼ਪੁਰ

print
Share Button
Print Friendly, PDF & Email

Leave a Reply

Your email address will not be published. Required fields are marked *