ਹੁਸ਼ਿਆਰਪੂਰ, ਫਗਵਾੜਾ ਅਤੇ ਪਠਾਨਕੋਟ ਦੇ ਵਿਕਾਸ ਕਾਰਜਾਂ ਵਿਚ ਅੜਿੱਕਾ ਬਣ ਰਹੀ ਹੈ ਪੰਜਾਬ ਸਰਕਾਰ : ਭਾਜਪਾ

ss1

ਹੁਸ਼ਿਆਰਪੂਰ, ਫਗਵਾੜਾ ਅਤੇ ਪਠਾਨਕੋਟ ਦੇ ਵਿਕਾਸ ਕਾਰਜਾਂ ਵਿਚ ਅੜਿੱਕਾ ਬਣ ਰਹੀ ਹੈ ਪੰਜਾਬ ਸਰਕਾਰ : ਭਾਜਪਾ

ਹੁਸ਼ਿਆਰਪੂਰ, ਫਗਵਾੜਾ ਅਤੇ ਪਠਾਨਕੋਟ ਦੇ ਵਿਕਾਸ ਦੇ ਲਈ ਸਾਂਪਲਾ ਕੇਂਦਰੀ ਮੰਤਰੀ ਪੂਰੀ ਨੂੰ ਮਿਲੇ

ਪੰਜਾਬ ਸਰਕਾਰ ਹੁਸ਼ਿਆਰਪੂਰ, ਫਗਵਾੜਾ ਅਤੇ ਪਠਾਨਕੋਟ ਸ਼ਹਿਰਾਂ ਵਿੱਚ ਅਮਰੁਤ ਯੋਜਨਾ ਅਤੇ ਸਵੱਛ ਭਾਰਤ ਯੋਜਨਾਵਾਂ ਦੇ ਤਹਿਤ ਲਗਾਏ ਜਾਣ ਵਾਲੇ ਸੀਵਰੇਜ, ਵਾਟਰ ਸਪਲਾਈ ਅਤੇ ਸੀਵਰੇਜ ਟ੍ਰੀਟਮੈਂਟ ਪਲਾਟਾਂ ਦੀ ਯੋਜਨਾਵਾਂ ਨੂੰ ਬਿਨ੍ਹਾਂ ਵਜਾਂ ਰੋਕ ਕੇ ਬੈਠੀ ਹੈ, ਇਸ ਗੱਲ ਦੀ ਸ਼ਿਕਾਇਤ ਲੈਕੇ ਅੱਜ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੀ ਅਗੁਵਾਈ ਵਿਚ ਹੁਸ਼ਿਆਰਪੂਰ ਮਿਉਂਸੀਪਲ ਕਾਰਪੋਰੇਸ਼ਨ ਦੇ ਮੇਅਰ ਸ਼ਿਵ ਸੂਦ, ਫਗਵਾੜਾ ਦੇ ਮੇਅਰ ਅਰੁਣ ਖੌਸਲਾ ਅਤੇ ਪਠਾਨਕੋਟ ਦੇ ਮੇਅਰ ਅਨਿਲ ਵਾਸੂਦੇਵਾ ਕੇਂਦਰੀ ਮੰਤਰੀ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਹਰਦੀਪ ਪੂਰੀ ਨੂੰ ਮਿਲੇ।
ਸਾਂਪਲਾ ਦੇ ਨਾਲ ਗਏ ਤਿਨੋਂ ਮੇਅਰਾਂ ਨੇ ਕੇਂਦਰੀ ਮੰਤਰੀ ਹਰਦੀਪ ਪੂਰੀ ਅੱਗੇ ਤੱਥਾਂ ਸਮੇਤ ਅਪਣੀ ਗੱਲ ਰੱਖਦਿਆਂ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਕੇਂਦਰ ਦੀ ਉਕਤ ਯੋਜਨਾਵਾਂ ਦੇ ਤਹਿਤ ਪਠਾਨਕੋਟ, ਹੁਸ਼ਿਆਰਪੂਰ ਅਤੇ ਫਗਵਾੜਾ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕਰ ਰਹੀ ਹੈ। ਉਨ੍ਹਾਂ ਕੇਂਦਰੀ ਮੰਤਰੀ ਪੂਰੀ ਨੂੰ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ ਸਰਕਾਰ ਤੈਅ ਪ੍ਰਕਿਰਿਆਵਾਂ ਵਿਚ ਅੜਚਨ ਨਾ ਪਾਉਂਦੀ ਤਾਂ ਹੁਣ ਤੱਕ ਸੀਵਰੇਜ, ਵਾਟਰ ਸਪਲਾਈ ਅਤੇ ਸੀਵਰੇਜ ਟ੍ਰੀਟਮੈਂਟ ਪਲਾਟਾਂ ਦੇ ਨਵੇਂ ਪ੍ਰੋਜੈਕਟ ਕੇਂਦਰੀ ਫੰਡਿਗ ਨਾਲ ਸ਼ੁਰੂ ਹੋ ਚੁੱਕੇ ਹੁੰਦੇ।

ਸਾਂਪਲਾ ਨੇ ਪੂਰੀ ਨੂੰ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਪੰਜਾਬ ਸਰਕਾਰ ਦੇ ਖਾਸਕਰ ਸਥਾਨਕ ਸਰਕਾਰਾਂ ਵਿਭਾਗ ਦੇ ਅਫਸਰ ਭਾਜਪਾ ਸ਼ਾਸਤ ਮਿਊਂਸੀਪਲ ਕਾਰਪੋਰੇਸ਼ਨਾਂ ਦੇ ਵਿਕਾਸ ਕਾਰਜਾਂ ਵਿਚ ਅੜਿੱਕਾ ਕਿਊਂ ਪਾ ਰਹੇ ਹਨ।
ਪੂਰੀ ਨੇ ਸਾਂਪਲਾ ਅਤੇ ਤਿਨਾਂ ਮੇਅਰਾਂ ਨੂੰ ਭਰੋਸਾ ਦਿੱਤਾ ਕਿ ਉਹ ਨਾ ਸਿਰਫ਼ ਇਸ ਮਾਮਲੇ ਨੂੰ ਪੰਜਾਬ ਸਰਕਾਰ ਦੇ ਸਾਹਮਣੇ ਪੇਸ਼ ਕਰਣਗੇ, ਬਲਕਿ ਹਰ ਮਹੀਨੇ ਸਾਂਪਲਾ ਅਤੇ ਤਿਨੋਂ ਮੇਅਰਾਂ ਦੇ ਨਾਲ ਹਰ ਮਹੀਨੇ ਬੈਠਕ ਕਰਕੇ ਇਸ ਪ੍ਰੋਜੈਕਟ ਦੀ ਸਮੀਖਿਆ ਕਰਣਗੇ।
ਸਾਂਪਲਾ ਨੇ ਅੰਤ ਵਿਚ ਕਿਹਾ ਕਿ ਚਾਹੇ ਕੇਂਦਰ ਸਰਕਾਰ ਵੱਲੋਂ ਪੋਸਟ ਮੈਟਰਿਕ ਸਕਾਲਰਸ਼ਿਪ ਹੋਵੇ, ਚਾਹੇ ਸ਼ਹਿਰੀ ਵਿਕਾਸ ਦੇ ਲਈ ਭੇਜਿਆ ਗਿਆ ਪੈਸਾ ਹੋਵੇ, ਸਮਝ ਨਹੀਂ ਆਉਂਦਾ ਕਿ ਪੰਜਾਬ ਸਰਕਾਰ ਇਸ ਵਿਚ ਅੜਿਕਾ ਪਾਕੇ ਪੰਜਾਬੀਆਂ ਨੂੰ ਇਸ ਲਾਭ ਤੋਂ ਵਾਂਝੇ ਕਿਉਂ ਰੱਖਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *