ਸਬਰ ਦੀ ਇੰਤਹਾ

ss1

ਸਬਰ ਦੀ ਇੰਤਹਾ

ਤੂੰ ਦੇਖਣੀ ਸਬਰ ਦੀ ਇੰਤਹਾ ਜੇ,
ਕਦੇ ਭਰਿਆ ਮੇਰਾ ਗੱਚ ਦੇਖੀਂ।
ਇਨ੍ਹਾਂ ਸਿੱਲ੍ਹੇ ਲਾਲ ਸੁਰਖ ਨੈਣਾ ਚੋ,
ਤੇਰੀ ਵਫਾ ਦਾ ਅਸਲੀ ਸੱਚ ਵੇਖੀਂ।
ਪੁਛੇਂ ਤੂੰ ਕੀਕਣ ਦਿਲ ਟੁੱਟਦਾ,
ਕਦੇ ਤਿੜਕ ਕੇ ਬਿਖਰਦਾ ਕੱਚ ਵੇਖੀਂ।
ਤੇਰੇ ਭਾਣੇ ਧੋਖਾ ਕੋਈ ਗੱਲ ਵੱਡੀ ਨਾ
ਮੈਂ ਕਿੰਝ ਮੌਤ ਹੱਥੋਂ ਗਿਆ ਬਚ ਵੇਖੀਂ।
ਮੈਂ ਇੱਜਤ ਤੱਕ ਦਾਅ ਤੇ ਲਾ ਦਿੱਤੀ,
ਤੈਥੋਂ ਪਿਆਰ ਨਾ ਹੋਇਆ ਪਚ ਵੇਖੀਂ।
ਤੇਰੇ ਭਾਅ ਦਾ ਮੈਂ ਤੈਨੂੰ ਭੁੱਲ ਗਿਆ,
ਮੁਹੱਬਤ ਰਕਤ ਵਿਚ ਗਈ ਰਚ ਵੇਖੀਂ।
ਏਹ ਜੋ ਤੇਰੀ ਨੇੜਤਾ ਵਧਦੀ ਗੈਰਾਂ ਨਾਲ,
ਮੇਰੀ ਰੂਹ ਤੱਕ ਕਿਵੇਂ ਜਾਂਦੀ ਮਚ ਵੇਖੀਂ।
ਕਾਲੇਆਸ਼ਕ ਕਦੇ ਵੀ ਡੋਲਦੇ ਨਾ,
ਪਤੰਗਾ ਅੱਗ ਤੇ ਰਿਹਾ ਕਦੇ ਨੱਚ ਵੇਖੀ।

ਮਨਜਿੰਦਰ ਸਿੰਘ (ਕਾਲਾ)
ਪਿੰਡ ਕਾਲੇਕੇ

print
Share Button
Print Friendly, PDF & Email