ਪੀ.ਆਰ.ਟੀ.ਸੀ. ਨੂੰ ਬੱਸਾਂ ਵੱਲੋਂ ਔਸਤ ਰੋਜ਼ਾਨਾ ਸਫ਼ਰ ਤੈਅ ਕਰਨ ਵਿੱਚ ਮਿਲਿਆ ਰਨਰ ਅੱਪ ਅਵਾਰਡ

ss1

ਪੀ.ਆਰ.ਟੀ.ਸੀ. ਨੂੰ ਬੱਸਾਂ ਵੱਲੋਂ ਔਸਤ ਰੋਜ਼ਾਨਾ ਸਫ਼ਰ ਤੈਅ ਕਰਨ ਵਿੱਚ ਮਿਲਿਆ ਰਨਰ ਅੱਪ ਅਵਾਰਡ
ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਦਿੱਲੀ ਵਿੱਚ ਹਾਸਲ ਕੀਤਾ ਅਵਾਰਡ

ਪਟਿਆਲਾ, 27 ਫਰਵਰੀ (ਅਰਵਿੰਦਰ ਸਿੰਘ): ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਆਫ਼ ਸਟੇਟ ਰੋਡ ਟਰਾਂਸਪੋਰਟ ਅੰਡਰਟੇਕਿੰਗਜ਼ ਨੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਵੱਲੋਂ ਰੋਜ਼ਾਨਾ ਸਫ਼ਰ ਕਰਨ ਦੇ ਆਧਾਰ ‘ਤੇ ਅਦਾਰੇ ਨੂੰ ਰਨਰ ਅੱਪ ਅਵਾਰਡ ਪ੍ਰਦਾਨ ਕੀਤਾ ਗਿਆ ਹੈ। ਏ.ਐਸ.ਆਰ.ਟੀ.ਯੂ. ਵੱਲੋਂ ਸਾਲ 2016-2017 ਦੇ ਐਵਾਰਡ ਪ੍ਰਦਾਨ ਕਰਨ ਲਈ ਕਾਂਸਟੀਚਿਊਸ਼ਨ ਕਲੱਬ ਆਫ਼ ਇੰਡੀਆ, ਨਵੀਂ ਦਿੱਲੀ ਵਿਖੇ ਅੱਜ ਕਰਵਾਈ ਗਈ 62ਵੀਂ ਕਾਨਫਰੰਸ ਦੌਰਾਨ ਇਹ ਅਵਾਰਡ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੂੰ ਸੌਂਪਿਆ ਗਿਆ। ਉਨਾਂ ਦੇ ਨਾਲ ਜਨਰਲ ਮੈਨੇਜਰ (ਓਪਰੇਸ਼ਨ/ਪੀ.ਆਰ.ਓ.) ਸ. ਆਰ.ਐਸ. ਔਲਖ ਵੀ ਮੌਜੂਦ ਸਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਏ.ਐਸ.ਆਰ.ਟੀ.ਯੂ. ਵੱਲੋਂ ਸਾਰੇ ਰਾਜਾਂ ਦੀਆਂ ਟਰਾਂਸਪੋਰਟਾਂ ਕਾਰਪੋਰੇਸ਼ਨਾਂ ਦੀਆਂ ਬੱਸਾਂ ਦੀ ਉਤਪਾਦਕਾ ਨੂੰ ਵਾਚਦੇ ਹੋਏ ਪੀ.ਆਰ.ਟੀ.ਸੀ. ਨੂੰ ਦੂਜੇ ਰਾਜਾਂ ਦੀਆਂ ਸਟੇਟ ਟਰਾਂਸਪੋਰਟਾਂ ਦੀਆਂ ਬੱਸਾਂ ਦੇ ਮੁਕਾਬਲੇ ਵੱਧ ਤੋਂ ਵੱਧ ਉਤਪਾਦਕਾ ਹਾਸਲ ਕਰਨ ਕਰਕੇ ਰਨਰਅੱਪ ਅਵਾਰਡ ਮਿਲਿਆ ਹੈ। ਉਨਾਂ ਦੱਸਿਆ ਕਿ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੇ ਸਾਲ 2016-17 ਦੌਰਾਨ ੩੨੧.੧੯ ਤੋਂ ਲੈ ਕੇ 329.61 ਕਿਲੋਮੀਟਰ ਤੱਕ ਰੋਜ਼ਾਨਾ ਔਸਤ ਸਫ਼ਰ ਤੈਅ ਕੀਤਾ। ਜਦੋਂਕਿ ਇਸ ਵਰੇ ਇਹ ਰੋਜ਼ਾਨਾ ਔਸਤ ਸਫ਼ਰ ਵਧਕੇ 352 ਕਿਲੋਮੀਟਰ ਤੱਕ ਪੁਜ ਗਿਆ ਹੈ।
ਇਹ ਅਵਾਰਡ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰਾਲਿਆ ਨਵੀ ਦਿੱਲੀ ਦੇ ਸਕੱਤਰ ਤੇ ਏ.ਐਸ.ਆਰ.ਟੀ.ਯੂ. ਦੇ ਪ੍ਰਧਾਨ ਸ੍ਰੀ ਯੁਧਵੀਰ ਸਿੰਘ ਮਲਿਕ, ਵਾਇਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਏ.ਪੀ.ਐਸ.ਆਰ.ਟੀ.ਸੀ.ਤੇ ਵਾਇਸ ਪ੍ਰੈਜੀਡੈਂਟ ਏ.ਐਸ.ਆਰ.ਟੀ.ਯੂ ਡਾ. ਐਮ. ਮਾਲਕੋਡੀਆਂ ਵੱਲੋਂ ਦਿੱਤਾ ਗਿਆ। ਇਸ ਮੌਕੇ ਸੜਕ ਟਰਾਂਸਪੋਰਟ ਅਤੇ ਹਾਈਵੇਜ ਮੰਤਰਾਲਿਆ ਦੇ ਜੁਆਇੰਟ ਸਕੱਤਰ ਸ੍ਰੀ ਅਭੈ ਦਾਮਲੇ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਓ.ਐਸ.ਆਰ.ਟੀ.ਸੀ. ਸ੍ਰੀ ਕੇ.ਬੀ.ਸਿੰਘ, ਮੈਨੇਜਿੰਗ ਡਾਇਰੈਕਟਰ ਕੇ.ਐਸ.ਆਰ.ਟੀ.ਸੀ. ਸ੍ਰੀ ਐਸ.ਆਰ. ਓਮਾਂ ਸੰਕਰ ਅਤੇ ਕਾਰਜਕਾਰੀ ਡਾਇਰੈਕਟਰ ਏ.ਐਸ.ਆਰ.ਟੀ.ਯੂ. ਸ੍ਰੀ ਪੀ.ਐਸ.ਅਨੰਦਾ ਰਾਓ ਵੀ ਹਾਜਰ ਸਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਅਵਾਰਡ ਨਾਲ ਪੀ.ਆਰ.ਟੀ.ਸੀ. ਦਾ ਅਕਸ ਦੇਸ਼ ਦੀਆਂ ਐਸ.ਟੀ.ਯੂਜ. ਵਿੱਚ ਹੋਰ ਬੇਹਤਰ ਹੋਇਆ ਹੈ। ਇਸ ਤਰਾਂ ਚੇਅਰਮੈਨ ਅਤੇ ਐਮ.ਡੀ. ਪੀ.ਆਰ.ਟੀ.ਸੀ ਦੀ ਯੋਗ ਅਗਵਾਈ ਸਦਕਾ ਪੀ.ਆਰ.ਟੀ.ਸੀ ਆਪਣੀ ਬੇਹਤਰ ਕਾਰਗੁਜਾਰੀ ਕਰਕੇ ਨਿੱਤ ਨਵੀਆਂ ਬੁਲੰਦੀਆਂ ਛੂਹ ਰਹੀ ਹੈ ਜਿਸ ਨਾਲ ਕਾਰਪੋਰੇਸ਼ਨ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਸ੍ਰੀ ਸ਼ਰਮਾ ਨੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਆਪਸੀ ਸਹਿਯੋਗ ਅਤੇ ਮਿਹਨਤ ਸਦਕਾ ਹੋਈ ਪ੍ਰਾਪਤੀ ਖਾਤਰ ਉਨਾਂ ਦੀ ਸ਼ਲਾਘਾ ਕੀਤੀ।
ਵਰਨਣਯੋਗ ਹੈ ਕਿ ਐਸੋਸੀਏਸ਼ਨ ਆਫ਼ ਸਟੇਟ ਰੋਡ ਟਰਾਂਸਪੋਰਟ ਅੰਡਰਟੇਕਿੰਗਜ਼ ਭਾਰਤ ਦੇ ਸਾਰੇ ਰਾਜਾਂ ਦੇ ਟਰਾਂਸਪੋਰਟ ਦਾ ਇਕ ਸਾਂਝਾ ਪਲੇਟਫਾਰਮ ਹੈ ਜ਼ੋ ਸਾਰੇ ਐਸ.ਟੀ.ਯੂਜ. ਨੂੰ ਵੱਖ-ਵੱਖ ਫਰਮਾਂ ਤੋਂ ਗੁਣਵੱਤਾ ਭਰਪੂਰ ਸਾਜੋ ਸਮਾਨ ਉਪਲਬਧ ਕਰਵਾਉਣ ਲਈ ਕੀਮਤਾਂ ਜਾਰੀ ਕਰਦਾ ਹੈ ਅਤੇ ਐਸ.ਟੀ.ਯੂਜ. ਵੱਲੋਂ ਦਿੱਤੇ ਅੰਕੜਿਆਂ ਦੇ ਆਧਾਰ ‘ਤੇ ਸਭ ਤੋਂ ਵਧੀਆ ਕਾਰਗੁਜਾਰੀ ਵਾਲੇ ਰਾਜ ਦੇ ਟਰਾਂਸਪੋਰਟ ਨੂੰ ਵੱਖ-ਵੱਖ ਵਿਸ਼ਿਆਂ ਵਿੱਚ ਅਵਾਰਡ ਵੀ ਦਿੰਦਾ ਹੈ।

print
Share Button
Print Friendly, PDF & Email