ਮਜੀਠੀਆ ਨਾਲ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸਰਾਏ ਅਤੇ ਕੇਵਿਨ ਲੈਮਰੌਇਕਸ ਦੀ ਮੁਲਾਕਾਤ

ss1

ਮਜੀਠੀਆ ਨਾਲ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸਰਾਏ ਅਤੇ ਕੇਵਿਨ ਲੈਮਰੌਇਕਸ ਦੀ ਮੁਲਾਕਾਤ
ਦੋਹਾਂ ਦੇਸ਼ਾਂ ਦਰਮਿਆਨ ਨਾਗਰਿਕ ਪੱਧਰੀ ਸੰਬੰਧਾਂ ਦੀ ਮਜ਼ਬੂਤੀ ਦੇ ਢੰਗ ਅਤੇ ਉਦੇਸ਼ਾਂ ਬਾਰੇ ਕੀਤਾ ਵਿਚਾਰ-ਵਟਾਂਦਰਾ

ਅੰਮ੍ਰਿਤਸਰ 23 ਫਰਵਰੀ (ਨਿਰਪੱਖ ਆਵਾਜ਼ ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ ‘ਤੇ ਆਏ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਅਤੇ ਕੇਵਿਨ ਲੈਮਰੌਇਕਸ ਨੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਮੁਲਾਕਾਤ ਕੀਤੀ। ਉਹਨਾਂ ਪੰਜਾਬ ਅਤੇ ਕੈਨੇਡਾ ਦਰਮਿਆਨ ਨਾਗਰਿਕ ਪੱਧਰੀ ਸੰਬੰਧਾਂ ਦੀ ਮਜ਼ਬੂਤੀ ਦੇ ਢੰਗ ਅਤੇ ਉਦੇਸ਼ਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਕੈਨੇਡੀਅਨ ਸਾਂਸਦਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਸ਼੍ਰੀ ਦਰਬਾਰ ਸਾਹਿਬ ਵਿਖੇ ਕੈਨੇਡੀਅਨ ਵਫ਼ਦ ਦੇ ਭਰਵੇਂ ਸਵਾਗਤ ਲਈ ਡੂੰਘੀ ਧੰਨਵਾਦੀ ਭਾਵਨਾ ਦਾ ਪ੍ਰਗਟਾਅ ਕੀਤਾ ਹੈ।ਉਹਨਾਂ ਕਿਹਾ ਕਿ ਕੈਨੇਡਾ ਇੱਕ ਬਹੁਤ ਵਿਸ਼ਾਲ ਅਤੇ ਮਜ਼ਬੂਤ ਆਰਥਿਕਤਾ ਵਾਲਾ ਦੇਸ਼ ਹੈ। ਦੋਵੇਂ ਦੇਸ਼ਾਂ ‘ਚ ਇੱਕ ਦੂਸਰੇ ਦੇਸ਼ ਦੇ ਨਾਗਰਿਕਾਂ ਲਈ ਵਪਾਰ ਸਮੇਤ ਪੂੰਜੀ ਨਿਵੇਸ਼ ਦੀਆਂ ਕਈ ਸੰਭਾਵਨਾਵਾਂ ਹਨ ਜਿਸ ਤੋਂ ਲਾਭ ਲਿਆ ਜਾਣਾ ਚਾਹੀਦਾ ਹੈ।ਸ: ਮਜੀਠੀਆ ਨੇ ਇਸ ਮੌਕੇ ਕੈਨੇਡਾ ਵਿੱਚ ਪੰਜਾਬੀਆਂ ਨੂੰ ਮਿਲ ਰਹੇ ਸਨਮਾਨ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰ, ਪੂਜੀ ਨਿਵੇਸ਼ ਅਤੇ ਸਮਾਜਿਕ ਸਭਿਆਚਾਰਕ ਸਬੰਧ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।ਸ: ਮਜੀਠੀਆ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਯਾਤਰਾ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਭੇਟ ਕਰਨ ਨਾਲ ਉਹਨਾਂ ਕੈਨੇਡਾ ਅਤੇ ਦੁਨੀਆ ਭਰ ‘ਚ ਵੱਸਦੇ ਸਿੱਖ ਅਤੇ ਪੰਜਾਬੀ ਭਾਈਚਾਰਾ ਦਾ ਦਿਲ ਜਿੱਤ ਲਿਆ ਹੈ, ਇਸ ਨਾਲ ਆਪਸੀ ਸੰਬੰਧਾਂ ‘ਚ ਇੱਕ ਨਵਾਂ ਅਧਿਆਇ ਸ਼ੁਰੂ ਹੋਵੇਗੀ। ਉਹਨਾਂ ਦੀ ਸ੍ਰੀ ਹਰਿਮੰਦਰ ਸਾਹਿਬ ਆਮਦ ਨਾਲ ਵਿਸ਼ਵ ਭਰ ਦੇ ਮੁਲਕਾਂ ‘ਚ ਵੱਸਦੇ ਸਿੱਖਾਂ ਨੂੰ ਦਰਪੇਸ਼ ‘ਪਛਾਣ’ ਅਤੇ ‘ਕਿਰਪਾਨ’ ਦੇ ਮਾਮਲਿਆਂ ‘ਚ ਵੀ ਕਾਫ਼ੀ ਰਾਹਤ ਮਿਲੇਗੀ। ਸਿੱਖਾਂ ਦੀ ਦਸਤਾਰ ਦੀ ਮਹੱਤਤਾ ਹੋਰ ਵੀ ਉਜਾਗਰ ਹੋਵੇਗੀ। ਇਸ ਮੌਕੇ ਅਰਵਿੰਦਰਪਾਲ ਸਿੰਘ ਪਖੋਕੇ ਵੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *