ਬਾਬਾ ਈਸ਼ਰ ਸਿੰਘ ਸਕੂਲ ਕੱਟਿਆਂਵਾਲੀ ਦਾ ਦਸਵੀਂ ਨਤੀਜਾ ਸੌ ਫੀਸਦੀ ਰਿਹਾ

ss1

ਬਾਬਾ ਈਸ਼ਰ ਸਿੰਘ ਸਕੂਲ ਕੱਟਿਆਂਵਾਲੀ ਦਾ ਦਸਵੀਂ ਨਤੀਜਾ ਸੌ ਫੀਸਦੀ ਰਿਹਾ

31-15 (5)
ਮਲੋਟ, 30 ਮਈ (ਆਰਤੀ ਕਮਲ) : ਸੀਬੀਐਸਈ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ ਬਾਬਾ ਈਸ਼ਰ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਕੱਟਿਆਂਵਾਲੀ ਦਾ ਨਤੀਜਾ 100 ਫੀਸਦੀ ਰਿਹਾ । ਸਕੂਲ ਦੀਆਂ ਵਿਦਿਆਰਥਣਾਂ ਕਿਰਨਦੀਪ ਕੌਰ ਪੁੱਤਰੀ ਦਲਜੀਤ ਸਿੰਘ, ਜਸ਼ਨਦੀਪ ਕੌਰ ਪੁੱਤਰੀ ਪਰਮਿੰਦਰ ਸਿੰਘ, ਮਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 10 ਸੀ.ਜੀ.ਪੀ.ਏ. ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅਸ਼ਨਪ੍ਰੀਤ ਪੁੱਤਰੀ ਸ੍ਰੀ ਬੀਰਬਲ ਨੇ 9.8 ਸੀ.ਜੀ.ਪੀ.ਏ. ਹਾਸਲ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਇਹਨਾਂ ਤੋਂ ਇਲਾਵਾ 13 ਵਿਦਿਆਰਥੀਆਂ ਨੇ 9 ਤੋਂ ਉੱਪਰ ਸੀ.ਜੀ.ਪੀ.ਏ, 12 ਵਿਦਿਆਰਥੀਆਂ ਨੇ 8 ਸੀ.ਜੀ.ਪੀ.ਏ. ਅਤੇ ਬਾਕੀ ਵਿਦਿਆਰਥੀਆਂ ਨੇੇ 7 ਸੀ.ਜੀ.ਪੀ.ਏ. ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਪ੍ਰਾਪਤੀ ਤੇ ਮੌਜ਼ੂਦਾ ਮਹਾਂਪੁਰਖ (ਨਾਨਕਸਰ ਕਲੇਰਾ) ਬਾਬਾ ਹਰਭਜ਼ਨ ਸਿੰਘ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਬਰਾਂ ਨੇ ਸਕੂਲ ਪਿੰ੍ਰਸੀਪਲ ਰਾਜਵੀਰ ਕੌਰ ਬਰਾੜ, ਸਮੂਹ ਅਧਿਆਪਕਾਂ ਅਤੇ ਬੱਚਿਆ ਸਮੇਤ ਮਾਪਿਆਂ ਨੂੰ ਵਧਾਈ ਦਿੱਤੀ ।

print

Share Button
Print Friendly, PDF & Email

Leave a Reply

Your email address will not be published. Required fields are marked *