ਤੇਜ ਝੱਖੜ ਕਾਰਨ ਰਾਏਪੁਰ ਪਿੰਡ ਚ ਦਰਜਨਾਂ ਘਰਾਂ ਦਾ ਨੁਕਸਾਨ,ਖੰਬੇ ਵੀ ਡਿੱਗੇ

ss1

ਤੇਜ ਝੱਖੜ ਕਾਰਨ ਰਾਏਪੁਰ ਪਿੰਡ ਚ ਦਰਜਨਾਂ ਘਰਾਂ ਦਾ ਨੁਕਸਾਨ,ਖੰਬੇ ਵੀ ਡਿੱਗੇ

ਝੁਨੀਰ 30 ਮਈ (ਗੁਰਜੀਤ ਸ਼ੀਂਹ) ਦੇਰ ਰਾਤ ਹੋਈ ਵਰਖਾ ਤੇ ਝੱਖੜ ਨਾਲ ਜਿੱਥੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕਾਂ ਆ ਗਈਆਂ ਹਨ ਉੱਥੇ ਝੱਖੜ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਣ ਦੀ ਖਬਰ ਮਿਲੀ ਹੈ।ਸਰਪੰਚ ਅੰਗਰੇਜ ਕੌਰ ਦੇ ਬੇਟੇ ਅਜੈਬ ਸਿੰਘ ਰਾਏਪੁਰ ਨੇ ਦੱਸਿਆ ਕਿ ਬੀਤੀ ਰਾਤ ਆਏ ਤੂਫਾਨ ਨੇ ਪਿੰਡ ਰਾਏਪੁਰ ਵਿਖੇ ਮਾਖੇਵਾਲੀ ਸਾਈਡ ਕਈ ਘਰਾਂ ਦੀਆਂ ਕੰਧਾਂ ਅਤੇ ਲੋਹੇ ਦੇ ਸ਼ੈਡਾਂ ,ਖੰਬਿਆਂ ਨੂੰ ਤੋੜ ਸੁੱਟਿਆ ਹੈ।ਉਹਨਾਂ ਦੱਸਿਆ ਕਿ ਝੱਖੜ ਬਹੁਤ ਤੇਜ ਸੀ।ਜਿਸ ਕਾਰਨ ਇਸ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ,ਗੁਰਵਿੰਦਰ ਸਿੰਘ ,ਮੇਜਰ ਸਿੰਘ ,ਬਲਕਰਨ ਸਿੰਘ, ਬਿੱਕੜ ਸਿੰਘ ਆਦਿ ਤੋ ਇਲਾਵਾ ਸਕੂਲ ਦੀ ਰਸੋਈ ਬੁਰੀ ਤਰਾਂ ਡਿੱਗ ਪਈ ਹੈ।ਪੀੜਿਤ ਪਰਿਵਾਰਾਂ ਨੇ ਰਾਜ ਸਰਕਾਰ ਤੋ ਮੁਆਵਜੇ ਦੀ ਮੰਗ ਕੀਤੀ ਹੈ।ਉੱਧਰ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਹੋਈ ਵਰਖਾ ਤੋ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਇਸ ਵਰਖਾ ਨਾਲ ਨਰਮੇ ਅਤੇ ਝੋਨੇ ਦੀ ਫਸਲ ਨੂੰ ਵਧੇਰੇ ਲਾਭ ਮਿਲੇਗਾ।

print
Share Button
Print Friendly, PDF & Email