ਪੇਸ਼ਾਵਰ ਵਿੱਚ ਬੰਬ ਧਮਾਕਾ, 3 ਜ਼ਖਮੀ

ss1

ਪੇਸ਼ਾਵਰ ਵਿੱਚ ਬੰਬ ਧਮਾਕਾ, 3 ਜ਼ਖਮੀ

ਪੇਸ਼ਾਵਰ, 23 ਫਰਵਰੀ: ਪਾਕਿਸਤਾਨ ਦਾ ਪੇਸ਼ਾਵਰ ਸ਼ਹਿਰ ਇਕ ਵਾਰੀ ਫਿਰ ਬੰਬ ਧਮਾਕੇ ਦਾ ਸ਼ਿਕਾਰ ਹੋ ਗਿਆ ਹੈ| ਅੱਜ ਪੇਸ਼ਾਵਰ ਦੇ ਰਿੰਗ ਰੋਡ ਤੇ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿਚ ਘੱਟ ਤੋਂ ਘੱਟ ਤਿੰਨ ਲੋਕ ਜ਼ਖਮੀ ਹੋ ਗਏ|
ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਹ ਧਮਾਕਾ ਖੈਬਰ ਪਖਤੂਨਖਵਾ ਸੂਬੇ ਦੇ ਆਪਦਾ ਪ੍ਰਬੰਧਨ ਅਥਾਰਿਟੀ (ਪੀ. ਡੀ. ਐਮ. ਏ.) ਦੇ ਉਪ ਨਿਦੇਸ਼ਕ ਮੁਹੰਮਦ ਸ਼ਕੀਲ ਨੂੰ ਲੈ ਕੇ ਜਾ ਰਹੀ ਸਰਕਾਰੀ ਗੱਡੀ ਨੇੜੇ ਹੋਇਆ| ਇਹ ਧਮਾਕਾ ਵਿਸਫੋਟਕ ਸਮੱਗਰੀ ਨਾਲ ਲੱਦੀ ਇਕ ਮੋਟਰ ਸਾਈਕਲ ਵਿਚ ਹੋਇਆ| ਰਿਪੋਰਟ ਮੁਤਾਬਕ ਫੌਜ ਸਮੇਤ ਬਚਾਅ ਦਲ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਗਈਆਂ ਹਨ| ਇਸ ਘਟਨਾ ਵਿਚ ਜ਼ਖਮੀ ਹੋਏ ਪੀੜਤਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ| ਏਜੰਸੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|

print
Share Button
Print Friendly, PDF & Email

Leave a Reply

Your email address will not be published. Required fields are marked *