ਸਰੋਤੀਆਂ ਦੇ ਦਿਲਾਂ ਦਾ ਬਾਦਸ਼ਾਹ ”ਸਿੱਧੂ ਮੂਸੇ ਵਾਲਾ”

ss1

ਸਰੋਤੀਆਂ ਦੇ ਦਿਲਾਂ ਦਾ ਬਾਦਸ਼ਾਹ ”ਸਿੱਧੂ ਮੂਸੇ ਵਾਲਾ”

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮੂਸਾ ਵਿਖੇ ਸੁਭਦੀਪ ਸਿੰਘ ਸਿੱਧੂ ਜਿਸ ਨੂੰ ਪਿਆਰ ਨਾਲ ਲੋਕ ਸਿੱਧੂ ਮੂਸੇ ਵਾਲੇ ਦੇ ਨਾਮ ਨਾਲ ਜਾਣਦੇ ਹਨ। ਆਪਣੀ ਕਲਾਂ ਤੇ ਸਰੋਤਿਆਂ ਯਾਰਾਂ ਦੋਸਤਾਂ ਦੇ ਸਾਥ ਨੇ ਸਿੱਧੂ ਮੂਸੇ ਵਾਲੇ ਦੇ ਗਾਣੀਆਂ ਨੇ ਉਸ ਨੂੰ ਰਾਤੋ ਰਾਤ ਸੁਪਰ ਸਟਾਰ ਬਣ ਦਿੱਤਾ। ਸਿੱਧੂ ਮੂਸੇ ਵਾਲੇ ਦਾ ਜਨਮ 11 ਜੂਨ 1993 ਨੂੰ ਪਿਤਾ ਬਲਕੌਰ ਸਿੰਘ ਮਾਤਾ ਚਰਨ ਕੌਰ ਦੀ ਕੁੱਖੋ ਹੋਇਆ।
ਸਿੱਧੂ ਨੇ 12 ਦੀ ਪੜਾਈ ਮਨੂਵਾਟਿਕਾ ਸਕੂਲ ਬੁਢਲਾਡੇ ਤੋ ਕੀਤੀ ਫਿਰ ਬੀ.ਟੈਕ.ਦੀ ਪੜਾਈ ਇਲੋਕਟ੍ਰੀਕਲ ਇੰਜੀਨੀਅਰਿੰਗ ਗੁਰੁ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣੇ ਤੋ ਕੀਤੀ।

ਸਿੱਧੂ ਨੂੰ ਬਚਪਨ ਤੋ ਹੀ 5 ਕਲਾਸ ਵਿੱਚ ਉਹ ਇਤਹਾਸਿਕ ਵਾਰਾਂ ਗਾਉਦਾ ਹੁੰਦਾ ਸੀ ਜਿਸ ਤੋ ਉਸ ਦੀ ਗਾਉਣ ਦੀ ਚੇਟਕ ਵਧਦੀ ਗਈ।ਉਹ ਆਪਣੇ ਮਨਪਸੰਦ ਗਾਇਕ ਕਲੀਆ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਹਿਬ, ਦਿਲਜੀਤ ਦੌਸਾਝਮ ਬੱਬੂ ਮਾਨ ਨੂੰ ਸੁਣਦਾ ਆ ਰਿਹਾ ਹੈ।ਉਹਨਾ ਨੂੰ ਸੁਣ ਕੇ ਹੀ ਉਸ ਨੇ ਖੁਦ ਗੀਤਕਾਰ ਤੇ ਗਾਇਕ ਬਣਨ ਦਾ ਫੈਸਲਾ ਲਿਆ।
ਉਸ ਨੇ ਗੀਤ “ਮੈ ਖਾਬ ਜੋ ਸਜਾਏ,ਸਦਾ ਤੈਨੂੰ ਵੇਖਿਆਂ।ਵੇ ਮੈ ਇਸਕੇ ਦੀ ਭੱਠੀ ਵਿੱਚ ਸੇਕਿਆ”।
ਜਦੋ ਸਿੱਧੂ ਮੂਸੇ ਵਾਲਾ ਸੰਗੀਤ ਦੇ ਖੇਤਰ ਵਿੱਚ ਪੈਰ ਰੱਖ ਰਿਹਾ ਸੀ ਉਸ ਸਮੇ ਹਨੀ ਸਿੰਘ ਅਤੇ ਬਾਦਸ਼ਾਹ ਪੰਜਾਬੀ ਸੰਗੀਤ ਤੇ ਰਾਜ ਕਰ ਰਹੇ ਸਨ।ਕਦੇ ਕਿਸੇ ਨੇ ਸੋਚਿਆ ਨਹੀ ਸੀ ਕਿ ਇੱਕ ਪਛੜੇ ਹੋਏ ਛੋਟੇ ਜਿਹੇ ਪਿੰਡ ਦਾ ਇਹ ਗਾਇਕ ਪੂਰੀ ਦੁਨੀਆਂ ਵਿੱਚ ਆਪਣੇ ਨਾ ਦਾ ਸਿੱਕਾ ਚਲਾਵੇਗਾ।

ਸਿੱਧੂ ਨੇ 2017 ਤੱਕ 20 ਤੋ ਵੱਧ ਗਾਣੇ ਲਿਖੇ ਹਨ ਅਤੇ ਉਹਨਾ ਨੇ ਕੈਨੇਡਾ ਦੇ ਰੈੱਡ ਐਫ.ਐਮ.ਵੈਨਕੂਵਰ ਵਿੱਚ ਪੇਸ਼ ਕੀਤਾ ਗਿਆ ਹੈ।ਉਹ ਆਪਣੇ ਯਾਰਾਂ ਨੂੰ ਰੱਬ ਮੰਨਦਾ ਹੈ ਜਿਸ ਵਿੱਚ ਕਰਵਲ,ਨਵਜੋਤ,ਜੋਤੀ ਭਰਾਵਾਂ ਯਾਰ ਹਨ। ਜੋ ਉਸ ਦੇ ਹਰ ਦੁੱਖ ਸੁੱਖ ਵਿੱਚ ਹਿੱਕਾ ਤਾਣ ਕੇ ਨਾਲ ਖੜੇ ਹਨ। ਜੇਕਰ ਇਨਸਾਨ ਚਾਹੇ ਉਹ ਆਪਣੇ ਬੁਲੰਦ ਤੇ ਦ੍ਰਿੜ ਇਰਾਦੀਆਂ ਨਾਲ ਆਪਣੀ ਮੰਜਿਲ ਜਰੂਰ ਪਾ ਲੈਦਾ ਹੈ। ਅਸੀ ਦਿਲੋ ਅਰਦਾਸ ਕਰਦੇ ਹਾ ਕਿ ਮਾਲਵੇ ਖੇਤਰ ਨੂੰ ਇਸ ਹੀਰੇ ਤੇ ਮਾਨ ਹੈ। ਰੱਬ ਕਰੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ।ਜੋ ਆਪਣੀ ਮਾਂ ਬੋਲੀ ਨੂੰ ਪੂਰੇ ਵਿਸਵ ਵਿੱਚ ਮਸਹੂਰ ਕਰ ਰਹੇ ਹਨ।ਸਾਨੂੰ ਮਾਣ ਹੈ ਪੰਜਾਬੀ ਹੋਣ ਤੇ।

ਹਰਵਿੰਦਰਪਾਲ ਰਿਸ਼ੀ
ਪਿੰਡ ਸਤੌਜ਼,ਜਿਲ੍ਹਾ ਸੰਗਰੂਰ।
94178-97759

print
Share Button
Print Friendly, PDF & Email

Leave a Reply

Your email address will not be published. Required fields are marked *