ਕੈਲੇਫੋਰਨੀਆਂ ਵਿਖੇ ਜੱਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ

ss1

ਕੈਲੇਫੋਰਨੀਆਂ ਵਿਖੇ ਜੱਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ

Inline image

Inline image

ਨਿਊਯਾਰਕ ,13 ਮਾਰਚ ( ਰਾਜ ਗੋਗਨਾ )– ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਜੋ ਬੀਤੇ ਦਿਨੀਂ ਪੰਜਾਬ ਵਿੱਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਉਨਾਂ ਨਮਿਤ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਗੁਰੂਦਵਾਰਾ ਸਾਹਿਬ ਟੁਲੇਹਰੀ ਵਿਖੇ ਜਥੇਦਾਰ ਤਰਸੇਮ ਸਿੰਘ ਕੈਲੇਫੋਰਨੀਆਂ ਵਲੋਂ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਪਾਏ ਗਏ l ਭੋਗ ਉਪਰੰਤ ਬੱਚਿਆਂ ਵਲੋਂ ਵੈਰਾਗ ਮਈ ਕੀਰਤਨ ਦੁਆਰਾ ਹਾਜਰੀ ਭਰੀ ਗਈ ਅਤੇ

Inline image

 ਭਾਈ ਜਤਿੰਦਰ ਸਿੰਘ ਨੇ ਕਥਾ ਦੁਆਰਾ ਜੱਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਵਲੋਂ ਸਿੱਖ ਕੌਮ ਅਤੇ ਕੌਮੀਂ ਆਜ਼ਾਦੀ ਦੇ ਸੰਘਰਸ਼ ਸਬੰਧੀ ਨਿਭਾਈ ਸੱਚੀ ਸੂਚੀ

Inline imageਅਤੇ ਨਿਰਸਵਾਰਥ ਸੇਵਾ ਵਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਸਿੱਖ ਕੌਮ ਵਲੋਂ ਜੱਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨੂੰ ਸ਼ਰਧਾ ਦੇ ਸੁਮਨ ਭੇਂਟ ਕੀਤੇ ਗਏ l ਉਪਰੰਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੇਕਰਸਫੀਲਡ ਦੇ ਆਗੂ ਭਾਈ ਹਰਦੀਪ ਸਿੰਘ ਮੁੱਖ ਸੇਵਾਦਾਰ,ਭਾਈ ਤਾਰਾ ਸਿੰਘ ਸੀਨੀਅਰ ਆਗੂ,ਬਲਵਿੰਦਰ ਸਿੰਘ ਪ੍ਰਚਾਰ ਸਕੱਤਰ, ਪਰਮਿੰਦਰ ਸਿੰਘ ਪ੍ਰਚਾਰ ਸਕੱਤਰ, ਸਰਬਜੀਤ ਸਿੰਘ ਦਿੱਲੀ ਸੀਨੀਅਰ ਆਗੂ ਯੂਥ, ਹਰਪ੍ਰੀਤ ਸਿੰਘ ਸੀਨੀਅਰ ਆਗੂ ਯੂਥ ਨੇ ਜੱਥੇਦਾਰ ਕਾਲਾਬੂਲਾ ਦੀਆਂ ਕੌਮ ਪ੍ਰਤੀ ਸੇਵਾਵਾਂ ਨੂੰ ਯਾਦ ਕਰਦਿਆਂ ਉਨਾਂ ਦੀ ਬੇਵਕਤੀ ਮੌਤ ਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਉਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ l ਇਸ ਮੌਕੇ ਸ਼੍ਰੀ ਸਹਿਜ ਪਾਠ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਜਥੇਦਾਰ ਤਰਸੇਮ ਸਿੰਘ ਮੁੱਖ ਸੇਵਾਦਾਰ ਕੈਲੇਫੋਰਨੀਆ ਵਲੋਂ ਕੀਤੀ ਗਈ ਅਤੇ ਪ੍ਰੋਗਰਾਮ ਦੀ ਸਮਾਪਤੀ ਵਿੱਚ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ|

print
Share Button
Print Friendly, PDF & Email

Leave a Reply

Your email address will not be published. Required fields are marked *