ਐਸ.ਜੀ.ਪੀ.ਸੀ.ਮੈਂਬਰ ਕਾਲੇਵਾਲ ਵਲੋਂ ਕੈਸਰ ਪੀੜਤਾਂ ਨੂੰ ਚੈੱਕ ਤਕਸੀਮ

ss1

ਐਸ.ਜੀ.ਪੀ.ਸੀ.ਮੈਂਬਰ ਕਾਲੇਵਾਲ ਵਲੋਂ ਕੈਸਰ ਪੀੜਤਾਂ ਨੂੰ ਚੈੱਕ ਤਕਸੀਮ

ਖਰੜ – ਗੁਰਦੁਆਰਾ ਅਕਾਲੀ ਦਫਤਰ ਖਰੜ ਵਿਖੇ ਅੱਜ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਵਲੋਂ ਕੈਸਰ ਪੀੜਤ ਪਰਿਵਾਰਾਂ ਨੂੰ ਰਾਸ਼ੀ ਦੇ ਚੈਕ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਂਸਰ ਰਾਹਤ ਫੰਡ ਤਹਿਤ ਕੈਂਸਰਾਂ ਪੀੜਤਾਂ ਲਈ ਪਾਸ ਕੀਤੀ ਗਈ ਰਾਸ਼ੀ ਦੇ ਚੈਕ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਗੁਰਦੁਆਰਾ ਅਕਾਲੀ ਦਫਤਰ ਖਰੜ ਵਿਖੇ ਚੈਕ ਤਕਸੀਮ ਕੀਤੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਨੇ ਸੋ੍ਰਮਣੀ ਗੁਰਦੁਆਰਾ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਦਰਖਾਸਤਾਂ ਰਾਸ਼ੀ ਪ੍ਰਾਪਤ ਕਰਨ ਲਈ ਦਿੱਤੀਆ ਸਨ ਉਹ ਪਾਸ ਹੋਣ ਉਪਰੰਤ ਅੱਜ ਰਾਸ਼ੀ ਦੇ ਚੈਕ ਬਲਬੀਰ ਸਿੰਘ, ਰਣਜੀਤ ਸਿੰਘ ਠੇਕੇਦਾਰ, ਹਰਕਮਲਜੀਤ ਕੌਰ, ਕੇਸਰ ਸਿੰਘ ਨੂੰ ਦਿੱਤੇ ਗਏ। ਇਸ ਮੌਕੇ ਹਰਸਿਮਰਨ ਸਿੰਘ ਬਿੰਨੀ, ਹਰਿੰਦਰਪਾਲ ਸਿੰਘ, ਉਜਾਗਰ ਸਿੰਘ ਵਾਲੀਆਂ ਸਮੇਤ ਹੋਰ ਆਗੂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *