‘ਅਮਰੀਕਾ ਵੈਟਰਨਜ਼ ਹੋਮ’ ਵਿੱਚੋਂ ਬੰਦੂਕਧਾਰੀ ਸਮੇਤ ਤਿੰਨ ਔਰਤਾਂ ਦੀਆਂ ਲਾਸ਼ਾਂ ਬਰਾਮਦ

ss1

‘ਅਮਰੀਕਾ ਵੈਟਰਨਜ਼ ਹੋਮ’ ਵਿੱਚੋਂ ਬੰਦੂਕਧਾਰੀ ਸਮੇਤ ਤਿੰਨ ਔਰਤਾਂ ਦੀਆਂ ਲਾਸ਼ਾਂ ਬਰਾਮਦ

ਕੈਲੀਫੋਰਨੀਆ, 10 ਮਾਰਚ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਸਥਿਤ ਫੌਜ ਦੇ ਅਪਾਹਜ ਅਤੇ ਸਾਬਕਾ ਜਵਾਨਾਂ ਦੇ ਆਸ਼ਰਮ ਵਿੱਚ ਬੀਤੇ ਦਿਨੀਂ ਇਕ ਬੰਦੂਕਧਾਰੀ ਨੇ 3 ਵਿਅਕਤੀਆਂ ਨੂੰ ਬੰਧਕ ਬਣਾ ਲਿਆ ਸੀ ਅਤੇ ਪੁਲੀਸ ਨੇ ਹੁਣ ਇੱਥੋਂ 4 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ| ਜਿਸ ਬੰਦੂਕਧਾਰੀ ਨੇ ਲੋਕਾਂ ਨੂੰ ਬੰਧਕ ਬਣਾਇਆ ਸੀ, ਉਸ ਦੀ ਅਤੇ 3 ਹੋਰ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ| ਸੂਬੇ ਦੇ ਸੈਨੇਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੰਦੂਕਧਾਰੀ ਓਲਡਏਜ ਪਾਥਵੇਅ ਹੋਮ ਦਾ ਮੈਂਬਰ ਸੀ| ਉਸ ਨੇ ਆਸ਼ਰਮ ਵਿੱਚ ਕੰਮ ਕਰਨ ਵਾਲੇ ਕੁੱਝ ਲੋਕਾਂ ਨੂੰ ਬੰਧਕ ਬਣਾਇਆ ਸੀ| ਮ੍ਰਿਤਕ ਔਰਤਾਂ ਇਸ ਆਸ਼ਰਮ ਵਿੱਚ ਹੀ ਕੰਮ ਕਰਦੀਆਂ ਸਨ| ਇਸ ਮਾਮਲੇ ਮਗਰੋਂ ਲੋਕ ਸਹਿਮ ਗਏ ਹਨ| ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਬੰਦੂਕਧਾਰੀ ਅਤੇ ਔਰਤਾਂ ਦੀ ਮੌਤ ਕਿਵੇਂ ਹੋਈ| ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|
ਜਾਣਕਾਰੀ ਮੁਤਾਬਕ ਅਗਵਾ ਕਰਨ ਵਾਲੇ ਵਿਅਕਤੀ ਕੋਲ ਇਕ ਅਸਾਲਟ ਰਾਈਫਲ ਸੀ ਅਤੇ ਉਸ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਸੀ| ਉਸ ਨੇ ਆਸ਼ਰਮ ਵਿੱਚ 15 ਤੋਂ 20 ਹਵਾਈ ਫਾਇਰ ਕੀਤੇ ਸਨ|
ਅਜੇ ਤਕ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਬੰਦੂਕਧਾਰੀ ਨੇ ਅਜਿਹਾ ਕਿਉਂ ਕੀਤਾ| ਫਿਲਹਾਲ ਲਾਸ਼ਾਂ ਨੂੰ ਪੋਸਟ ਮਾਰਟਮ ਕਰਨ ਲਈ ਲੈ ਜਾਇਆ ਗਿਆ ਹੈ|
ਤੁਹਾਨੂੰ ਦੱਸ ਦਈਏ ਕਿ ਵੈਟਰਨਜ਼ ਹੋਮ 600 ਏਕੜ ਦੀ ਜ਼ਮੀਨ ਵਿੱਚ ਬਣਾਇਆ ਗਿਆ ਹੈ ਅਤੇ ਇਸ ਵਿੱਚ ਤਕਰੀਬਨ 840 ਅਪਾਹਜ ਫੌਜੀ ਰਹਿੰਦੇ ਹਨ|

print
Share Button
Print Friendly, PDF & Email

Leave a Reply

Your email address will not be published. Required fields are marked *