ਅਕਾਲੀ ਦਲ ਆਗੂਆਂ ਨੇ ਬੱਬੇਹਾਲੀ ਦੇ ਜਿਲਾ ਪ੍ਰਧਾਨ ਬਨਣ ਤੇ ਲੱਡੂ ਵੰਡੇ

ss1

ਅਕਾਲੀ ਦਲ ਆਗੂਆਂ ਨੇ ਬੱਬੇਹਾਲੀ ਦੇ ਜਿਲਾ ਪ੍ਰਧਾਨ ਬਨਣ ਤੇ ਲੱਡੂ ਵੰਡੇ

ਧਾਰੀਵਾਲ, 15 ਮਾਰਚ (ਗੁਰਵਿਦੰਰ ਨਾਗੀ)-ਅਕਾਲੀਦਲ ਦੇ ਆਗੂਆਂ ਦੀ ਮੀਟਿੰਗ ਸ਼ਹਿਰੀ ਪ੍ਰਧਾਨ ਜੋਧ ਨੰਦਾ ਦੀ ਪ੍ਰਧਾਨਗੀ ਹੇਠ ਮੁਹੱਲਾ ਕ੍ਰਿਸ਼ਨਾਂ ਬਜ਼ਾਰ ਧਾਰੀਵਾਲ ਵਿਖੇ ਮੀਟਿੰਗ ਹੋਈ। ਜਿਸ ਵਿਚ ਗੁਰਬਚਨ ਸਿੰਘ ਬੱਬੇਹਾਲੀ ਦੇ ਜਿਲਾ ਪ੍ਰਧਾਨ ਬਨਣ ਦੀ ਖੁਸੀ ਵਿਚ ਲੱਡੂ ਵੰਡੇ ਗਏ। ਅਕਾਲੀ ਆਗੂਆਂ ਨੇ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਇਸ ਨਿਯੁਕਤੀ ਦੀ ਸਲਾਘਾ ਕੀਤੀ ਗਈ। ਉਨਾਂ ਕਿਹਾ ਕਿ ਜਥੇ.ਸੇਵਾ ਸਿੰਘ ਸੇਖਵਾਂ ਦੀ ਰਹਿਨੁਮਾਈ ਹੇਠ ਹਲਕਾ ਕਾਦੀਆਂ ਦਾ ਸਮੁੱਚਾ ਅਕਾਲੀ ਦਲ ਬੱਬੇਹਾਲੀ ਨਾਲ ਚਟਾਂਨ ਵਾਂਗ ਖੜਾ ਹੈ। ਇਸ ਮੌਕੇ ਬਾਬਾ ਲੱਖਾ ਸਿੰਘ ਮੈਂਬਰ ਵਰਕਿੰਗ ਕਮੇਟੀ, ਸਤੀਸ਼ ਬਿੱਟੂ ਸਾਬਕਾ ਪ੍ਰਧਾਨ ਨਗਰ ਕੌਂਸਲ ਧਾਰੀਵਾਲ, ਰੋਸ਼ਨ ਕੋਹਲੀ ਮੀਤ ਪ੍ਰਧਾਨ ਸ਼ਹਿਰੀ, ਗੁਰਮਹਿੰਦਰ ਸਿੰਘ ਬੇਦੀ ਜਨਰਲ ਸਕੱਤਰ, ਗੋਪਾਲ ਸ਼ਰਮਾਂ ਸਕੱਤਰ, ਬਿੱਟਾ ਸੱਭਰਵਾਲ, ਮਹਿੰਦਰ ਸਿੰਘ ਧਾਲੀਵਾਲ, ਰੌਕੀ ਸੂਦ, ਗੁਰਬਖਸ ਰਾਏ, ਰਮੇਸ਼ ਕੁਮਾਰ, ਕਰਨੈਲ ਸਿੰਘ ਆਦਿ ਆਗੂ ਹਾਜਰ ਸਨ।

print
Share Button
Print Friendly, PDF & Email