ਸਰਕਾਰੀ ਸਨਮਾਨਾਂ ਨਾਲ ਸ੍ਰੀਦੇਵੀ ਦਾ ਅੰਤਿਮ ਸਸਕਾਰ

ss1

ਸਰਕਾਰੀ ਸਨਮਾਨਾਂ ਨਾਲ ਸ੍ਰੀਦੇਵੀ ਦਾ ਅੰਤਿਮ ਸਸਕਾਰ


ਮੁੰਬਈ- ਦੁੱਬਈ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਚਾਨਕ ਅਕਾਲ ਚਲਾਣਾ ਕਰ ਗਈ ਫਿਲਮੀ ਕਲਾਕਾਰ ਸ੍ਰੀਦੇਵੀ ਨੂੰ ਅੱਜ ਇੱਥੇ ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕਰਦਿਆਂ ਅੰਤਿਮ ਵਿਦਾਈ ਦੇ ਦਿੱਤੀ ਗਈ। ਭਾਰਤ ਦਾ ਪ੍ਰਮੁੱਖ ਪਦਮਸ੍ਰੀ ਸਨਮਾਨ ਮਿਲਣ ਕਰਕੇ ਉਸ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਸ ਦੇ ਪਤੀ ਬੋਨੀ ਕਪੂਰ ਨੇ ਚਿਤਾ ਨੂੰ ਅਗਨੀ ਵਿਖਾਈ। ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆਂ ਕਰਨ ਲਈ ਤਾਮਿਲਨਾਡੂ ਤੋਂ ਵਿਸ਼ੇਸ਼ ਪੰਡਤ ਬੁਲਾਏ ਗਏ ਸਨ। ਸ੍ਰੀਦੇਵੀ ਦੇ ਅੰਤਿਮ ਦਰਸ਼ਨ ਕਰਨ ਵਾਲਿਆਂ ਦੀ ਭਾਰੀ ਭੀੜ ਹੋਣ ਕਾਰਨ ਸੈਲੀਬਰੇਸ਼ਨ ਸਪੋਰਟਸ ਕਲੱਬ ਤੋਂ ਸ਼ਮਸ਼ਾਨਘਾਟ ਤੱਕ ਉਸ ਦਾ ਮ੍ਰਿਤਕ ਸਰੀਰ ਲਿਆਉਣ ਲਈ ਦੋ ਘੰਟੇ ਲੱਗੇ। ਅੰਤਿਮ ਸਸਕਾਰ ਤੋਂ ਪਹਿਲਾਂ ਸ੍ਰੀਦੇਵੀ ਨੂੰ ਭਾਰਤੀ ਰਸਮਾਂ ਅਨੁਸਾਰ ਦੁਲਹਨ ਵਾਂਗ ਸਜਾਇਆ ਗਿਆ ਸੀ। ਇਸ ਮੌਕੇ ਉੱਘੇ ਫਿਲਮੀ ਕਲਾਕਾਰ ਅਮਿਤਾਭ ਬਚਨ, ਸ਼ਾਹਰੁਖ ਖਾਨ, ਅਰਜਨ ਰਾਮਪਾਲ, ਅਨਿਲ ਅੰਬਾਨੀ, ਸ਼ਕਤੀ ਕਪੂਰ, ਅਨੁਪਮ ਖੇਰ ਸਮੇਤ ਹੋਰ ਅਨੇਕਾਂ ਪਮੁੱਖ ਸਖਸ਼ੀਅਤਾਂ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *