ਨਵੰਬਰ 84 ਦੇ ਸਿੱਖ ਕਤਲੇਆਮ ਦੇ ਦੋਸ਼ੀ ਬਲਵਾਨ ਖੋਖਰ ਨੂੰ ਜਮਾਨਤ ਦੇਣ ਤੋਂ ਹਾਈ ਕੋਰਟ ਨੇ ਕੀਤਾ ਇਨਕਾਰ

ss1

ਨਵੰਬਰ 84 ਦੇ ਸਿੱਖ ਕਤਲੇਆਮ ਦੇ ਦੋਸ਼ੀ ਬਲਵਾਨ ਖੋਖਰ ਨੂੰ ਜਮਾਨਤ ਦੇਣ ਤੋਂ ਹਾਈ ਕੋਰਟ ਨੇ ਕੀਤਾ ਇਨਕਾਰ

ਨਵੀਂ ਦਿੱਲੀ 24 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਖੇ ਹੋਏ ਨਵੰਬਰ 1984 ਵਿਚ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਕਾਂਗਰਸ ਦੇ ਸਾਬਕਾ ਨਿਗਮ ਪਾਰਸ਼ਦ ਬਲਵਾਨ ਖੋਖਰ ਜੋ ਕਿ ਤਿਹਾੜ ਜੇਲ੍ਹ ਅੰਦਰ ਉਮਰਕੈਦ ਦੀ ਸਜਾ ਭੁਗਤ ਰਿਹਾ ਹੈ ਨੂੰ ਹਾਈਕੋਰਟ ਵਲੋਂ ਅੰਤਰਿਮ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ।

ਬਲਵਾਨ ਖੋਖਰ ਵਲੋਂ ਨੱਕ ਤੇ ਲਗੀ ਚੋਟ ਨੂੰ ਅਧਾਰ ਬਣਾ ਕੇ ਦਿੱਲੀ ਦੇ ਸਰ ਗੰਗਾ ਰਾਮ ਅਸਪਤਾਲ ਵਿਚ ਇਲਾਜ ਕਰਵਾਉਣ ਲਈ ਹਾਈ ਕੋਰਟ ਅੰਦਰ ਅਪੀਲ ਲਗਾਈ ਗਈ ਸੀ । ਅਦਾਲਤ ਨੇ ਕਿਹਾ ਕਿ ਦੋਸ਼ੀ ਨੂੰ ਤਿਹਾੜ੍ਹ ਜੇਲ ਅੰਦਰ ਪੁਰਾ ਇਲਾਜ ਮਿਲ ਰਿਹਾ ਹੈ ਜਿਸ ਕਰਕੇ ਉਸ ਨੂੰ ਜਮਾਨਤ ਤੇ ਰਿਹਾ ਕਰਨ ਦੀ ਕੋਈ ਲੋੜ ਨਹੀ ਹੈ । ਡਬਲ ਬੈਂਚ ਦੇ ਮੁੱਖ ਜੱਜ ਗੀਤਾ ਮਿੱਤਲ ਅਤੇ ਅਨੂ ਮਲਹੋਤਰਾ ਦੀ ਪੀਠ ਵਲੋਂ ਇਸ ਮਾਮਲੇ ਤੇ ਫੈਸਲਾ ਦੇਦੇਆਂ ਜਮਾਨਤ ਦੀ ਅਪੀਲ ਨੂੰ ਇਨਕਾਰ ਕਰ ਦਿੱਤਾ ਹੈ ।

print
Share Button
Print Friendly, PDF & Email