ਭਿੰਡਰਾਵਾਲਾ ਟਾਈਗਰ ਖਾਲਿਸਤਾਨ ਫੋਰਸ ਦਾ ਮੁੱਖੀ ਰਤਨਦੀਪ ਸਿੰਘ ਧਮਾਕਾਖੇਜ ਸਮਗਰੀ ਮਾਮਲੇ ਦੇ ਦੋ ਕੇਸਾਂ ਵਿਚੋਂ ਬਾ-ਇੱਜਤ ਬਰੀ

ss1

ਭਿੰਡਰਾਵਾਲਾ ਟਾਈਗਰ ਖਾਲਿਸਤਾਨ ਫੋਰਸ ਦਾ ਮੁੱਖੀ ਰਤਨਦੀਪ ਸਿੰਘ ਧਮਾਕਾਖੇਜ ਸਮਗਰੀ ਮਾਮਲੇ ਦੇ ਦੋ ਕੇਸਾਂ ਵਿਚੋਂ ਬਾ-ਇੱਜਤ ਬਰੀ

ਨਵੀਂ ਦਿੱਲੀ 14 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਭਿੰਡਰਾਵਾਲਾ ਟਾਈਗਰ ਖਾਲਿਸਤਾਨ ਫੋਰਸ (ਬੀਟੀਕੇਐਫ) ਦਾ ਮੁੱਖੀ ਰਤਨਦੀਪ ਸਿੰਘ ਉਰਫ ਜਿੰਦਰ ਨੂੰ ਬੀਤੇ ਦਿਨ ਜੀਂਦ (ਹਰਿਆਣਾ) ਵਿਚ ਚਲ ਰਹੇ ਧਮਾਕਾਖੇਜ ਸਮਾਗਰੀ ਦੇ ਦੋ ਕੇਸਾਂ ਵਿਚੋ ਬਾ ਇਜਤ ਬਰੀ ਗਏ ਹਨ ।
ਐਫ ਆਈ ਨੰ 217/99 ਅਤੇ 232/99 ਜੋ ਕਿ ਆਈਪੀਸੀ ਧਮਾਕਾਖੇਜ ਸਮਾਗਰੀ ਅਤੇ ਅਸਲੇ ਦੇ ਅਧੀਨ ਦਰਜ ਕੀਤੇ ਗਏ ਸਨ । ਪਾਣੀਪਤ ਵਿਚ ਹੋਏ ਸਨਸਨੀਖੇਜ ਮੁਕਾਬਲੇ ਵਿਚ ਰਤਨਦੀਪ ਸਿੰਘ ਦੇ ਨਾਲ ਸ਼ੇਰ ਸਿੰਘ ਅਤੇ ਗੁਰਬਖਸ਼ ਸਿੰਘ ਵੀ ਸਨ ਜਿਸ ਵਿਚ ਰਤਨਦੀਪ ਸਿੰਘ ਫਰਾਰ ਹੋ ਗਏ ਸਨ ਤੇ ਬਾਕੀ ਦੇ ਦੋਨੋ ਸਿੰਘ ਫੜੇ ਗਏ ਸਨ । ਪਾਣੀਪਤ ਪੁਲਿਸ ਵਲੋਂ ਮੌਕੇ ਤੋਂ ਧਮਾਕਾਖੇਜ ਸਮਗਰੀ ਅਤੇ ਅਸਲਾ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਸੀ ਪਰ ਅਦਾਲਤ ਅੰਦਰ ਉਹ ਇਸ ਬਾਰੇ ਸਬੂਤ ਪੇਸ਼ ਨਹੀ ਕਰ ਸਕੀ ।
ਸ਼ੇਰ ਸਿੰਘ ਅਤੇ ਗੁਰਬਖਸ਼ ਸਿੰਘ ਪਹਿਲਾਂ ਹੀ ਇਨ ਮਾਮਲੇ ਵਿਚੋਂ ਬਰੀ ਹੋ ਚੁੱਕੇ ਹਨ ਤੇ ਰਤਨਦੀਪ ਨੂੰ ਚਾਰ ਸਾਲ ਪਹਿਲਾਂ ਨੇਪਾਲ ਦੇ ਕਾਠਮੰਡੂ ਦੇ ਇਕ ਹੋਟਲ ਤੋਂ ਸਰਕਾਰੀ ਮੁੱਖਬਰ ਦੀ ਮੱਖਬਰੀ ਨਾਲ ਫੜ ਕੇ ਹਿੰਦੁਸਤਾਨ ਲਿਆਦਾਂ ਗਿਆ ਸੀ ਜਿਸ ਉਪਰੰਤ ਉਸ ਤੇ ਵੱਖ ਵੱਖ ਥਾਵਾਂ ਤੇ ਕੇਸ ਚਲ ਰਹੇ ਹਨ । ਇਸ ਮਾਮਲੇ ਵਿਚ 40 ਗਵਾਹ ਪੇਸ਼ ਹੋਏ ਸਨ ਜੋ ਕਿ ਸਿੰਘਾਂ ਖਿਲਾਫ ਕੋਈ ਅਹਿਮ ਗਵਾਹੀ ਨਹੀ ਦੇ ਸਕੇ ਜਿਸ ਕਰਕੇ ਬੀਤੇ ਦਿਨ ਮਾਮਲੇ ਦੀ ਸੁਣਵਾਈ ਕਰਦਿਆਂ ਜੱਜ ਸੰਜੀਵ ਆਰਿਆ ਨੇ ਰਤਨਦੀਪ ਸਿੰਘ ਨੂੰ ਬਾ-ਇੱਜਤ ਬਰੀ ਕਰ ਦਿਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *