ਹੁਣ ਭਾਰਤ ਵਿੱਚ ਟੀ. ਡੀ. ਐੱਸ. ਘੋਟਾਲਾ

ss1

ਹੁਣ ਭਾਰਤ ਵਿੱਚ ਟੀ. ਡੀ. ਐੱਸ. ਘੋਟਾਲਾ

ਬੈਂਕ ਘੋਟਾਲਿਆਂ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ ਹੁਣ 3200 ਕਰੋੜ ਰੁਪਏ ਦਾ ਟੀ.ਡੀ.ਐੱਸ. ਘੋਟਾਲਾ ਨੰਗਾ ਕੀਤਾ ਹੈ। ਵਿਭਾਗ ਨੇ 447 ਉਨ੍ਹਾਂ ਕੰਪਨੀਆਂ ਦਾ ਪਤਾ ਲਗਾਇਆ ਹੈ ਜਿਨ੍ਹਾਂ ਨੇ ਮੁਲਾਜ਼ਮਾਂ ਤੋਂ ਟੀ.ਡੀ.ਐੱਸ.ਕੱਟ ਲਿਆ, ਪਰ ਅੱਗੇ ਸਰਕਾਰ ਨੂੰ ਜਮ੍ਹਾਂ ਨਹੀਂ ਕਰਵਾਇਆ। ਕੰਪਨੀਆਂ ਨੇ ਮੁਲਾਜ਼ਮਾਂ ਦਾ ਇਹ ਪੈਸਾ ਆਪਣੇ ਕਾਰੋਬਾਰ ਵਿੱਚ ਹੀ ਇਨਵੈਸਟ ਕਰ ਲਿਆ। ਇਨਕਮ ਟੈਕਸ ਵਿਭਾਗ ਨੇ ਇਨ੍ਹਾਂ ਕੰਪਨੀਆਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨਕਮ ਟੈਕਸ ਵਿਭਾਗ ਦੀ ਟੀ.ਡੀ.ਐੱਸ. ਸ਼ਾਖਾ ਨੇ 23 ਕੰਪਨੀਆਂ ਖਿਲਾਫ ਵਰੰਟ ਵੀ ਜਾਰੀ ਕਰ ਦਿੱਤੇ ਹਨ। ਦੋਸ਼ੀ ਪਾਏ ਜਾਣ ਵਾਲੇ ਲੋਕਾਂ ਨੂੰ ਤਿੰਨ ਮਹੀਨੇ ਤੋਂ ਲੈ ਕੇ ਜੁਰਮਾਨੇ ਦੇ ਨਾਲ-ਨਾਲ 7 ਸਾਲ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਇਨਕਮ ਟੈਕਸ ਵਿਭਾਗ ਦਾ ਕਹਿਣਾ ਹੈ ਕਿ ਇਹ ਘੋਟਾਲਾ ਕਰਨ ਵਾਲੇ ਕੰਪਨੀ ਮਾਲਕਾਂ ਨੇ ਆਪਣੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ।
ਦੋਸ਼ੀ ਪਾਈਆਂ ਜਾਣ ਵਾਲੀਆਂ ਕੰਪਨੀਆਂ ਵਿੱਚ ਕਈ ਵੱਡੇ ਨੇਤਾਵਾਂ, ਅਫਸਰਾਂ, ਬਿਲਡਰਾਂ ਅਤੇ ਹੋਰ ਸਿਆਸਤਦਾਨਾਂ ਦੀਆਂ ਕੰਪਨੀਆਂ ਵੀ ਸ਼ਾਮਲ ਹਨ। ਇੱਕ ਸਿਆਸਤ ਨਾਲ ਜੁੜੇ ਬਿਲਡਰ ਦੀ ਕੰਪਨੀ ਨੇ ਮੁਲਾਜ਼ਮਾਂ ਦੇ ਸੌ ਕਰੋੜ ਰੁਪਏ ਦਾ ਟੀ.ਡੀ.ਐੱਸ. ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦੀ ਥਾਂ ਆਪਣੇ ਹੀ ਕਾਰੋਬਾਰ ਲਈ ਵਰਤ ਲਿਆ।

print
Share Button
Print Friendly, PDF & Email

Leave a Reply

Your email address will not be published. Required fields are marked *