ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਭਤੀਜਾ ਗ੍ਰਿਫ਼ਤਾਰ

ss1

ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਭਤੀਜਾ ਗ੍ਰਿਫ਼ਤਾਰ

ਮੁੱਲਾਂਪੁਰ ਪੁਲਿਸ ਨੇ ਪੰਜਾਬ ਦੇ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਰਾਣਾ ਹਰਦੀਪ ਸਿੰਘ ਨੂੰ 2 ਕਰੋੜ ਦੇ ਜ਼ਮੀਨ ਘੁਟਾਲੇ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਹਰਦੀਪ ਸਿੰਘ ਨੂੰ ਦੋ ਦਿਨਾਂ ਰਿਮਾਂਡ ‘ਤੇ ਲਿਆ ਹੈ।

ਸਾਬਕਾ ਬਿਜਲੀ ਮੰਤਰੀ ਦੇ ਭਤੀਜੇ ਰਾਣਾ ਹਰਦੀਪ ਸਿੰਘ ਖਿਲਾਫ ਦੋ ਕਰੋੜ 25 ਲੱਖ ਰੁਪਏ ਹੜੱਪਣ ਦੇ ਇਲਜ਼ਾਮ ਚ ਥਾਣਾ ਮੁੱਲਾਂਪੁਰ ਚ ਕੇਸ ਦਰਜ ਕੀਤਾ ਗਿਆ ਹੈ, ਰਾਣਾ ਹਰਦੀਪ ਸਿੰਘ ਤੇ ਉਸਦੇ ਭਰਾ ਰਾਣਆ ਪ੍ਰਭਦੀਪ ਸਿੰਘ ਤੇ ਦੋ ਡੀਲਰਾਂ ਖਿਲਾਫ ਵਿਸ਼ਵਾਤਘਾਤ ਕਰਕੇ ਜ਼ਮੀਨ ਹੜੱਪਣ ਦੇ ਇਲਜ਼ਾਮ ਚ ਪਿੰਡ ਮਿਲਖ ਦੇ ਰਹਿਣ ਵਾਲੇ ਗੁਰਚਰਨ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਿਸ ਨੇ ਪੜਤਾਲ ਕਰਨ ਤੋਂ ਬਾਅਦ ਮੁਲਜਮਾਂ ਖਿਲਾਫ ਧਾਰਾ 420,465,467,468,471,120 ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ, ਰਾਣਾ ਹਰਦੀਪ ਸਿੰਘ ਸਾਬਾਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਰਾ ਰਾਣਆ ਮਹਿੰਦਰਜੀਤ ਸਿੰਘ ਦਾ ਪੁੱਤਰ ਹੈ ਅਤੇ ਫਤਿਹਰ ਸਥਿਤ ਫੈਕਟਰੀ ਦਾ ਡਾਇਰੈਕਟਰ ਹੈ। ਮੁੱਲਾਂਰਪੁਰ ਪੁਲਿਸ ਨੇ ਰਾਣਾ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਦੋ ਦਿਨਾ ਪੁਲਿਸ ਰਿਮਾਂਡ ਕੇ ਲਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *