ਕਰਜ਼ੇ ਤੋਂ ਤੰਗ ਆ ਕੇ ਸਲਫਾਸ ਦੀ ਗੋਲੀ ਖਾਕੇ ਬਾਪ ਸਮੇਤ ਦੋ ਬੱਚਿਆਂ ਦੀ ਦਰਦਨਾਕ ਮੌਤ

ss1

ਕਰਜ਼ੇ ਤੋਂ ਤੰਗ ਆ ਕੇ ਸਲਫਾਸ ਦੀ ਗੋਲੀ ਖਾਕੇ ਬਾਪ ਸਮੇਤ ਦੋ ਬੱਚਿਆਂ ਦੀ ਦਰਦਨਾਕ ਮੌਤ

ਜੰਡਿਆਲਾ ਗੁਰੂ 27 ਫਰਵਰੀ ਵਰਿੰਦਰ ਸਿੰਘ :- ਅੱਜ ਜੰਡਿਆਲਾ ਗੁਰੂ ਨਜ਼ਦੀਕ ਪਿੰਡ ਤੀਰਥ ਪੂਰਾ ਵਿੱਚ ਇਕ ਵਿਅਕਤੀ ਅਤੇ ਦੋ ਬੱਚਿਆਂ ਸਮੇਤ ਸਲਫਾਸ ਦੀ ਗੋਲੀਆਂ ਖਾ ਕੇ ਆਤਮ ਹਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਤਨੀ ਦਾ ਨਾਮ ਹਰਜਿੰਦਰ ਕੌਰ ਦੱਸਿਆ ਗਿਆ ਹੈ। ਮ੍ਰਿਤਕ ਦੀ ਮਾਤਾ ਕੁਲਵੰਤ ਕੌਰ ਪਤਨੀ ਸਰਦੂਲ ਸਿੰਘ ਸਾਬਕਾ ਸਰਪੰਚ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਰਾ ਲੜਕਾ ਸਤਨਾਮ ਸਿੰਘ ਜੋ ਮਜ਼ਦੂਰੀ ਦਾ ਕੰਮ ਕਰਦਾ ਸੀ, ਕੰਮ ਨਹੀਂ ਹੋਣ ਕਾਰਨ ਬੇਰੋਜ਼ਗਾਰੀ ਦੀ ਮਾਰ ਝੱਲ ਰਿਹਾ ਸੀ ਅਤੇ ਆਪਣੇ ਉੱਪਰ ਜ਼ਿਆਦਾ ਕਰਜ਼ ਹੋਣ ਦੇ ਕਾਰਨ ਆਪਣੇ ਦੋ ਬੱਚਿਆਂ ਗੁਰਮਨ ਸਿੰਘ ਉਮਰ 3 ਸਾਲ ਅਤੇ ਹਰਮਨ ਕੌਰ ਜਿਸਦੀ ਉਮਰ ਇਕ ਸਾਲ ਸਲਫਾਸ ਦੀ ਗੋਲੀਆਂ ਦੋਵੇ ਬੱਚਿਆਂ ਨੂੰ ਖਵਾਕੇ ਆਪ ਵੀ ਖਾ ਲਈ ਅਤੇ ਲਗਭਗ 10:30 ਵਜੇ ਤਿੰਨਾਂ ਦੀ ਦਰਦਨਾਕ ਮੌਤ ਹੋ ਗਈ । ਮੌਕੇ ਤੇ ਪਹੁੰਚੀ ਥਾਣਾ ਨਵਾਂ ਪਿੰਡ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *