ਬੇਅੰਤ ਸਿੰਘ ਕਤਲ ਮਾਮਲੇ ‘ਚ 17 ਮਾਰਚ ਨੂੰ ਆ ਸਕਦੈ ਅੰਤਿਮ ਫੈਸਲਾ

ss1

ਬੇਅੰਤ ਸਿੰਘ ਕਤਲ ਮਾਮਲੇ ‘ਚ 17 ਮਾਰਚ ਨੂੰ ਆ ਸਕਦੈ ਅੰਤਿਮ ਫੈਸਲਾ

ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ‘ਚ ਮਾਡਰਨ ਬੁੜੈਲ ਜੇਲ੍ਹ ‘ਚ ਬਣੀ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਸਬੰਧੀ ਆਪਣੀ ਸਾਰੀ ਸੁਣਵਾਈਆਂ ਪੂਰੀ ਕਰਨ ਦੀ ਗੱਲ ਕਹੀ ਹੈ ਅਤੇ ਦੱਸਿਆ ਹੈ ਕਿ 16 ਮਾਰਚ ਨੂੰ ਇਸ ਮਾਮਲੇ ‘ਚ ਆਖ਼ਰੀ ਤਰੀਕ ਭੁਗਤਾਉਣ ਮਗਰੋਂ 17 ਮਾਰਚ ਨੂੰ ਇਸ ਮਾਮਲੇ ‘ਚ ਸੰਭਾਵੀ ਫੈਸਲਾ ਲਿਆ ਜਾ ਸਕਦਾ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਹਤਿਆ ਦਾ ਕੇਸ ਹੁਣ ਲਗਭਗ ਆਪਣੇ ਅੰਜ਼ਾਮ ‘ਤੇ ਪਹੁੰਚ ਚੁੱਕਾ ਹੈ। ਜਿਸ ਦੇ ਲਈ 16 ਮਾਰਚ ਨੂੰ ਇਸ ਕੇਸ ਦੇ ਆਖਰੀ ਮੁੱਖ ਮੁਲਜ਼ਮਾਂ ‘ਚ ਸ਼ੁਮਾਰ ਜਗਤਾਰ ਸਿੰਘ ਤਾਰਾ ਡੇਕਵਾਲਾ ਵਿਰੁਧ ਕੇਸ ਦੀ ਆਖਰੀ ਬਹਿਸ ਹੋਵੇਗੀ ਅਤੇ ਮਾਡਲ ਜੇਲ ਬੁੜੈਲ ‘ਚ ਲਗਦੀ ਰਹੀ ਵਿਸ਼ੇਸ ਅਦਾਲਤ ਨੇ ਇਹ ਕੇਸ 17 ਮਾਰਚ ਲਈ ਅਪਣੇ ਫ਼ੈਸਲੇ ਲਈ ਨੀਅਤ ਕਰ ਦਿੱਤਾ ਹੈ।
ਜਗਤਾਰ ਸਿੰਘ ਤਾਰਾ ਦੇ ਨਿਜੀ ਸਲਾਹਕਾਰ ਵਕੀਲ ਸਿਮਰਨਜੀਤ ਸਿੰਘ ਦੇ ਹਵਾਲੇ ਨਾਲ ਜੇਲ੍ਹ ਅੰਦਰ ਲਗਦੀ ਇਸ ਅਦਾਲਤ ਦੀ ਕਾਰਵਾਈ ਬਾਰੇ ਇਹ ਜਾਣਕਾਰੀ ਹਾਸਲ ਹੋਈ ਹੈ।ਜਗਤਾਰ ਤਾਰਾ ਵੱਲੋਂ ਬੀਤੀ 25 ਜਨਵਰੀ ਨੂੰ ਅਦਾਲਤ ਨੂੰ ਆਪਣਾ ਲਿਖਤੀ ਇਕਬਾਲਨਾਮਾ ਸੌਂਪਦੇ ਹੋਏ ਕੇਸ ‘ਚ ਅਪਣੀ ਸ਼ਮੂਲੀਅਤ ਸਵੀਕਾਰ ਕੀਤੀ ਜਾ ਚੁੱਕੀ ਹੈ।
ਇਸ ਕੇਸ ਦਾ ਸਸੰਭਾਵੀ ਨਤੀਜਾ ਦੇਖਿਆ ਤਾਂ ਹੁਣ ਤਕ ਦੇ ਅਜਿਹੇ ਹੋਰਨਾਂ ਅਦਾਲਤੀ ਕੇਸਾਂ ਦਾ ਧਿਆਨ ਕਰੀਏ ਤਾਂ ਰਾਜੋਆਣਾ ਦੀ ਤਰ੍ਹਾਂ ਜਗਤਾਰ ਤਾਰਾ ਨੂੰ ਵੀ ਇਸ ਅਦਾਲਤ ਵਿਚ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਹੀ ਤੈਅ ਮੰਨੀ ਜਾ ਰਹੀ ਹੈ। ਉਧਰ ਦੂਜੇ ਪਾਸੇ ਸੀ.ਬੀ.ਆਈ ਦੇ ਵਕੀਲ ਨੇ ਬਹਿਸ ਮੌਕੇ ਸੁਪਰੀਮ ਕੋਰਟ ਅਤੇ ਕੁੱਝ ਹੋਰਨਾਂ ਅਜਿਹੇ ਕੇਸਾਂ ਦੇ ਹਵਾਲੇ ਵੀ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਹਨ, ਜਿਨ੍ਹਾਂ ਵਿਚ ਵੀ ਮੁਲਜ਼ਮ ਵਲੋਂ ਅਪਣੇ ਬਚਾਅ ‘ਚ ਕੁੱਝ ਬੋਲਣ ਤੋਂ ਇਨਕਾਰ ਕੀਤਾ ਗਿਆ ਸੀ
ਤੇ ਉਸ ਵਿਰੁਧ ਪੇਸ਼ ਸਬੂਤ, ਗਵਾਹੀਆਂ ਅਤੇ ਇਕਬਾਲਨਾਮਿਆਂ ਦੇ ਆਧਾਰ ਉਤੇ ਫ਼ੈਸਲੇ ਸੁਣਾਏ ਜਾ ਚੁਕੇ ਹਨ। ਸੀ.ਬੀ.ਆਈ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਜਗਤਾਰ ਸਿੰਘ ਤਾਰਾ ਨੇ ਉਪਰੋਕਤ ਹੱਤਿਆ ਵਿਚ ਵਰਤੀ ਗਈ ਅੰਬੈਸਡਰ ਕਾਰ ਨੂੰ ਬਸੰਤ ਸਿੰਘ ਬਣ ਕੇ ਖਰੀਦਿਆ ਅਤੇ ਉਸ ਨੂੰ ਚੰਡੀਗੜ੍ਹ ਵਿਖੇ ਸਫ਼ੈਦ ਰੰਗ ਦਾ ਪੇਂਟ ਕਰਵਾਇਆ ਅਤੇ ਘਟਨਾ ਵਾਲੇ ਦਿਨ ਬਤੌਰ ਡਰਾਈਵਰ ਕਾਰ ਨੂੰ ਚਲਾਇਆ ਵੀ ਸੀ।
ਜਗਤਾਰ ਤਾਰਾ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਨੇ ਅਦਾਲਤ ਕੋਲ ਜਗਤਾਰ ਤਾਰਾ ਦੇ ਕਬੂਲਨਾਮੇ ਦੀ ਕਾਪੀ ਨੂੰ ਜਾਰੀ ਕਰਨ ਦੀ ਮੰਗੀ ਕੀਤੀ ਅਤੇ ਅਦਾਲਤ ਨੂੰ ਅਗਲੀ ਸੁਣਵਾਈ ਤੋਂ ਪਹਿਲੇ ਅਪਣੀ ਲਿਖਤੀ ਬਹਿਸ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਸਮਾਂ ਮੰਗਿਆ। ਅਦਾਲਤ ਵਲੋਂ ਕੇਸ ਦੀ ਸੁਣਵਾਈ, ਰਹਿੰਦੀ ਬਹਿਸ 16 ਮਾਰਚ 2018 ਲਈ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਫ਼ੈਸਲੇ ਦੀ ਮਿਤੀ 17 ਮਾਰਚ ਨਿਰਧਾਰਤ ਕਰ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ 17 ਮਾਰਚ ਨੂੰ ਅਦਾਲਤ ਜਗਤਾਰ ਸਿੰਘ ਤਾਰਾ ਨੂੰ ਕਿਸ ਸਜ਼ਾ ਦਾ ਐਲਾਨ ਕਰਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *