ਬਲੋਚਿਸਤਾਨ ਨੂੰ ਖਤਮ ਕਰਨ ਦੀ ਸਾਜਿਸ਼ ਬਣਾ ਰਹੇ ਹਨ ਚੀਨ ਅਤੇ ਪਾਕਿਸਤਾਨ

ss1

ਬਲੋਚਿਸਤਾਨ ਨੂੰ ਖਤਮ ਕਰਨ ਦੀ ਸਾਜਿਸ਼ ਬਣਾ ਰਹੇ ਹਨ ਚੀਨ ਅਤੇ ਪਾਕਿਸਤਾਨ

ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਦੇ ਸੀਨੀਅਰ ਕਮਾਂਡਰ ਅਸਲਮ ਬਲੋਚ ਨੇ ਚੀਨ ਅਤੇ ਪਾਕਿਸਤਾਨ ਦੋਹਾਂ ‘ਤੇ ਬਲੋਚਿਸਤਾਨ ਉੱਤੇ ਅੱਤਿਆਚਾਰ ਕਰਨ ਅਤੇ ਇਥੋਂ ਦੇ ਕੁਦਰਤੀ ਸੋਮਿਆਂ ਨੂੰ ਲੁੱਟਣ ਦੇ ਦੋਸ਼ ਲਗਾਏ ਹਨ।ਐਨਆਈਏ ਨੂੰ ਭੇਜੀ ਇੱਕ ਤਾਜੀ ਵੀਡੀਓ ਇੰਟਰਵਿਊ ਵਿੱਚ ਅਸਲਮ ਨੇ ਬੀਜਿੰਗ ਅਤੇ ਇਸਲਾਮਾਬਾਦ ‘ਤੇ ਬਲੋਚਾਂ ਦੀ ਪਹਿਚਾਣ ਖਤਮ ਕਰਨ ਦਾ ਦੋਸ਼ ਲਗਾਇਆ ਹੈ।ਅਸਲਮ ਬਲੋਚ ਨੇ ਕਿਹਾ ,ਬਲੋਚਾਂ ‘ਤੇ ਅੱਤਿਆਚਾਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਲਗਾਏ ਜਾ ਰਹੇ ਹਨ।ਇਸ ਕੰਮ ਵਿੱਚ ਪਾਕਿਸਤਾਨ ਦੀ ਫੌਜ਼ ਲੱਗੀ ਹੋਈ ਹੈ।ਅਸਲਮ ਨੇ ਦੁਨੀਆਂ ਦੇ ਸਾਹਮਣੇ ਸੰਕਟ ਵਿੱਚ ਘਿਰੇ ਬਲੋਚਿਸਤਾਨ ਨੂੰ ਪੇਸ਼ ਕੀਤਾ ਅਤੇ ਕਿਹਾ ਕਿ ਇਸ ਨੂੰ ਖਤਮ ਕਰਨ ਲਈ ਪਾਕਿਸਤਾਨ ਅਤੇ ਚੀਨ ਦੋਨੋ ਮਿਲ ਕੇ ਕੰਮ ਕਰ ਰਹੇ ਹਨ।ਉਨ੍ਹਾਂ ਨੇ ਅੱਗੇ ਕਿਹਾ ਕਿ ਸਿਰਫ ਇਹੀ ਨਹੀਂ ਚੀਨ ਨੇ ਪਾਕਿਸਤਾਨੀ ਫੌਜ਼ ਦੇ ਨਾਲ ਹੱਥ ਮਿਲਾ ਲਿਆ ਹੈ ਅਤੇ ਪਿਛਲੇ 6 ਦਹਾਕਿਆਂ ਤੋਂ ਆਮ ਜਨਤਾ ‘ਤੇ ਅੱਤਿਆਚਾਰ ਕਰ ਰਹੇ ਹਨ।ਪਾਕਿਸਤਾਨ ਨੂੰ ਇੰਟੈਲੀਜੈਂਸ ਇਨਪੁਟ ਅਤੇ ਹਥਿਆਰ ਆਦਿ ਚੀਨ ਤੋਂ ਮਿਲ ਰਹੇ ਹਨ,ਜਿਸਦਾ ਇਸਤੇਮਾਲ ਬਲੋਚਿਸਤਾਨ ਵਿੱਚ ਕੀਤਾ ਜਾ ਰਿਹਾ ਹੈ। ਚੀਨ ਦੀ ਮਦਦ ਨਾਲ ਪਾਕਿਸਤਾਨ ਇਥੇ ਆਪਣੀ ਸੈਨਾ ਤੈਨਾਤ ਕਰਨ ਵਿੱਚ ਜੁਟਿਆ ਹੋਇਆ ਹੈ। ਉਨ੍ਹਾਂ ਦਾ ਮੁੱਖ ਨਿਸ਼ਾਨਾ ਬਲੋਚਿਸਤਾਲ ਦਾ ਤੱਟ ਵਾਲਾ ਇਲਾਕਾ ਹੈ। ਪਾਕਿਸਤਾਨ ਦੀ ਮਦਦ ਨਾਲ ਚੀਨ ਆਪਣੇ ਸਮੁੰਦਰੀ ਬੇਸ ਨੂੰ ਮਜਬੂਤ ਕਰ ਰਿਹਾ ਹੈ।

ਉਨ੍ਹਾਂ ਦੇ ਮੁਤਾਬਕ ,ਬਲੋਚਿਸਤਾਨ ‘ਤੇ ਪਾਕਿਸਤਾਨ ਦੇ ਨਜਾਇਜ ਕਬਜੇ ਦਾ ਵਿਰੋਧ ਕਰਨ ਅਤੇ ਬਲੋਚਿਸਤਾਨ ਦੀ ਆਜਾਦੀ ਦੇ ਵਿਰੋਧ ਦੀ ਅਵਾਜ ਨੂੰ ਦੱਬਣ ਦੇ ਲਈ ਲਗਾਤਾਰ ਪਾਕਿਸਤਾਨੀ ਸੈਨਿਕ ਨਿਹੱਥੇ ਬਲੋਚੀਆਂ ‘ਤੇ ਹਮਲੇ ਕਰ ਰਹੇ ਹਨ।ਦੂਜੇ ਪਾਸੇ ਪਾਕਿਸਤਾਨ ਨੇ ਪਾਕਚੀਨ ਗਲਿਆਰੇ ਦਾ ਨਿਰਮਾਣ ਵੀ ਚੀਨ ਨੂੰ ਸੌਂਪ ਦਿੱਤਾ ਹੈ,ਜੋ ਬਲੋਚਿਸਤਾਨ ਦੀ ਧਰਤੀ ‘ਤੇ ਹੋ ਰਿਹਾ ਹੈ।ਇਸ ਦਾ ਵੀ ਵਿਰੋਧ ਬਲੋਚਿਸਤਾਨ ਦੇ ਲਈ ਉਠੀ ਆਵਾਜ ਨੂੰ ਨਹੀਂ ਦਬਾ ਸਕਦਾ। ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨ ਕਰਾਰ ਦਿੱਤੇ ਗਏ ਬੀਐਲਏ ਦੇ ਅਸਲਮ ਬਲੋਚ ਨੇ ਕਿਹਾ ਕਿ ,ਰੋਜਾਨਾਂ ਸਾਡੇ ਲੋਕ ਲਾਪਤਾ ਹੋ ਰਹੇ ਹਨ। ਉਨ੍ਹਾਂ ਦੀ ਹੱਤਿਆ ਕੀਤੀ ਜਾ ਰਹੀ ਹੈ,ਘਰਾਂ ਨੂੰ ਲੁੱਟਿਆ ਜਾ ਰਿਹਾ ਹੈ,ਸਾੜਿਆ ਜਾ ਰਿਹਾ ਹੈ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

print
Share Button
Print Friendly, PDF & Email

Leave a Reply

Your email address will not be published. Required fields are marked *