ਇਕ ਕਰੋੜ ਰੁਪਏ ਦੀ ਪੁਰਾਣੀ ਕਰੰਸੀ ਸਮੇਤ 4 ਵਿਆਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ss1

ਇਕ ਕਰੋੜ ਰੁਪਏ ਦੀ ਪੁਰਾਣੀ ਕਰੰਸੀ ਸਮੇਤ 4 ਵਿਆਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਜਿਲ੍ਹਾ ਪੁਲਿਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਅਨੁਸਾਰ ਜਿਲ੍ਹੇ ਅੰਦਰ ਮਾੜੇ ਅਨਸਰਾਂ ਖਾਲਫ ਵਿੰਡੀ ਮੁਹਿੰਮ ਤਹਿਤ ਪੁਲਿਸ ਪਾਰਟੀ ਨੇ ਮੁਖਬਰੀ ਦੇ ਅਧਾਰ ਤੇ ਪਿੰਡ ਸੋਹਾਣਾ ਦੇ ਏਰੀਏ ਵਿੱਚ ਨਾਕਾਬੰਦੀ ਕਰਕੇ ਇਕ ਗੱਡੀ ਚੋਂ  ਇਕ ਕਰੋੜ ਰੁਪਏ ਦੀ ਪੁਰਾਣੀ ਕਰੰਸੀ ਸਮੇਤ 4 ਵਿਆਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ (ਜਾਂਚ) ਸ੍ਰੀ ਹਰਬੀਰ ਸਿੰਘ ਅਟਵਾਲ ਅਤੇ ਡੀ.ਐਸ.ਪੀ (ਜਾਂਚ) ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ  24 ਫਰਵਰੀ ਨੂੰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਸ. ਤਰਲੋਚਨ ਸਿੰਘ ਦੀ ਨਿਗਰਾਨੀ ਹੇਠ  ਏ.ਐਸ.ਆਈ ਮੇਵਾ ਸਿੰਘ ਅਤੇ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਨੇ ਚੈਕਿੰਗ ਦੌਰਾਨ ਇਕ ਆਈ-10 ਮੈਗਨਾ ਗੱਡੀ ਨੰਬਰ ਪੀ.ਬੀ. 13-ਏ ਐਸ-8109 ਵਿੱਚ ਸਵਾਰ ਵਿਅਕਤੀਆਂ ਤੋਂ ਕਰੀਬ 01 ਕਰੋੜ ਰੁਪਏ ਦੀ ਪੁਰਾਣੀ ਕਰੰਸੀ ਦੇ ਨੋਟ ਬ੍ਰਾਮਦ ਕੀਤੇ ਜੋ ਇਕ ਬੈਗ ਪਿੱਠੂ ਰੰਗ ਕਾਲਾ ਵਿੱਚ ਪਾਏ ਹੋਏ ਸਨ। ਇਸ ਸਬੰਧੀ ਇਨਕਮ ਟੈਕਸ ਅਤੇ ਇਨਫੋਰਸਮੈਂਟ ਵਿਭਾਗ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਸ੍ਰੀ ਅਟਵਾਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਵਿਆਕਤੀਆਂ ਦੀ ਪਛਾਣ  ਪ੍ਰਭਜੋਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਝੁਨੇਰ , ਰਾਮ ਸਿੰਘ ਪੁੱਤਰ ਲਾਭ ਸਿੰਘ ਵਾਸੀ ਕੂਪ ਕਲਾਂ, ਗਗਨਦੀਪ ਮੁਲਤਾਨੀ ਪੁੱਤਰ ਰਾਜ ਕੁਮਾਰ ਵਾਸੀ ਮਲੇਰਕੋਟਲਾ (ਤਿੰਨੇ ਜਿਲ੍ਹਾ ਸੰਗਰੂਰ) ਅਤੇ ਰਮਿਤ ਕੁਮਾਰ ਕਾਕੂ ਪੁੱਤਰ ਸਵਰਗੀ ਪੂਰਨ ਚੰਦ ਵਾਸੀ ਭਾਦਸੋ ਰੋਡ ਪਟਿਆਲਾ ਵਜੋਂ ਹੋਈੇ। ਇਨ੍ਹਾਂ ਦੇ ਖਿਲਾਫ  ਮੁਕੱਦਮਾ ਨੰਬਰ 35 ਮਿਤੀ 24.2.2018 ਅ/ਧ 420, 188 ਆਈ.ਪੀ.ਸੀ. ਅਤੇ  Sec. 5 cessation of liabilities act 2017 ਥਾਣਾ ਸੁਹਾਣਾ ਵਿਖੇ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। ਇਨਾਂਹ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਇਕ ਮੁਲਜ਼ਮ  ਰਾਮ ਸਿੰਘ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਤਿੰਨ ਮੁਲਜ਼ਮਾਂ ਨੂੰ ਪਟਿਆਲਾ ਜੇਲ੍ਹ ਚ ਬੰਦ ਕਰਵਾਇਆ ਗਿਆ। ਮੁਕੱਦਮੇ ਦੀ ਤਫਤਸੀਸ਼ ਜਾਰੀ ਹੈ।

print
Share Button
Print Friendly, PDF & Email