ਕਰਜਾ ਮੁਆਫੀ ਦੇ ਮੁੱਦੇ ਤੇ 20 ਮਾਰਚ ਨੂੰ ਵਿਧਾਨਸਭਾ ਦਾ ਘਿਰਾਓ ਕਰੇਗਾ ਅਕਾਲੀ ਦਲ

ss1

ਕਰਜਾ ਮੁਆਫੀ ਦੇ ਮੁੱਦੇ ਤੇ 20 ਮਾਰਚ ਨੂੰ ਵਿਧਾਨਸਭਾ ਦਾ ਘਿਰਾਓ ਕਰੇਗਾ ਅਕਾਲੀ ਦਲ

ਚੰਡੀਗੜ੍ਹ, 8 ਮਾਰਚ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਅਤੇ ਖੇਤ ਮਜਦੂਰਾਂ ਨਾਲ ਕੀਤੇ ਗਏ ਕਰਜਾ ਮੁਆਫੀ ਦੇ ਵਾਅਦੇ ਨੂੰ ਨਾ ਪੂਰਾ ਕਰਨ ਵਾਸਤੇ ਪੰਜਾਬ ਵਿਧਾਨਸਭਾ ਦਾ ਘਿਰਾਓ 20 ਮਾਰਚ ਨੂੰ ਕੀਤਾ ਜਾਵੇਗਾ|
ਅੱਜ ਪਾਰਟੀ ਦੇ ਮੁੱਖ ਦਫਤਰ ਵਿਖੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਦਿਨ ਪੰਜਾਬ ਤੋਂ ਪਾਰਟੀ ਦੇ ਵਰਕਰ ਅਤੇ ਆਗੂ ਚੰਡੀਗੜ੍ਹ ਪਹੁੰਚਣਗੇ| ਉਹਨਾਂ ਕਿਹਾ ਕਿ ਘਿਰਾਓ ਦੀ ਤਿਆਰੀ ਵਾਸਤੇ ਪਾਰਟੀ ਦੇ ਸਾਰੇ ਜਿਲ੍ਹਾ ਜਥੇਦਾਰ ਸਾਹਿਬਾਨਾਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੀ ਇੱਕ ਸਾਂਝੀ ਮੀਟਿੰਗ 14 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਹੋਵੇਗੀ|
ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਅਤੇ ਖੇਤ ਮਜਦੂਰਾਂ ਨਾਲ ਕੀਤੇ ਕਰਜਾ ਮੁਆਫੀ ਦੇ ਵਾਅਦੇ ਤੋਂ ਸਰਕਾਰ ਨੂੰ ਪੱਜਣ ਨਹੀਂ ਦੇਵੇਗਾ| ਜਾਂ ਤਾਂ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨਾ ਪਵੇਗਾ ਅਤੇ ਜਾਂ ਸਰਕਾਰ ਛੱਡ ਕੇ ਪਾਸੇ ਹੋਣਾ ਪਵੇਗਾ|

print
Share Button
Print Friendly, PDF & Email

Leave a Reply

Your email address will not be published. Required fields are marked *