ਚੰਡੀਗੜ੍ਹ ਪੁਲੀਸ ਨੇ ਵੱਖ ਵੱਖ ਥਾਂਵਾਂ ਉੱਪਰ ਨਾਕੇ ਲਗਾ ਕੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਦੀ ਆਵਾਜ਼ ਦੀ ਜਾਂਚ ਕੀਤੀ

ss1

ਚੰਡੀਗੜ੍ਹ ਪੁਲੀਸ ਨੇ ਵੱਖ ਵੱਖ ਥਾਂਵਾਂ ਉੱਪਰ ਨਾਕੇ ਲਗਾ ਕੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਦੀ ਆਵਾਜ਼ ਦੀ ਜਾਂਚ ਕੀਤੀ

ਚੰਡੀਗੜ੍ਹ, 9 ਮਾਰਚ: ਚੰਡੀਗੜ੍ਹ ਪੁਲੀਸ ਨੇ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ ਉੱਪਰ ਸਪੈਸ਼ਲ ਨਾਕੇ ਲਗਾ ਕੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਦੀ ਆਵਾਜ਼ ਦੀ ਜਾਂਚ ਕੀਤੀ| ਇਸ ਮੌਕੇ ਹਰ ਬੁਲੇਟ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਉਸਦੇ ਸਾਈਲੈਂਸਰ ਦੀ ਆਵਾਜ਼ ਦੀ ਜਾਂਚ ਕੀਤੀ ਗਈ|
ਚੰਡੀਗੜ੍ਹ ਟ੍ਰੈਫਿਕ ਪੁਲੀਸ ਦੇ ਸੈਂਟਰਲ ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਹਾਈਕੋਰਟ ਦੇ ਹੁਕਮਾਂ ਉੱਪਰ ਇਹ ਕਾਰਵਾਈ ਕੀਤੀ ਗਈ ਹੈ ਅਤੇ ਚੰਡੀਗੜ੍ਹ ਵਿੱਚ ਵੱਖ ਵੱਖ ਥਾਂਵਾਂ ਉਪਰ ਸਪੈਸ਼ਲ ਨਾਕੇ ਲਗਾ ਕੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਦੀ ਆਵਾਜ਼ ਦੀ ਜਾਂਚ ਕੀਤੀ ਗਈ ਹੈ| ਜਿਹੜੇ ਬੁਲੇਟ ਮੋਟਰਸਾਈਕਲਾਂ ਦੀ ਆਵਾਜ਼ ਜਿਆਦਾ ਪਾਈ ਗਈ, ਉਹਨਾਂ ਦੇ ਚਲਾਨ ਕੀਤੇ ਗਏ| ਦੁਪਹਿਰ ਤੱਕ ਪੁਲੀਸ ਨੇ ਇਕ ਦਰਜਨ ਦੇ ਕਰੀਬ ਜਿਆਦਾ ਆਵਾਜ਼ ਕਰਨ ਵਾਲੇ ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕਰ ਦਿੱਤੇ ਸਨ|
ਇਸੇ ਤਰ੍ਹਾਂ ਸੈਕਟਰ 17 ਪੁਲੀਸ ਪੋਸਟ ਇੰਚਾਰਜ ਸਬ ਇੰਸਪੈਕਟਰ ਸਰਿਤਾ ਰਾਏ ਦੀ ਅਗਵਾਈ ਵਿੱਚ ਵੀ ਸੈਕਟਰ 23 ਦੇ ਹਰ ਐਂਟਰੀ ਪੁਆਂਇੰਟ ਅਤੇ ਹੋਰ ਥਾਂਵਾਂ ਉਪਰ ਨਾਕੇ ਲਗਾ ਕੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਦੀ ਆਵਾਜ਼ ਨੂੰ ਚੈਕ ਕੀਤਾ ਗਿਆ| ਉਹਨਾਂ ਕਿਹਾ ਕਿ ਜਿਆਦਾ ਆਵਾਜ਼ ਕਰਨ ਵਾਲੇ ਅਤੇ ਬੁਲੇਟ ਦੇ ਪਟਾਕੇ ਪਾਉਣ ਵਾਲੇ ਕਿਸੇ ਵੀ ਬੁਲੇਟ ਮੋਟਰਸਾਈਕਲ ਸਵਾਰ ਨੂੰ ਬਖਸ਼ਿਆ ਨਹੀਂ ਜਾਵੇਗਾ|

print
Share Button
Print Friendly, PDF & Email

Leave a Reply

Your email address will not be published. Required fields are marked *