ਪੰਜਾਬ ਦੇ ਕ੍ਰਿਕਟ ਸਟਾਰ ਸ਼ੁਭਮਨ ਗਿੱਲ ਦਾ ਆਪਣੇ ਗ੍ਰਹਿ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ

ss1

ਪੰਜਾਬ ਦੇ ਕ੍ਰਿਕਟ ਸਟਾਰ ਸ਼ੁਭਮਨ ਗਿੱਲ ਦਾ ਆਪਣੇ ਗ੍ਰਹਿ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ

ਅੰਡਰ 19 ਵਿਸ਼ਵ ਕੱਪ ਦੇ ਮੈਨ ਆਫ ਸੀਰੀਜ਼ ਰਹੇ ਸ਼ੁੱਭਮਨ ਗਿਲ ਦਾ ਅੱਜ ਜਲਾਲਾਬਾਦ ਪਹੁੰਚਣ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ । ਇਸ ਮੌਕੇ ਫ਼ਿਰੋਜ਼ਪੁਰ ਰੋਡ ਤੇ ਸਥਿਤ ਸਪਾਇਸੀ ਗਾਰਡਨ ਵਿਖੇ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਅਤੇ ਕ੍ਰਿਕਟ ਪ੍ਰੇਮੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਚੱਕ ਖੇੜੇ ਵਾਲਾ ਉਰਫ਼ ਜੈਮਲ ਵਾਲਾ ਦਾ ਜੰਮਪਲ ਸ਼ੁਭਮਨ ਗਿੱਲ ਸਪੁੱਤਰ ਸਰਦਾਰ ਲਖਵਿੰਦਰ ਸਿੰਘ ਗਿੱਲ ਸ਼ੁਰੂ ਤੋਂ ਹੀ ਪੜ੍ਹਾਈ ਦੇ ਨਾਲ ਨਾਲ ਕ੍ਰਿਕਟ ਵਾਲਾ ਵੀ ਖਾਸ ਲਗਾਓ ਰੱਖਣ ਕਾਰਨ ਮਾਪਿਆਂ ਨੇ ਇਸ ਦੀ ਢੁੱਕਵੀਂ ਕੋਚਿੰਗ  ਲਈ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਪ੍ਰਬੰਧ ਕੀਤਾ ਤਾਂ ਇਸ ਨੌਜਵਾਨ ਨੇ ਅੰਤਰਰਾਸ਼ਟਰੀ ਪੱਧਰ ਤੇ ਵੱਡੇ ਮੀਲ ਪੱਥਰ ਸਥਾਪਤ ਕਰਦਿਆਂ ਪੰਜਾਬ ਹੀ ਨਹੀਂ ਆਪਣੇ  ਪਿੰਡ ਅਤੇ ਮਾਪਿਆਂ ਦੇ ਨਾਮ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਣ ਦੁਆਇਆ  । ਅੱਜ ਪਰਿਵਾਰਕ ਮੈਂਬਰਾਂ ਵਿੱਚ ਜਿੱਥੇ ਮਾਤਾ ਕੀਰਤ ਕੌਰ ਛੋਟੀ ਭੈਣ ਸ਼ਹਿਨੀਲ , ਚਾਚਾ ਯਾਦਵਿੰਦਰ ਸਿੰਘ ਗਿੱਲ ਅਤੇ ਹੋਰ ਰਿਸ਼ਤੇਦਾਰ ਮੌਜੂਦ ਸਨ ਉੱਥੇ ਡੀਐੱਸਪੀ ਜਲਾਲਾਬਾਦ ਅਮਰਜੀਤ ਸਿੰਘ ਨੇ ਪੁਲਸ ਪ੍ਰਸ਼ਾਸਨ ਦੀ ਤਰਫੋਂ ਸਵਾਗਤ ਕੀਤਾ । ਸ਼ਹਿਰ ਦੀਆਂ ਹੋਰ ਨਾਮੀ ਹਸਤੀਆਂ ਵੀ ਉਸ ਦੇ ਸਵਾਗਤ ਲਈ ਮੌਜੂਦ ਸਨ ।ਇਸ ਮੌਕੇ ਇਸ ਨੌਜਵਾਨ ਦੇ ਦਾਦਾ ਸਰਦਾਰ ਦੀਦਾਰ ਸਿੰਘ ਨੇ ਕਿਹਾ ਕਿ ਉਸ ਨੂੰ ਮਾਣ ਹੈ ਕਿ ਉਸ ਦੇ ਪੋਤੇ  ਨੂੰ  ਆਪਣੇ ਦੇਸ਼ ਲਈ ਖੇਡਣ ਅਤੇ ਜਿੱਤਾਂ ਪ੍ਰਾਪਤ ਕਰਨ ਦਾ ਮੌਕਾ ਮਿਲਿਆ ।ਸ਼ਹਿਰ ਦੇ ਵੱਖ ਵੱਖ ਚੌਕਾਂ ਵਿੱਚ ਇਸ ਹੀਰੋ ਦਾ ਸਵਾਗਤ ਕਰਨ ਤੋਂ ਬਾਅਦ ਪ੍ਰਸੰਸਕ ਤੇ ਰਿਸ਼ਤੇਦਾਰ ਗੱਡੀਆਂ ਦੇ ਕਾਫ਼ਲੇ ਸਮੇਤ ਪਿੰਡ ਤੱਕ ਇਸ ਨੌਜਵਾਨ ਨੂੰ ਲੈ ਕੇ ਪੁੱਜੇ ।

print
Share Button
Print Friendly, PDF & Email

Leave a Reply

Your email address will not be published. Required fields are marked *