ਢੱਡਰੀਆਂ ਵਾਲੇ ਦੇ ਪੱਖ ਵਿੱਚ ਦਿੱਤਾ ਮੰਗ ਪੱਤਰ

ss1

ਢੱਡਰੀਆਂ ਵਾਲੇ ਦੇ ਪੱਖ ਵਿੱਚ ਦਿੱਤਾ ਮੰਗ ਪੱਤਰ

31-25 (2)
ਬਰਨਾਲਾ 30 ਮਈ (ਨਰੇਸ਼ ਗਰਗ) ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉਪਰ ਪਿਛਲੇ ਦਿਨੀਂ ਹੋਏ ਹਮਲੇ ਦਾ ਮਸਲਾ ਦਿਨੋਂ-ਦਿਨ ਪੇਚੀਦਾ ਬਣਦਾ ਜਾ ਰਿਹਾ ਹੈ। ਪਿਛਲੇ ਦਿਨੀਂ ਹੋਏ ਹਮਲੇ ਵਿੱਚ ਉਨਾਂ ਦੇ ਇੱਕ ਸਾਥੀ ਦਾ ਕਤਲ ਹੋ ਗਿਆ ਸੀ ਅਤੇ ਖੁਦ ਸੰਤ ਰਣਜੀਤ ਸਿੰਘ ਜਖ਼ਮੀ ਹੋ ਗਏ ਸਨ। ਇਸ ਹਮਲੇ ਦੀ ਸਿੱਧੀ ਸੂਈ ਸੰਤ ਹਰਨਾਮ ਸਿੰਘ ਧੁੰਮਾ ਉਪਰ ਗਈ ਸੀ। ਭਾਵੇਂ ਹਮਲੇ ਦੇ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਪਰੰਤੂ ਅਸਲੀ ਸਾਜਸਘਾੜਾ ਅਜੇ ਤੱਕ ਗ੍ਰਿਫਤ ਤੋਂ ਬਾਹਰ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਸਮੁੱਚੇ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ ਲੈਕੇ ਸੰਤ ਦੇ ਸਮਰਥਕਾਂ ਨੇ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਸੋਂਪਿਆ। ਇਸ ਸਮੇਂ ਭਾਈ ਹਰਦੀਪ ਸਿੰਘ ਚੀਮਾ, ਹਰਦੇਵ ਸਿੰਘ ਢਿੱਲਵਾਂ, ਰੇਸ਼ਮ ਸਿੰਘ ਢਿੱਲਵਾਂ, ਮਲਕੀਤ ਸਿੰਘ ਢਿੱਲਵਾਂ ਆਦਿ ਹਾਜ਼ਰ ਸਨ।

print

Share Button
Print Friendly, PDF & Email

Leave a Reply

Your email address will not be published. Required fields are marked *