ਪੰਜਾਬੀ ਬੋਲੀ ਚ ਗੜੁੱਚ ਵਿਆਹ ਦਾ ਸੱਦਾ ਪੱਤਰ ਚਰਚਾਂ ਦਾ ਵਿਸਾ ਬਣਿਆ

ss1

ਪੰਜਾਬੀ ਬੋਲੀ ਚ ਗੜੁੱਚ ਵਿਆਹ ਦਾ ਸੱਦਾ ਪੱਤਰ ਚਰਚਾਂ ਦਾ ਵਿਸਾ ਬਣਿਆ
ਬਾਬਲ ਵਿਦਾ ਕਰੇਦਿਆ ,
ਮੈਨੂੰ ਰੱਖ ਲੈ ਅੱਜ ਦੀ ਰਾਤ ਵੇਂ –।

ਰਾਮਪੁਰਾ ਫੂਲ , 10 ਮਾਰਚ ( ਦਲਜੀਤ ਸਿੰਘ ਸਿਧਾਣਾ )-ਪੰਜਾਬ ,ਪੰਜਾਬੀ ਤੇ ਪੰਜਾਬੀਅਤ ਸਭਿਆਚਾਰ ਚ ਰੰਗੀ ਧਰਤੀ ਤੇ ਵਸਦੇ ਪੰਜਾਬੀਆਂ ਦੀ ਧਾਂਕ ਦੁਨੀਆਂ ਪੱਧਰ ਤੇ ਪਈ ਹੋਈ ਹੈ । ਪਰਤੂੰ ਪੰਜਾਬੀਆਂ ਦੀ ਆਪਣੀ ਧਰਤੀ ਆਪਣਾ ਦੇਸ ਪੰਜਾਬ ਚ ਪੰਜਾਬੀ ਬੋਲੀ ਨਾਲ ਹਰ ਮੋੜ ਤੇ ਧੱਕਾ ਹੋ ਰਿਹਾ ਤੇ ਖੁੱਦ ਪੰਜਾਬੀ ਵੀ ਮਾਡਰਨ ਹੋਣ ਦੀ ਗਲਤ ਫਹਿਮੀ ਚ ਪੰਜਾਬੀ ਬੋਲੀ ਤੋ ਮੂੰਹ ਮੋੜ ਕੇ ਹੋਰ ਭਾਸਾਵਾਂ ਨੂੰ ਪਹਿਲ ਦੇ ਰਹੇ ਹਨ। ਜਿਸ ਕਾਰਨ ਪੰਜਾਬੀ ਮਾਂ ਬੋਲੀ ਆਪਣੇ ਘਰ ਚ ਹੀ ਪਰਾਈ ਹੋ ਕੇ ਰਹਿ ਗਈ।
ਪਰਤੂੰ ਇਹਨਾਂ ਤੱਪਦੀਆ ਹਵਾਵਾਂ ਚ ਕਦੇ ਕਦੇ ਠੰਡੇ ਬੁੱਲੇ ਵੀ ਆ ਜਾਦੇ ਹਨ ਜਿਸ ਨਾਲ ਪੰਜਾਬੀ ਮਾਂ ਬੋਲੀ ਦਾ ਮੁੱਖੜਾ ਬਹਾਰਾਂ ਨਾਲ ਖਿੱੜ ਜਾਦਾਂ । ਅਜਿਹਾ ਹੀ ਇੱਕ ਵਿਆਹ ਦਾ ਸੱਦਾ ਪੱਤਰ ਸਰਦਾਰਨੀ ਕੁਲਵੰਤ ਕੌਰ ਅਤੇ ਰਾਜਵਿੰਦਰ ਸਿੰਘ ਰਾਹੀ ਪਿੰਡ ਚੰਨਣਵਾਲ ਜਿਲ੍ਹਾ ਬਰਨਾਲਾ ਦੀ ਸਪੁੱਤਰੀ ਊਸਾਂ ਕੌਰ ਦੇ ਅਨੰਦ ਕਾਰਜਾਂ ਦਾ ਹੈ। ਇਹ ਸੱਦਾ ਪੱਤਰ ਮਹਿੰਗੇ ਅੰਗਰੇਜ਼ੀ ਚ ਛਪੇ ਸੱਦਾ ਪੱਤਰਾਂ ਤੋ ਹੱਟ ਕਿ ਪੰਜਾਬੀ ਬੋਲੀ ਚ ਗੜੁੱਚ ਹੈ । ਇਹ ਸੱਦਾ ਪੱਤਰ ਉੱਪਰ ਮਾਂ ਬੋਲੀ ਚ ਲੋਕ ਗੀਤ :-
ਬਾਬਲ ਵਿਦਾਂ ਕਰੇਦਿਆ, ਮੈਨੂੰ ਰੱਖ ਲੈ ਅੱਜ ਦੀ ਰਾਤ ਵੇਂ —।
ਚਰਖਾਂ ਜੋ ਮੈ ਡਹੁਨੀ ਆ ਮੈ,
ਛੋਪ ਜੋ ਪਾਉਨੀ ਆਂ ਮੈ ।
ਪਿੜੀਆਂ ਦੇ ਵਾਲੇ ਮੇਰੇ ਖੇਸ ਨੀ,
ਪੁੱਤਰਾਂ ਨੂੰ ਦਿੱਤੇ, ਉੱਚੇ ਮਹਿਲ ਤੇ ਮਾੜੀਆਂ,
ਧੀਆਂ ਨੂੰ ਦਿੱਤਾ ਪਰਦੇਸ ਨੀ ।
ਵਰਗੇ ਮਾਖਿਓ ਮਿੱਠੇ ਗੀਤ ਤੇ :-
ਬਾਬਲ ਤੇਰੇ ਬਾਗਾਂ ਦੇ ਵਿੱਚ, ਵਿੱਚ ਵੇਂ ਮੇਰਾ ਡੋਲਾ ਅੜਿਆ ਵੇਂ,
ਦੋ ਬੂਟੇ ਪੁਟਾ ਦੂੰਗਾਂ ਧੀਏ ਘਰ ਜਾ ਆਵਦੇਂ।
ਵਰਗੇ ਬੋਲ ਲਿਖਕੇ ਧੀਆਂ ਦੇ ਵਲਵਲੇ ਤੇ ਬਾਪ ਦੀਆਂ ਮਜਬੂਰੀਆ ਤੇ ਜੁੰਮੇਵਾਰੀਆ ਨੂੰ ਬਾਕਮਾਲ ਬਿਆਨ ਕੀਤਾ ਗਿਆ ਹੈ।
ਜਿੱਥੇ ਇਹ ਲੋਕ ਗੀਤਾਂ ਨਾਲ ਸੰਗਾਰਿਆ ਉੱਥੇ “ਨਾਨਕਾ ਮੇਲ ਦੀ ਆਮਦ :-
੨੭ ਫੱਗਣ ( 10 ਮਾਰਚ ) ਤੇ ਅਨੰਦ ਕਾਰਜ਼:- ੨੮ ਫੱਗਣ (11ਮਾਰਚ ) ਗੁਰਮੁੱਖੀ ਚ ਲਿਖਕੇ ਨਵੀਂ ਪਿਰਤ ਪਾਈ ਹੈ।
ਇੱਥੇ ਜਿਕਰਯੋਗ ਹੈ ਕਿ ਪਹਿਰੇਦਾਰ ਵੱਲੋ ਊੜਾਂ ਤੇ ਜੂੜਾਂ ਸੰਭਾਲ ਲਹਿਰ ਚਲਾ ਕੇ ਵਿਆਹ ਦੇ ਸੱਦਾ ਪੱਤਰ ਵੀ ਪੰਜਾਬੀ ਚ ਛਪਾਉਣ ਵਾਰੇ ਪੰਜਾਬੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਸੱਦਾ ਪੱਤਰ ਪਹਿਰੇਦਾਰ ਵੱਲੋ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਚਲਾਈ ਲਹਿਰ ਚ ਮੀਲ ਪੱਥਰ ਦਾ ਕੰਮ ਕਰੇਗਾ। 10

print
Share Button
Print Friendly, PDF & Email

Leave a Reply

Your email address will not be published. Required fields are marked *