ਜ਼ਖਮਾ ਤੇ ਲੂਣ

ss1

ਜ਼ਖਮਾ ਤੇ ਲੂਣ

ਜਿਉ ਈ ਵੋਟਾ ਦਾ ਵਿਗੁਲ ਵੱਜਿਆ | ਲੱਸੀ ਪੀਣਿਆ ਕੇ ਰੁਲ਼ਦੇ ਬੁੜੇ ਨੇ ਕਰ ਲਿਆ ਸਾਰਾ ਟੱਬਰ ਕੱਠਾ, ਸਾਰਾ ਟੱਬਰ ਨੇੜੇ – ਨੇੜੇ ਹੋ ਕੇ ਇਉ ਬਹਿ ਗਿਆ |ਜਿਵੇ ਬੁੜਾ ਕਿਸੇ ਖਜ਼ਾਨੇ ਬਾਰੇ ਦੱਸਣ ਲੱਗਾ ਹੋਵੇ | ਬੁੜਾ ਕਹਿਦਾ ਬਹੁਤ ਕਰਲੀਆ ਤੁਸੀ ਮਨਆਈਆਂ ,ਹੁਣ ਮੈ ਜੀਨੂੰ ਕਹੂੰ ਤੁਸੀ ਉਸੇ ਨੂੰ ਵੋਟ ਪਾਓਗੇ, ਨਹੀ ਫੇਰ ਮੇਰੇ ਮਰੇ ਦਾ ਮੁੰਹ ਦੋਖੋਗੇ,ਕਰਤਾ ਬੁੜੇ ਨੇ ਸ਼ਾਹੀ ਫਰਮਾਨ ਜਾਰੀ ਓਏ ਇਸ ਵਾਰ ਕਰਜ਼ਾ ਮਾਫ, ਮਗਲੈਲ ਫੂਨ, ਨਾਲੇ ਘਰ ਦੇ ਕਿਸੇ ਬੰਦੇ ਨੂੰ ਨੌਕਰੀ ਵੀ ਮਿਲੂ ,ਸਾਰਿਆ ਨੇ ਬਾਪੂ ਦੀ ਮੰਨ ਕੇ ਵੋਟਾ ਪਾਈਆ | ਸਰਕਾਰ ਵੀ ਬਾਪੂ ਦੀ ਮਨਪਸੰਦ ਬਣਗੀ |ਸਮਾ ਵੀ ਕਾਫੀ ਲੰਘ ਗਿਆ, ਨਾ ਕਰਜ਼ਾ ਮਾਫ, ਨਾ ਫੋਨ, ਨਾ ਨੌਕਰੀ ਮਿਲੀ ਵਾਅਦੇ ਸਭ ਹਵਾ ਹੋਗੇ | ਇਕ ਦਿਨ ਰਲ਼ਦਾ ਬੁੜਾ ਬੈਠਾ ਚਾਹ ਪੀ ਰਿਹਾ ਸੀ | ਰੁਲ਼ਦੇ ਬੁੜੇ ਦੇ ਪੋਤੇ ਹਰਮਨ ਨੂੰ ਸ਼ਰਾਰਤ ਸੁਝੀ, ਕਹਿਦਾ ਦਾਦਾ ਜੀ! ਕਰਜ਼ਾ ਮੁਆਫੀ ਦੀ ਨਾਲੇ ਮੇਰੀ ਨੌਕਰੀ ਦੀ ਗੱਲ ਸਰਕਾਰੀ ਫੋਨ ਤੋ ਫੋਨ ਕਰਕੇ ਰਿਸ਼ਤੇਦਾਰਾ ਨੂੰ ਦੱਸ ਦੇਵਾ ?? ਰੁਲ਼ਦੇ ਬੁੜੇ ਨੂੰ ਇੱਕ ਚੜੇ ਇੱਕ ਉਤਰੇ ਕਚੀਚੀ ਜੀ ਵੱਟਕੇ ਵਗਾਮੀ ਜੁੱਤੀ ਮਾਰੀ | ਨਾਲ਼ੇ ਕਹਿਦਾ ਓਏ ਸਾਹੁਰੀ ਦਿਆ ਕਿਉ ਜ਼ਖਮਾ ਤੇ ਲੂਣ ਛਿੜਕੀ ਜਾਨੈ|
ਹਰਮਨ ਹੱਸਦਾ ਹੱਸਦਾ ਭੱਜਕੇ ਗੇਟੋ ਬਾਹਰ ਹੋ ਗਿਆ|

ਕੰਵਲਜੀਤ ਸਿੰਘ (ਰਾਣਾ) ਪਿੰਡ ਠੌਣਾ
ਦੁਬਈ +971555214011

print
Share Button
Print Friendly, PDF & Email

Leave a Reply

Your email address will not be published. Required fields are marked *