ਭਾਰਤੀ ਸਟੇਟ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਹੋਲੀ ਦਾ ਤੋਹਫਾ

ss1

ਭਾਰਤੀ ਸਟੇਟ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਹੋਲੀ ਦਾ ਤੋਹਫਾ

ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਆਪਣੇ ਗ੍ਰਾਹਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ।ਐੱਸ.ਬੀ.ਆਈ. ਨੇ ਫਿਕਸਡ ਡਿਪਾਜ਼ਿਟ (ਐੱਫ.ਡੀ.) ‘ਤੇ ਦਿੱਤਾ ਜਾਣ ਵਾਲਾ ਵਿਆਜ ਵਧਾ ਦਿੱਤਾ ਹੈ।
ਹੁਣ ਇਕ ਸਾਲ ਦੀ ਐੱਫ.ਡੀ. ਕਰਾਉਣ ‘ਤੇ 6.40 ਫੀਸਦੀ ਵਿਆਜ ਮਿਲੇਗਾ,ਜੋ ਪਹਿਲਾਂ 6.25 ਫੀਸਦੀ ਮਿਲ ਰਿਹਾ ਸੀ।ਉੱਥੇ ਹੀ 2 ਸਾਲ ਦੇ ਫਿਕਸਡ ਡਿਪਾਜ਼ਿਟ ‘ਤੇ ਹੁਣ 6 ਫੀਸਦੀ ਦੀ ਜਗ੍ਹਾ 6.50 ਫੀਸਦੀ ਵਿਆਜ ਮਿਲੇਗਾ।ਨਵੀਆਂ ਵਿਆਜ ਦਰਾਂ ਅੱਜ ਯਾਨੀ 28 ਫਰਵਰੀ ਤੋਂ ਲਾਗੂ ਹੋ ਗਈਆਂ ਹਨ।ਭਾਰਤੀ ਸਟੇਟ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਹੋਲੀ ਦਾ ਤੋਹਫਾਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਲਗਾਤਾਰ ਆਪਣੇ ਗਾਹਕਾਂ ਨੂੰ ਜ਼ੋਰ ਦਾ ਝਟਕਾ ਦੇ ਰਿਹਾ ਸੀ।ਐੱਸ.ਬੀ.ਆਈ. ਨੇ ਨਵੰਬਰ 2017 ‘ਚ ਵਿਆਜ ਦਰਾਂ ‘ਚ ਕਟੌਤੀ ਕੀਤੀ ਸੀ,ਜਿਸ ਤਹਿਤ ਇਕ ਸਾਲ ਦੀ ਐੱਫ.ਡੀ. ‘ਤੇ ਵਿਆਜ 6.50 ਤੋਂ ਘਟਾ ਕੇ 6.25 ਫੀਸਦੀ ਕਰ ਦਿੱਤਾ ਗਿਆ ਸੀ।ਭਾਰਤੀ ਸਟੇਟ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਹੋਲੀ ਦਾ ਤੋਹਫਾਉਸ ਤੋਂ ਪਹਿਲਾਂ ਅਕਤੂਬਰ ‘ਚ ਵੀ ਬੈਂਕ ਵੱਲੋਂ ਇੰਨੀ ਹੀ ਕਟੌਤੀ ਕੀਤੀ ਗਈ ਸੀ।ਉਦੋਂ ਇੱਕ ਸਾਲ ਦੀ ਐੱਫ.ਡੀ. ‘ਤੇ ਵਿਆਜ 6.75 ਫੀਸਦੀ ਤੋਂ ਘਟਾ ਕੇ 6.50 ਫੀਸਦੀ ਕੀਤਾ ਗਿਆ ਸੀ।ਭਾਰਤੀ ਸਟੇਟ ਬੈਂਕ ‘ਚ ਹੁਣ ਇੱਕ ਸਾਲ ਦੀ ਐੱਫ.ਡੀ. ‘ਤੇ 6.40 ਫੀਸਦੀ Xਵਿਆਜ ਮਿਲੇਗਾ,ਜਦੋਂ ਕਿ ਸੀਨੀਅਰ ਸਿਟੀਜ਼ਨ ਨੂੰ 6.90 ਫੀਸਦੀ ਵਿਆਜ ਮਿਲੇਗਾ।ਭਾਰਤੀ ਸਟੇਟ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਦਿੱਤਾ ਹੋਲੀ ਦਾ ਤੋਹਫਾ2 ਸਾਲ ਤੋਂ 10 ਸਾਲ ਦੇ ਫਿਕਸਡ ਡਿਪਾਜ਼ਿਟ ‘ਤੇ ਹੁਣ 6.50 ਫੀਸਦੀ ਵਿਆਜ ਮਿਲੇਗਾ।ਸੀਨੀਅਰ ਸਿਟੀਜ਼ਨਸ ਨੂੰ ਇਸ ਮਿਆਦ ਦੀ ਐੱਫ.ਡੀ. ‘ਤੇ 7 ਫੀਸਦੀ ਵਿਆਜ ਮਿਲੇਗਾ।

print
Share Button
Print Friendly, PDF & Email