ਕੈਪਟਨ ਸਰਕਾਰ ਨੇ ਪੰਜਾਬ ਵਾਸੀਆਂ ਮਿਲਦੀਆਂ ਸਹੂਲਤਾਂ ਬੰਦ ਕੀਤੀਆਂ : ਸੁਖਬੀਰ ਸਿੰਘ ਬਾਦਲ

ss1

ਕੈਪਟਨ ਸਰਕਾਰ ਨੇ ਪੰਜਾਬ ਵਾਸੀਆਂ ਮਿਲਦੀਆਂ ਸਹੂਲਤਾਂ ਬੰਦ ਕੀਤੀਆਂ : ਸੁਖਬੀਰ ਸਿੰਘ ਬਾਦਲ

ਅੱਜ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਪੋਲ ਖੋਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸਦੀ ਪ੍ਰਧਾਨਗੀ ਸਾਬਕਾ ਹਲਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜ਼ਿਲਾ ਫਰੀਦਕੋਟ ਦੇ ਪ੍ਰਧਾਨ ਮਨਤਾਰ ਸਿੰਘ ਬਰਾੜ ਨੇ ਕੀਤੀ । ਇਸ ਰੈਲੀ ਵਿਚ ਹਜ਼ਾਰਾਂ ਵਿਚ ਗਿਣਤੀ ਵਿਚ ਵਰਕਰ, ਸਮਰਥਕ ਅਤੇ ਆਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ । ਇਸ ਪੋਲ ਖੋਲ੍ਹ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤ੍ਰੀ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਟ ਮੰਤ੍ਰੀ ਬਿਕਰਮਜੀਤ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤ੍ਰੀ ਅਤੇ ਕਮਲ ਸ਼ਰਮਾ ਸਾਬਕਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਤੇ ਕਾਰਜਕਾਰੀ ਮੈਂਬਰ ਆਲ ਇੰਡੀਆ ਭਾਜਪਾ ਉਚੇਚੇ ਤੌਰ ਤੇ ਸ਼ਾਮਲ ਹੋਏ।  ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਟ ਮੰਤ੍ਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਨੇ ਜੋ ਅਕਾਲੀ-ਭਾਜਪਾ ਵੱਲੋਂ ਸ਼ਗਨ ਸਕੀਮਾਂ, ਪੈਨਸ਼ਨ ਸਕੀਮਾਂ, ਆਟਾ ਦਾਲ ਆਦਿ ਚਲਾਈਆਂ ਸਨ ਉਹ ਸਭ ਬੰਦ ਕਰ ਦਿੱਤੀਆਂ ਹਨ । ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਕਿ ਤੁਹਾਡੀ ਬੁਢਾਪਾ ਪੈਨਸ਼ਨ 1500 ਰੂਪੈ ਕਰ ਦਿੱਤੀ ਜਾਵੇਗੀ ਪਰ ਜੋ 500 ਸਾਡੀ ਸਰਕਾਰ ਵੱਲੋਂ ਪੈਨਸ਼ਨ ਦੇ ਰੂਪ ਵਿਚ ਦਿੱਤਾ ਜਾਂਦਾ ਸੀ  ਉਹ ਵੀ ਬੰਦ ਕਰ ਦਿੱਤਾ । ਉਨ੍ਹਾਂ ਕਿਹਾ ਕਿ ਕੈਪਟਨ ਨੂੰ ਸਰਕਾਰ ਚਲਾਉਣ ਬਾਰੇ ਇਲਮ ਨਹੀਂ ਅਤੇ ਨਾ ਹੀ ਇਹ ਪੰਜਾਬ ਦਾ ਕੁੱਝ ਸਵਾਰ ਸਕਦੇ ਹਨ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੋਟਾਂ ਤੋਂ ਪਹਿਲਾਂ ਘਰ-ਘਰ ਨੌਕਰੀ, ਸਮਾਰਟ ਫੋਨ, ਸ਼ਗਨ ਸਕੀਮ ਵਾਧਾ, ਪੈਨਸ਼ਨ ਵਿਚ ਵਾਧਾ ਅਤੇ ਕਿਸਾਨਾਂ ਦੇ ਕਰਜੇ ਮਾਫ ਕਰ ਦਿਆਂਗੇ ਦੇ ਵਾਅਦੇ ਕਰਕੇ ਕੈਪਟਨ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਅਤੇ ਅੱਜ ਅਸਲੀਅਤ ਵਿਚ ਕੁੱਝ ਵੀ ਨਹੀਂ । ਉਨ੍ਹਾਂ ਆਮ ਆਦਮੀ ਪਾਰਟੀ ਤੇ ਵਰ੍ਹਦਿਆਂ ਕਿਹਾ ਕਿ ਟੋਪੀ ਵਾਲਿਆਂ ਦਾ ਪਿਛੋਕੜ ਦੇਖਣਾ ਚਾਹੀਦਾ ਸੀ ਕਿਓਂਕਿ ਕਾਂਗਰਸ ਅਤੇ ਟੋਪੀ ਵਾਲਿਆਂ ਨੇ ਰਲਕੇ ਪੰਜਾਬ ਦਾ ਮਾਹੌਲ ਖਰਾਬ ਕਰ ਰੱਖਿਆ ਹੈ ਅਤੇ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੋਟਕਪੂਰਾ ਦਾ ਵਿਧਾਇਕ ਏ.ਡੀ.ਸੀ. ਦੇ ਗਲ ਪੈ ਰਿਹਾ ਸੀ ਕਿ ਮੈਂ ਸਰਕਾਰ ਹਾਂ ਜਦੋਂ ਕਿ ਉਸਨੇ ਤਾਂ ਹਾਲੇ ਸਹੁੰ ਵੀ ਨਹੀਂ ਚੁੱਕੀ ।  ਇਸ ਮੌਕੇ ਤੇ ਬੋਲਦਿਆਂ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਹੈ ਅਤੇ ਪੰਜਾਬ ਦਾ ਹਰ ਵਰਗ ਇਸ ਤੋਂ ਦੁਖੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਦਾ ਕਦੇ ਕਾਂਗਰਸ ਨੇ ਕੋਈ ਫਾਇਦਾ ਕੀਤਾ ਹੈ ਅਤੇ ਨਾ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਅਕਾਲੀ ਭਾਜਪਾ ਸਰਕਾਰ ਵੇਲੇ ਹੀ ਹੋਇਆ ਹੈ । ਉਨ੍ਹਾਂ ਕਿਹਾ ਅਕਾਲੀ-ਭਾਜਪਾ ਗਠਜੋੜ ਸਦਾ ਰਹੇਗਾ । ਇਸ ਮੌਕੇ ਤੇ ਕਮਲ ਸ਼ਰਮਾ ਨੂੰ ਭਾਜਪਾ ਫਰੀਦਕੋਟ ਦੇ ਸੁਨੀਤਾ ਗਰਗ, ਸ਼ਾਮ ਲਾਲ ਮੈਂਗੀ, ਜੈਪਾਲ ਗਰਗ, ਚਮਕੌਰ ਸਿੰਘ ਆਦਿ ਨੇ ਦੁਸ਼ਾਲਾ ਦੇ ਕੇ ਸਨਮਾਨਤ ਕੀਤਾ ।
ਅੰਤ ਵਿਚ ਰੈਲੀ ਨੂੰ ਸੰਬੋਧਨ ਕਰਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਸਰਕਾਰ ਸੰਭਾਲਦਿਆਂ ਹੀ ਪੰਜਾਬ ਦੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਬੰਦ ਕਰ ਦਿੱਤੀਆਂ । ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਅਕਾਲੀ-ਭਾਜਪਾ ਦੀ ਸਰਕਾਰ ਨੂੰ ਹਟਾਉਣ ਲਈ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਧੋਖਾ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਕੈਪਟਨ ਨੇ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ । ਉਨ੍ਹਾਂ ਕਿਹਾ ਕਿ ਸਰਕਾਰ ਹੁਣ ਟਿਊਬਵੈੱਲਾਂ ਤੇ ਬਿੱਲ ਲਗਾ ਰਹੀ ਹੈ, ਮੁਫਤ ਦਵਾਈਆਂ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਜੋ ਲੋਕਾਂ ਦੀ ਸਹੂਲਤ ਲਈ ਪਿੰਡਾਂ ਵਿਚ ਸੇਵਾ ਕੇਂਦਰ ਖੋਲ੍ਹੇ ਸਨ ਉਹ ਵੀ ਬੰਦ ਕਰ ਦਿੱਤੇ । ਉਨ੍ਹਾਂ ਕਿਹਾ ਕਿ ਐਸ.ਸੀ. ਬੱਚਿਆਂ ਨੂੰ 6 ਕਰੋੜ ਰੂਪੈ ਸਾਲ ਦੀ ਪੜ੍ਹਣ ਵਾਸਤੇ ਦਿੰਦੇ ਸੀ ਅਤੇ ਹੁਣ ਇਕ ਸਾਲ ਹੋ ਗਿਆ ਕੋਈ ਪੈਸਾ ਨਹੀਂ ਦਿੱਤਾ । ਉਨ੍ਹਾਂ ਕਿ ਪਿਛਲੇ 4 ਸਾਲਾਂ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਅਕਾਲੀ-ਭਾਜਪਾ ਨੂੰ ਬਦਨਾਮ ਕਰਨ ਲਈ ਬਹੁਤ ਝੂਠ ਬੋਲਿਆ ਅਤੇ ਲੋਕਾਂ ਨੂੰ ਇਸ ਗੱਲ ਤੇ ਪੱਕਾ ਕੀਤਾ ਕਿ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹ ਅਕਾਲੀ-ਭਾਜਪਾ ਸਰਕਾਰ ਨੇ ਕਰਵਾਈ ਹੈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਗੁਰੂ ਧਰਮਾਂ ਦੀ ਸੇਵਾ ਕਰਦੀ ਹੈ ਤੇ ਬੇਅਦਬੀ ਅਸੀਂ ਕਰਾਂਗੇ । ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਦੀਆਂ ਗੱਲਾਂ ਵਿਚ ਆ ਗਏ ਜਿਨ੍ਹਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਇਸਤੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ ਕੈਪਟਨ ਕਹਿੰਦਾ ਸੀ ਕਿ ਅਕਾਲੀ ਸਰਕਾਰ ਦੌਰਾਨ 70% ਲੋਕ ਨਸ਼ੇੜੀ ਹਨ ਉਨ੍ਹਾਂ ਕਿਹਾ ਕਿ ਹੁਣ ਮੈਂ ਪੁੱਛਣਾ ਚਾਹੁਣਾ ਕੈਪਟਨ ਸਾਹਿਬ ਅਤੇ ਟੋਪੀ ਵਾਲਿਆਂ ਨੂੰ ਕਿ 1 ਸਾਲ ਹੋ ਗਿਆ ਕੀ ਅੱਜ ਨਸ਼ਾ ਖਤਮ ਹੈ ਤੇ ਕਿਹੜੇ ਹਸਪਤਾਲ ਵਿਚ ਨੌਜਵਾਨ ਪਏ ਹਨ, ਕਿਹੜੇ ਹਸਪਤਾਲ ਵਿਚੋਂ ਉਨ੍ਹਾਂ ਨੂੰ ਦਵਾਈ ਮਿਲ ਰਹੀ ਹੈ ਜਾ ਕਿਹੜਾ ਵੱਡਾ ਸਮੱਗਲਰ ਤੁਸੀਂ ਫੜਿਆ ਹੈ ? ਸ: ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦੇ ਨੌਜੁਆਨ ਜਦੋਂ ਬਾਹਰ ਜਾਂਦੇ ਹਨ ਤਾਂ ਲੋਕ ਉਨ੍ਹਾਂ ਨੂੰ ਸ਼ੱਕੀ ਨਜ਼ਰ ਨਾਲ ਦੇਖਦੇ ਹਨ ਕਿ ਕਿਤੇ ਨਸ਼ੇੜੀ ਨਾ ਹੋਵੇ । ਉਨ੍ਹਾਂ ਕਿਹਾ ਕਿ ਜੋ ਆਪਣੀ ਕੌਮ ਨੂੰ ਬਦਨਾਮ ਕਰਦੀ ਹੈ ਉਹ ਪਾਰਟੀ ਵਫਾਦਾਰ ਨਹੀਂ ਹੋ ਸਕਦੀ । ਉਨ੍ਹਾਂ ਕਿਹਾ ਕਿ ਪ੍ਰੈਸ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਤੁਸੀਂ 2 ਮਹੀਨੇ ਸਾਨੂੰ ਦੇ ਦਿਓ ਜੇ ਇਕ ਵੀ ਬੰਦਾ ਪੰਜਾਬ ਦਾ ਕਹਿ ਦੇਵੇ ਕਿ ਖਜ਼ਾਨਾ ਖਾਲ੍ਹੀ ਹੈ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਉਨ੍ਹਾਂ ਕਿਹਾ ਕਿ ਸਰਕਾਰ ਕੋਲ 5 ਹਜ਼ਾਰ ਕਰੋੜ ਸ਼ਰਾਬ ਤੋਂ ਆਮਦਨ, ਰਜਿਸਟਰੀ ਤੋਂ 3 ਹਜ਼ਾਰ ਕਰੋੜ ਰੂਪੈ, ਜੀ.ਐਸ.ਟੀ. ਅਤੇ ਵੈੱਟ ਤੋਂ ਆਮਦਨ ਆਉਂਦੀ ਹੈ ਜੇਕਰ ਕੈਪਟਨ ਸਰਕਾਰ ਨੇ ਇਹ ਸਭ ਕੁੱਝ ਮਾਫ ਕਰ ਦਿੱਤਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਖਜ਼ਾਨਾ ਖਾਲੀ ਹੈ ਤਾਂ ਫਿਰ ਕਾਂਗਰਸ ਲੋਕਾਂ ਨੂੰ ਬੇਵਕੂਫ ਨਾ ਬਣਾਏ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ । ਸ: ਬਾਦਲ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਵੱਲੋਂ ਆਉਂਦੀ 20 ਮਾਰਚ ਨੂੰ ਵਿਧਾਨ ਸਭਾ ਦਾ ਘਰਾਓ ਕੀਤਾ ਜਾ ਰਿਹਾ ਹੈ ਉਥੇ ਵੱਧ ਚੜ੍ਹਕੇ ਪੁੱਜੋ ਤਾਂ ਕਿ ਗੂੰਗੀ ਸਰਕਾਰ ਤੱਕ ਅਵਾਜ਼ ਪਹੁੰਚਾ ਸਕੀਏ ਕਿ ਜਾਗੋ ਅਤੇ ਪੰਜਾਬ ਵਿਚ ਰਹਿਕੇ ਕੰਮ ਕਰਨਾ ਪੈਣਾ । ਇਸ ਮੌਕੇ ਸ: ਬਾਦਲ ਨੂੰ ਸਾਬਕਾ ਹਲਕਾ ਵਿਧਾਇਕ ਵੱਲੋਂ ਦੁਸ਼ਾਲਾ ਅਤੇ ਸਿਰੋਪਾ ਦੇ ਕੇ ਸਨਮਾਨਤ ਕੀਤਾ ਗਿਆ ।
ਅੰਤ ਵਿਚ ਸ: ਮਨਤਾਰ ਸਿੰਘ ਬਰਾੜ ਨੇ ਇਸ ਪੋਲ ਖੋਲ੍ਹ ਰੈਲੀ ਵਿਚ ਦੂਰ ਦੁਰਾਂਡੇ ਤੋਂ ਪੁੱਜੇ ਅਕਾਲੀ ਆਹੁਦੇਦਾਰ, ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਾਂ ਤੋਂ ਇਲਾਵਾ ਪਰਮਹੰਸ ਸਿੰਘ ਬੰਟੀ ਰੋਮਾਣਾ ਫਰੀਦਕੋਟ, ਸੂਬਾ ਸਿੰਘ ਬਾਦਲ, ਸ਼ਾਮ ਲਾਲ ਮੈਂਗੀ ਸਾਬਕਾ ਜ਼ਿਲਾ ਪ੍ਰਧਾਨ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਚਮਕੌਰ ਸਿੰਘ ਪੰਜਗਰਾਈਂ, ਜੈਪਾਲ ਗਰਗ, ਕੁਲਤਾਰ ਸਿੰਘ ਬਰਾੜ ਚੇਅਰਮੈਨ ਜ਼ਿਲਾ ਪ੍ਰੀਸ਼ਦ, ਜਸਪਾਲ ਮੌੜ, ਦਰਸ਼ਨ ਸਿੰਘ ਕੋਟਫੱਤਾ, ਲਖਬੀਰ ਸਿੰਘ ਅਰਾਈਆਂ ਵਾਲਾ, ਸੁਰਜੀਤ ਸਿੰਘ ਸ਼ਤਾਬ ਮੁਲਾਜ਼ਮ ਆਗੂ, ਯਾਦਵਿੰਦਰ ਸਿੰਘ ਜ਼ੈਲਦਾਰ, ਗੁਰਚੇਤ ਸਿੰਘ ਢਿੱਲੋਂ, ਸੁਨੀਤਾ ਗਰਗ ਜ਼ਿਲਾ ਪ੍ਰਧਾਨ ਭਾਜਪਾ, ਅਨੂਪ੍ਰਤਾਪ ਸਿੰਘ ਬਰਾੜ, ਨਵਦੀਪ ਸਿੰਘ ਬੱਬੂ ਬਰਾੜ, ਮੱਘਰ ਸਿੰਘ ਜ਼ਿਲਾ ਪ੍ਰੈਸ ਸਕੱਤਰ, ਭੂਸ਼ਣ ਮਿੱਤਲ, ਬੀਬੀ ਗੁਰਚਰਨ ਕੋਰ, ਗੁਰਿੰਦਰ ਕੌਰ ਭੋਲੂਵਾਲਾ, ਸਿਮਰ ਮੱਤਾ, ਗਗਨ ਮੱਤਾ, ਮੁਕੇਸ਼ ਗਰਗ ਯੂਥ ਆਗੂ, ਲਾਲੀ ਲਾਇਲਪੁਰੀ, ਦਰਸ਼ਨ ਸਿੰਘ ਠੇਕੇਦਾਰ, ਮੋਹਨ ਸਿੰਘ ਮੱਤਾ, ਤੇਜਾ ਸਿੰਘ ਮਾਨ, ਨਰਿੰਦਰ ਸਿੰਘ ਨਿੰਦਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ ।

print
Share Button
Print Friendly, PDF & Email