ਸ੍ਰੀ ਆਨੰਦਪੁਰ ਸਾਹਿਬ ਦੇ ਜੰਮਪਲ ਲੋਕ ਨਾਥ ਆਂਗਰਾ ਦੇ ਪੀਪੀਐਸਸੀ ਮੈਂਬਰ ਬਣਨ ਤੇ ਇਲਾਕਾ ਵਾਸੀਆ ਵਿਚ ਖੁਸ਼ੀ ਦੀ ਲਹਿਰ

ss1

ਸ੍ਰੀ ਆਨੰਦਪੁਰ ਸਾਹਿਬ ਦੇ ਜੰਮਪਲ ਲੋਕ ਨਾਥ ਆਂਗਰਾ ਦੇ ਪੀਪੀਐਸਸੀ ਮੈਂਬਰ ਬਣਨ ਤੇ ਇਲਾਕਾ ਵਾਸੀਆ ਵਿਚ ਖੁਸ਼ੀ ਦੀ ਲਹਿਰ
ਪਹਿਲੀ ਵਾਰ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਦਾ ਬਣਿਆ ਪੀਪੀਐਸਸੀ ਮੈਂਬਰ, ਇਲਾਕਾ ਵਾਸੀਆਂ ਕੀਤਾ ਸੁਆਗਤ

ਸ੍ਰੀ ਆਨੰਦਪੁਰ ਸਾਹਿਬ,14 ਮਾਰਚ(ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਪੁਲੀਸ ‘ਚ ਅੱਤਵਾਦ ਦੇ ਕਾਲੇ ਦੌਰ ਤੋਂ ਲੈ ਕੇ ਸੰਘਰਸ਼ ਕਰਦੇ ਆ ਰਹੇ ਅਤੇ ਵੱਖ-ਵੱਖ ਉੱਚ ਅਹੁਦਿਆਂ ਤੇ ਤਾਇਨਾਤ ਰਹੇ ਸਾਬਕਾ ਆਈ ਪੀ ਐਸ ਅਧਿਕਾਰੀ ਲੋਕ ਨਾਥ ਆਂਗਰਾ ਦਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਬਣਨ ਤੇ ਸਮੁੱਚੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਇਹੀ ਨਹੀਂ ਇਸ ਇਤਿਹਾਸਿਕ ਫੈਸਲੇ ਦੇ ਲਈ ਸਥਾਨਕ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਵਿਧਾਇਕ ਤੇ ਸਪੀਕਰ ਵਿਧਾਨ ਸਭਾ ਰਾਣਾ ਕੇ ਪੀ ਸਿੰਘ ਦਾ ਧੰਨਵਾਦ ਵੀ ਕੀਤਾ ਹੈ।
ਸਥਾਨਕ ਇੰਡੀਅਨ ਮੈਡੀਕਲ ਐਸ਼ੋਸੀਏਸ਼ਨ ਦੇ ਪ੍ਰਧਾਨ ਡਾ. ਪੀ.ਜੇ.ਐਸ ਸਿੰਘ ਕੰਗ ਨੇ ਕਿਹਾ ਕਿ ਇਹ ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਕੋਈ ਇੱਥੋਂ ਦਾ ਜੰਮਪਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਬਣਿਆ। ਆਂਗਰਾ ਨੇ ਜਿੱਥੇ ਪੰਜਾਬ ਪੁਲੀਸ ‘ਚ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਪੂਰੀ ਸ਼ਿੱਦਤ ਦੇ ਨਾਲ ਡਿਊਟੀ ਨਿਭਾਈ ਹੈ ਉੱਥੇ ਹੀ ਉਨ੍ਹਾਂ ਹਮੇਸ਼ਾ ਆਪਣੇ ਮੂਲ ਨੂੰ ਯਾਦ ਰੱਖਿਆ ਹੈ। ਖੁਸੀ ਦਾ ਪ੍ਰਗਟਾਵਾ ਕਰਨ ਵਾਲਿਆ ਵਿੱਚ ਡਾ. ਟੀ ਬੀ ਸਿੰਘ, ਡਾ:ਭਰਤ ਜਸਵਾਲ, ਡਾ. ਸੌਰਵ ਸ਼ਰਮਾ, ਡਾ. ਵਿਸ਼ਾਲ ਸਿੰਗਲਾ, ਡਾ.ਹਰਜੀਤ ਸਿੰਘ ਕੋਹਲੀ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਨਗਰ ਕੌਸ਼ਲ ਪ੍ਰਧਾਨ ਹਰਜੀਤ ਸਿੰਘ ਜੀਤਾ, ਲਾਇਨ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਿੱਟੂ, ਉਘੇ ਵਪਾਰੀ ਦਿਨੇਸ਼ ਆਗਰਾਂ, ਰੋਟਰੀ ਕਲੱਬ ਦੇ ਪ੍ਰਧਾਨ ਊਧਮ ਸਿੰਘ ਕੰਗ, ਨੰਬਰਦਾਰ ਸੁਖਦੇਵ ਸਿੰਘ, ਨੋਜਵਾਨ ਆਗੂ ਵਿਜੈ ਗਰਚਾ, ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਮਾਤਾ ਗੁਰਚਰਨ ਕੌਰ, ਪ੍ਰੈਸ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਭੁਪਿੰਦਰ ਚਾਨਾ, ਸਕੱਤਰ ਰਾਜਪਾਲ ਆਂਗਰਾ, ਸੰਜੇ ਆਂਗਰਾ ਆਦਿ ਨੇ ਕਿਹਾ ਕਿ ਅਸੀਂ ਸਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਲਏ ਗਏ ਇਸ ਫੈਸਲੇ ਦਾ ਸੁਆਗਤ ਵੀ ਕਰਦੇ ਹਾਂ ਅਤੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ।

print
Share Button
Print Friendly, PDF & Email

Leave a Reply

Your email address will not be published. Required fields are marked *