ਡੋਨਾਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ‘ਤੇ ਟੈਰਿਫ ਲਗਾਉਣ ਲਈ ਲਿਆ ਫੈਸਲਾ 

ss1

ਡੋਨਾਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ‘ਤੇ ਟੈਰਿਫ ਲਗਾਉਣ ਲਈ ਲਿਆ ਫੈਸਲਾ

ਵਾਸ਼ਿੰਗਟਨ, 9 ਮਾਰਚ  (ਰਾਜ ਗੋਗਨਾ)—ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਹਫਤਿਆਂ ਬਾਅਦ ਸਟੀਲ ਇੰਪੋਰਟ ਉੱਪਰ 25% ਅਤੇ ਐਲੂਮੀਨੀਅਮ ਉੱਪਰ 10% ਟੈਰਿਫ ਲਗਾਉਣ ਦਾ ਫੈਸਲਾ ਲੈ ਲਿਆ ਹੈ। ਉਨ੍ਹਾਂ ਨੇ ਕੈਨੇਡਾ ਅਤੇ ਮੈਕਸੀਕੋ ਨੂੰ ਆਰਜ਼ੀ ਸਮੇਂ ਲਈ ਛੋਟ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਮੁੱਦੇ ਬਾਰੇ ਟਰੰਪ ਨਾਲ ਫੋਨ ‘ਤੇ ਗੱਲ ਕੀਤੀ ਸੀ ਅਤੇ ਮੈਕਸੀਕੋ ਵਾਲੇ ਵੀ ਟਰੰਪ ਨਾਲ ਨਰਾਜ਼ ਹੋਏ ਬੈਠੇ ਸਨ। ਇਸ ਕਰਕੇ ਟਰੰਪ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਆਪਣੇ ਜਵਾਈ ਜੇਰਡ ਕੁਸ਼ਨਰ ਨੂੰ ਮੈਕਸੀਕੋ ਵੀ ਭੇਜਿਆ ਸੀ। ਟਰੰਪ ਨੇ ਕਿਹਾ ਸੀ ਕਿ ਉਹ ਆਪਣੇ ਮਿੱਤਰ ਦੇਸ਼ਾਂ ‘ਤੇ ਟੈਰਿਫ ਲਗਾਉਣ ਸਮੇਂ ਲਚਕੀਲੀ ਨੀਤੀ ਅਪਨਾਉਣਗੇ, ਜਿਸ ‘ਚ ਕੈਨੇਡਾ, ਆਸਟਰੇਲੀਆ, ਮੈਕਸੀਕੋ ਅਤੇ ਹੋਰ ਦੇਸ਼ਾਂ ਨੂੰ ਕੁੱਝ ਛੋਟ ਮਿਲੇਗੀ।
ਕਾਂਗਰਸ ਦੇ 107 ਮੈਂਬਰਾਂ ਨੇ ਦਰਾਮਦ ਡਿਊਟੀ ਲਗਾਉਣ ਦਾ ਵਿਰੋਧ ਕਰਦਿਆਂ ਆਪਣੇ ਦਸਖਤ ਕਰਕੇ ਰਾਸ਼ਟਰਪਤੀ ਨੂੰ ਭੇਜ ਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ। ਹਾਊਸ ਸਪੀਕਰ ਪਾਲ ਰੈਨ ਨੇ ਵੀ ਇਸ ਦਾ ਸਖਤ ਵਿਰੋਧ ਕੀਤਾ ਹੈ ਅਤੇ ਰਾਸ਼ਟਪਤੀ ਨੂੰ ਇਸ ਦੇ ਸਿੱਟੇ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਅਮਰੀਕਾ 16% ਅਤੇ ਕੈਨੇਡਾ 2% ਸਟੀਲ ਭਾਰਤ ਤੋਂ ਮੰਗਵਾਉਂਦਾ ਹੈ।
print
Share Button
Print Friendly, PDF & Email

Leave a Reply

Your email address will not be published. Required fields are marked *