ਅੰਮ੍ਰਿਤਸਰ ਏਅਰਪੋਰਟ ਤੇ ਫੜਿਆ ਸੋਨਾ

ss1

ਅੰਮ੍ਰਿਤਸਰ ਏਅਰਪੋਰਟ ਤੇ ਫੜਿਆ ਸੋਨਾ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਏਅਰਪੋਰਟ ਤੋਂ ਇਕ ਵਿਅਕਤੀ ਨੂੰ ਸੋਨੇ ਦੀ ਬਿਸਕੁਟ ਸਮੇਤ ਕਾਬੂ ਕੀਤਾ ਗਿਆ ਹੈ। ਫਿਲਹਾਲ ਵਿਅਕਤੀ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਵਿਭਾਗ ਨੇ ਏਅਰ ਇੰਡੀਆ ਦੇ ਦੁਬਈ ਤੋਂ ਆਏ ਜਹਾਜ਼ ਵਿਚ ਸੋਨੇ ਦੇ 116 ਗ੍ਰਾਮ ਦੇ 12 ਬਿਸਕੁਟ ਬਰਾਮਦ ਕੀਤੇ ਗਏ ਹਨ, ਜਿਸ ਦੀ ਕੁਲ ਮਾਤਰਾ 1,400 ਗ੍ਰਾਮ ਹੈ। ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਲਗਭਗ ਸਾਢੇ 4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ ਅਤੇ ਉਹ ਇਸ ਸੋਨੇ ਦੀ ਖੇਪ ਨੂੰ ਪਟਿਆਲਾ ਲਿਜਾ ਰਿਹਾ ਸੀ ਜਿਸ ਨੂੰ ਕਾਬੂ ਕਰ ਲਿਆ ਗਿਆ ਹੈ। ਵਿਭਾਗ ਇਸ ਸਬੰਧੀ ਜਾਂਚ ਕਰ ਰਿਹਾ ਹੈ। ਮੁਲਜ਼ਮ ਨੇ ਸੋਨੇ ਦੀ ਖੇਪ ਨੂੰ ਆਪਣੀ ਪਿੱਠ ਉੱਤੇ ਬੰਨਿਆ ਹੋਇਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *