ਵਿਧਾਇਕ ਕੰਬੋਜ ਨੇ ਕਿਤਾਬਾਂ ਦੀ ਦੁਕਾਨ ‘ਤੇ ਜਾ ਕੇ ਦੁਕਾਨਦਾਰ ਤੋਂ 22 ਫੀਸਦੀ ਛੋਟ ਦਾ ਐਲਾਨ ਕਰਵਾਇਆ

ss1

ਵਿਧਾਇਕ ਕੰਬੋਜ ਨੇ ਕਿਤਾਬਾਂ ਦੀ ਦੁਕਾਨ ‘ਤੇ ਜਾ ਕੇ ਦੁਕਾਨਦਾਰ ਤੋਂ 22 ਫੀਸਦੀ ਛੋਟ ਦਾ ਐਲਾਨ ਕਰਵਾਇਆ
ਮੌਕੇ ਤੇ ਮੋਜੂਦ ਵਿਦਿਆਰਥੀਆਂ ਦੇ ਮਾਪੇ ਛੋਟ ਦੇ ਐਲਾਨ ਨਾਲ ਖੁਸ਼ੀ ਵਿੱਚ ਹੋਏ ਖੀਵੇ

ਰਾਜਪੁਰਾ, 15 ਮਾਰਚ (ਐਚ.ਐਸ.ਸੈਣੀ)-ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਅੱਜ ਵਿਦਿਆਰਥੀਆਂ ਦੇ ਮਾਪਿਆਂ ਦੀ ਕਿਤਾਬਾਂ ਦੀ ਖਰੀਦ ਕਰਨ ਸਮੇਂ ਹੁੰਦੀ ਲੁੱਟ ਨੂੰ ਦੇਖਦਿਆਂ ਪਾਰਟੀ ਅਹੁਦੇਦਾਰਾਂ ਦੇ ਨਾਲ ਖੁਦ ਕਿਤਾਬਾਂ ਦੀ ਦੁਕਾਨ ਰਵੀ ਬੁੱਕ ਡਿਪੂ ‘ਤੇ ਪਹੁੰਚ ਕੇ ਦੁਕਾਨ ਮਾਲਕ ਨਾਲ ਗੱਲਬਾਤ ਕਰਕੇ ਕਿਤਾਬਾਂ ਦੀ ਖਰੀਦ ਕਰਨ ਵਾਲਿਆਂ ਨੂੰ 22 ਪ੍ਰਤੀਸ਼ਤ ਛੂਟ ਦੇਣ ਦਾ ਐਲਾਨ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਜਾਣਕਾਰੀ ਅਨੁਸਾਰ ਰਾਜਪੁਰਾ ਸ਼ਹਿਰ ਅੰਦਰ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਪੇਰੈਂਟਸ ਐਸ਼ੋਸੀਏਸ਼ਨ ਦੁਆਰਾ ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਵਿਸ਼ੇਸ਼ ਕਿਤਾਬਾਂ ਵਾਲੇ ਦੁਕਾਨਦਾਰਾ ਨਾਲ ਮਿਲ ਕੇ ਕਿਤਾਬਾਂ ਵੇਚਣ ਸਮੇਂ ਕੀਤੀ ਜਾਂਦੀ ਲੁੱਟ ਨੂੰ ਦੇਖਦਿਆਂ ਹੋਇਆ ਇਸ ਵਾਰ ਬਿਨਾਂ ਕਿਸੇ ਪ੍ਰਾਫਿਟ ‘ਤੇ ਖੋਲੀ ਪੇਰੈਂਟਸ ਬੁੱਕ ਡਿਪੂ ਨਾਮਕ ਦੁਕਾਨ ਦਾ ਬੀਤੇ ਦਿਨੀ ਇਨਸਾਫ ਪਾਰਟੀ ਦੇ ਮੁੱਖੀ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵੱਲੋਂ ਦੁਕਾਨ ਦਾ ਉਦਘਾਟਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅੱਜ ਦੂਜੇ ਦਿਨ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਆਪਣੇ ਨਾਲ ਬਲਾਕ ਕਾਂਗਰਸ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਮੈਂਬਰ ਪੀਪੀਸੀਸੀ ਨਿਰਭੈ ਸਿੰਘ ਮਿਲਟੀ, ਨਗਰ ਕੋਂਸਲ ਦੇ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਨਾਗੀ, ਗੁਰਦੀਪ ਸਿੰਘ ਊਂਟਸਰ, ਕੌਂਸਲਰ ਜਗਦੀਸ਼ ਜੱਗਾ, ਖਜਾਨ ਸਿੰਘ ਹੁਲਕਾ ਤੇ ਹੋਰਨਾ ਨਾਲ ਰਵੀ ਬੁੱਕ ਡਿਪੂ ਦੀ ਦੁਕਾਨ ‘ਤੇ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕੰਬੋਜ਼ ਨੇ ਕਿਤਾਬਾਂ ਖਰੀਦਣ ਆਏ ਮਾਪਿਆਂ ਨਾਲ ਕਰਨ ਉਪਰੰਤ ਡਿੱਪੂ ਦੇ ਮਾਲਕ ਰਾਕੇਸ਼ ਕੁਮਾਰ ਨੂੰ ਮਾਪਿਆਂ ਨੂੰ ਰਾਹਤ ਦੇਣ ਲਈ ਛੂਟ ਦੇਣ ਦੀ ਗੱਲ ਕੀਤੀ। ਜਿਸ ਤੇ ਵਿਧਾਇਕ ਕੰਬੋਜ਼ ਨੇ ਦੁਕਾਨ ਮਾਲਕ ਨੂੰ ਉਹਨਾਂ 22 ਫੀਸਦੀ ਛੋਟ ਦੇਣ ਵਿਚ ਮਨਾ ਹੀ ਲਿਆ ਅਤੇ ਦੁਕਾਨ ਮਾਲਕ ਰਾਕੇਸ਼ ਕੁਮਾਰ ਦੇ ਮੁੰਹ ਤੇ ਇਹ ਐਲਾਨ ਕਰਵਾਇਆ। ਵਿਧਾਇਕ ਕੰਬੋਜ ਨੇ ਬੱਚਿਆਂ ਦੇ ਮਾਪਿਆਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਸੇਵਾਦਾਰ ਹਨ ਤੇ ਬੱਚਿਆਂ ਦੀ ਪੜਾਈ ਉਹਨਾਂ ਦੇ ਮਾਪੇ ਸੋਖੇ ਹੋ ਕੇ ਕਰਵਾ ਸਕਣ ਇਸ ਲਈ ਉਹਨਾਂ ਨੂੰ ਹਲਕੇ ਦੀ ਜਨਤਾ ਲਈ ਇੱਥੇ ਖੁਦ ਆ ਕੇ ਇਹ ਕੰਮ ਕਰਵਾਉਣ ਪਿਆ। ਇਸ ਮੋਕੇ ਕਿਤਾਬਾਂ ਦੀ ਖਰੀਦ ਕਰਨ ਪਹੁੰਚੇ ਦਰਜਨਾਂ ਮਾਪਿਆਂ ਨੇ ਵਿਧਾਇਕ ਕੰਬੋਜ ਵੱਲੋਂ ਕੀਤੀ ਇਸ ਕਾਰਵਾਈ ਦਾ ਸਵਾਗਤ ਕੀਤਾ।

print
Share Button
Print Friendly, PDF & Email