ਇੱਕ ਹੋਰ ਵੱਡੇ ਘੋਟਾਲੇ ਨੇ ਦਿੱਤਾ ਇਸ ਬੈਂਕ ਨੂੰ ਝਟਕਾ

ss1

ਇੱਕ ਹੋਰ ਵੱਡੇ ਘੋਟਾਲੇ ਨੇ ਦਿੱਤਾ ਇਸ ਬੈਂਕ ਨੂੰ ਝਟਕਾ

ਲਓ ਜੀ, ਇੱਕ ਹੋਰ ਵੱਡੇ ਘੋਟਾਲੇ ਨੇ ਦਿੱਤਾ ਇਸ ਬੈਂਕ ਨੂੰ ਝਟਕਾ : ਪੰਜਾਬ ਨੈਸ਼ਨਲ ਬੈਂਕ ਘੋਟਾਲੇ ਤੋਂ ਇੱਕ ਤੋਂ ਬਾਅਦ ਇੱਕ ਨਵੇਂ ਘੋਟਾਲੇ ਸਾਹਮਣੇ ਆ ਰਹੇ ਹਨ। ਹੁਣ ਬੈਂਕ ਵੀ ਅਜਿਹੇ ਦੋਸ਼ੀਆਂ ਖਿਲਾਫ ਸ਼ਿਕਾਇਤ ਕਰਵਾਉਣ ‘ਚ ਦੇਰੀ ਨਹੀਂ ਕਰ ਰਹੇ, ਜਿਸ ਕਾਰਨ ਸ਼ਿਕਾਇਤਾਂ ਦੀ ਸੂਚੀ ਦਿਨ ਬ ਦਿਨ ਲੰਬੀ ਹੋ ਰਹੀ ਹੈ।

ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਵਪਾਰੀ ਵੱਲੋਂ ਓਰੀਐਂਟਲ ਬੈਂਕ ਆਫ ਕਾਮਰਸ ਤੋਂ 389 ਕਰੋੜ ਰੁਪਏ ਦੀ ਧੋਖਾਧੜੀ ਕਰਕੇ ਕਰਜ਼ਾ ਲਿਆ ਗਿਆ ਹੈ।

ਇਹ ਮਾਮਲਾ ਹੀਰਾ ਵਪਾਰੀ ਨਿਰਯਾਤ ਕੰਪਨੀ ਨਾਲ ਜੁੜਿਆ ਹੈ ਜੋ ਕਿ ਦਿੱਲੀ ਦਾ ਹੈ। ਇਸ ਬਾਬਤ ਬੈਂਕ ਦੇ ਏ.ਜੀ.ਐੱਮ. ਰੈਂਕ ਦੇ ਅਧਿਕਾਰੀ ਨੇ  ਲਿਖਤ ਤੌਰ ‘ਤੇ ਸ਼ਿਕਾਇਤ ਦਿੱਤੀ ਸੀ। ਇਸ ਸੰਬੰਧ ‘ਚ ਸੀ.ਬੀ.ਆਈ. ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਮਿਲੀ ਜਾਣਕਾਰੀ ਮੁਤਾਬਕ ਬੈਂਕ ਦੇ ਅਧਿਕਾਰੀ ਵੱਲੋਂ ਪਿਛਲੇ ਸਾਲ ਸੀ.ਬੀ.ਆਈ. ਨੂੰ ਸ਼ਿਕਾਇਤ ਦਿੱਤੀ ਸੀ ਅਤੇ ਮਾਮਲੇ ਦੀ ਗੰਭੀਰਤਾ ਦੇ ਚੱਲਦਿਆਂ ਸੀ.ਬੀ.ਆਈ. ਨੇ ਦਿੱਲੀ ਦੇ ਜਿਊਲਰ ਸਮੇਤ ਹੋਰਨਾਂ ਕਈ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ।

ਅਧਿਕਾਰੀਆਂ ਦੇ ਮੁਤਾਬਕ, ਆਰੋਪੀ ‘ਤੇ ਧੋਖੇ ਨਾਲ ਲੋਨ ਲੈਣ ਤੋਂ ਇਲਾਵਾ ਬੈਂਕ ਨੂੰ ਪੈਸੇ ਨਾ ਵਾਪਸ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਹਾਂਲਾਕਿ, ਬੈਂਕ ਵੱਲੋਂ ਇਸ ਕੰਪਨੀ ਨੂੰ ਐੱਨ.ਪੀ.ਏ. ਸੂਚੀ ਵਿਚ ਪਾ ਦਿੱਤਾ ਗਿਆ ਸੀ, ਪਰ ਬਾਵਜੂਦ ਇਸਦੇ ਕੰਪਨੀ ਨੂੰ ਕਰੋੜਾਂ ਦਾ ਲੋਨ ਮਿਲਦਾ ਰਿਹਾ ਸੀ।

ਇਸ ਮਾਮਲੇ ਦੇ ਸਾਰੇ ਦੋਸ਼ੀ ਪੁਰਾਣੀ ਦਿੱਲੀ ਅਤੇ ਕਰੋਲ ਬਾਗ ਦੇ ਹੀਰਾ ਨਿਰਯਾਤ ਵਪਾਰੀ ਹਨ ਅਤੇ ਸੀ.ਬੀ.ਆਈ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  ਦੋਸ਼ੀ ਕੰਪਨੀ ਦਿੱਲੀ ਦੀ ਮੇਸਰਜ਼ ਦਵਾਰਿਕਾ ਦਾਸ ਸੇਠ ਇੰਟਰਨੈਸ਼ਨਲ ਪ੍ਰਾਈਵੇਟ ਲਿਮੀਟੇਡ ਅਤੇ ਦਵਾਰਕਾ ਦਾਸ ਸੇਠ ਸੇਜ਼ ਇਨਕਾਰਪੋਰੇਸ਼ਨ ਨਾਮ ਨਾਲ ਦਰਜ ਹੈ ਅਤੇ ਦਿੱਲੀ ਦੇ ਕਰੋਲ ਬਾਗ ‘ਚ ਸਥਾ ਹੈ। ਧੋਖਾਧੜੀ ਕਰਨ ਵਾਲਿਆਂ ‘ਚ ਕੰਪਨੀ ਦਾ ਮਾਲਕ ਸੱਭਿਆ ਸੇਠ ਅਤੇ ਰਿਤਾ ਸੇਠ ਤੋਂ ਇਲਾਵਾ ਕ੍ਰਿਸ਼ਣ ਕੁਮਾਰ ਸਿੰਘ, ਰਵੀ ਕੁਮਾਰ ਸਿੰਘ ਸਮੇਤ ਕਈ ਸਰਕਾਰੀ ਅਧਿਕਾਰੀ ਵੀ ਸ਼ਾਮਿਲ ਹਨ।

print
Share Button
Print Friendly, PDF & Email