ਮਨੀਕਰਨ ਸਾਹਿਬ – ਕਾਰ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ 8 ਜਣਿਆਂ ਦੀ ਮੌਤ

ss1

ਮਨੀਕਰਨ ਸਾਹਿਬ – ਕਾਰ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ 8 ਜਣਿਆਂ ਦੀ ਮੌਤ

ਲੰਘੀ ਦੇਰ ਰਾਤ ਮਨਾਲੀ-ਚੰਡੀਗੜ੍ਹ ਕੌਮੀ ਮਾਰਗ ‘ਤੇ ਸਵਰਘਾਟ ਨਾਂ ਦੇ ਕਸਬੇ ਵਿੱਚ ਕਾਰ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ 8 ਜਣਿਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੈ। ਮਰਨ ਵਾਲੇ ਅੰਮ੍ਰਿਤਸਰ ਦੇ ਪਿੰਡ ਕਾਲੇ ਘਾਨਪੁਰ ਦੇ ਰਹਿਣ ਵਾਲੇ ਹਨ ਜੋ ਮਨੀਕਰਨ ਸਾਹਿਬ ਦੀ ਯਾਤਰਾ ਤੋਂ ਵਾਪਸ ਘਰ ਪਰਤ ਰਹੇ ਸਨ।

ਪ੍ਰਾਪਤ ਜਾਣਕਾਰੀ ਮੁਤਾਬਕ ਪਹਾੜੀ ਸੜਕ ਕੰਢੇ ਲੱਗੀਆਂ ਰੋਕਾਂ (ਬੈਰੀਕੇਡਜ਼) ਨੂੰ ਤੋੜਦੀ ਹੋਈ ਹੇਠਾਂ ਜਾ ਡਿੱਗੀ। ਚਸ਼ਮਦੀਦਾਂ ਮੁਤਾਬਕ ਹਾਦਸੇ ਦਾ ਸ਼ਿਕਾਰ ਇਨੋਵਾ ਗੱਡੀ ਵਿੱਚ ਸਮਰੱਥਾ ਤੋਂ ਵੱਧ ਸਵਾਰ ਸਨ ਤੇ ਸੜਕ ਦੇ ਮੋੜ ‘ਤੇ ਆਪਣਾ ਸੰਤੁਲਨ ਗੁਆ ਬੈਠੀ। ਸਥਾਨਕ ਲੋਕ ਫੌਰਨ ਪੀੜਤਾਂ ਨੂੰ ਬਚਾਉਣ ਲਈ ਬਹੁੜੇ ਪਰ ਕਾਰ ਵਿੱਚੋਂ ਮੁਸਾਫਰਾਂ ਨੂੰ ਕੱਢਣ ਵਿੱਚ ਕਾਫੀ ਮੁਸ਼ਕਲ ਹੋਈ।

ਹਾਦਸੇ ‘ਚ ਜ਼ਖਮੀ ਹੋਏ ਵਿਅਕਤੀ ਦਾ ਕਹਿਣਾ ਹੈ ਕਿ ਗੱਡੀ ਦੇ ਬ੍ਰੇਕ ਫੈਲ ਹੋ ਗਏ , ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਹੇਠਾਂ ਜਾ ਡਿੱਗੀ।ਇਹ ਸ਼ਰਧਾਲੂ ਮਣੀਕਰਣ ਤੋਂ ਅੰਮ੍ਰਿਤਸਰ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਨੋਵਾ ਸਵਾਰ ਵਿਅਕਤੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ।ਡੀ. ਐੱਸ. ਪੀ. ਅਨਿਲ ਸ਼ਰਮਾ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਿਲਾਸਪੁਰ ਭੇਜ ਦਿੱਤਾ ਹੈ ਤੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।

print
Share Button
Print Friendly, PDF & Email