ਫ੍ਰੀ ਹੈਲਥ ਕੈਂਪ ਦਾ ਆਯੋਜਨ ਹਿੰਦੂ ਮੰਦਿਰ ਹਿੰਦੂ ਮੰਦਿਰ ਵਿਖੇ ਕੀਤਾ ਗਿਆ

ss1

ਫ੍ਰੀ ਹੈਲਥ ਕੈਂਪ ਦਾ ਆਯੋਜਨ ਹਿੰਦੂ ਮੰਦਿਰ ਹਿੰਦੂ ਮੰਦਿਰ ਵਿਖੇ ਕੀਤਾ ਗਿਆ

1-15 (1) 1-15 (2) 1-15 (3)

ਚੈਸਪੀਕ/ ਵਿਰਜੀਨੀਆ 1 ਮਈ (ਸੁਰਿੰਦਰ ਢਿਲੋਂ)ਭਾਰਤੀ ਮੂਲ ਦੇ ਡਾਕਟਰਾਂ ਦੀ ਸੰਸਥਾ ਐਸੋਸੀਏਸ਼ਨ ਆਫ ਅਮੈਰੀਕਨ ਫਿਜੀਸ਼ੀਅਨਜ ਆ਼ਫ ਇੰਡੀਅਨ ੳਰਿਜਨ ਤੇ ਹਿੰਦੂ ਮੰਦਿਰ ਆਫ ਹੈਮਪਟਨ ਰੋਡਜ ਵਲੋਂ ਬੱਚਿਆਂ ਤੇ ਬਾਲਿਗਾਂ ਲਈ ਫ੍ਰੀ ਹੈਲਥ ਕੈਂਪ ਦਾ ਆਯੋਜਨ ਹਿੰਦੂ ਮੰਦਿਰ ਵਿਖੇ ਕੀਤਾ ਗਿਆ ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋੜਵੰਦਾਂ ਚੈਕਅੱਪ ਲਈ ਪਹੁੰਚੇ |ਇਸ ਮੌਕੇ ਤੇ ਭਾਰਤੀ ਮੂਲ ਦੇ ਡਾਕਟਰਾਂ ਦੀ ਸੰਸਥਾ ਐਸੋਸੀਏਸ਼ਨ ਆਫ ਅਮੈਰੀਕਨ ਫਿਜੀਸ਼ੀਅਨਜ ਆ਼ਫ ਇੰਡੀਅਨ ੳਰਿਜਨ ਦੀ ਸਥਾਨਿਕ ਇਕਾਈ ਦੇ ਪ੍ਰਧਾਨ ਡਾ ਪਾਰਥਿਵ ਸ਼ੇਠ ਨੇ ਇਸ ਮੁਫਤ ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ 300 ਦੇ ਕਰੀਬ ਲੋਕ ਮਾਤਰ 20 ਡਾਲਰ ਵਿਚ ਸਾਰੇ ਲੈਬਾਰਟਰੀ ਟੈਸਟ ਕਰਵਾ ਕੇ ਲਿਆਏ ਹਨ ਜਿਨ੍ਹਾਂ ਨੇ ਪਹਿਲਾਂ ਰਜਿਸਟਰੇਸ਼ਨ ਕਰਵਾਈ ਸੀ ਤੇ 100 ਦੇ ਕਰੀਬ ਨੇ ਇਥੇ ਰਜਿਸਟਰੇਸ਼ਨ ਕਰਵਾਈ ਹੈ |ਉਨ੍ਹਾਂ ਅੱਗੇ ਦੱਸਿਆ ਕੇ ਇਸ ਕੈਂਪ ਵਿਚ 65 ਵੱਖ-ਵੱਖ ਖੇਤਰਾਂ ਦੇ ਮਾਹਿਰ ਡਾਕਟਰ,8 ਨਰਸਾਂ,5 ਫਾਰਮਾਸਿਸਟ,14 ਮੈਡੀਕਲ ਵਿਦਿਆਰਥੀ,3 ਦੰਦਾਂ ਦੇ ਡਾਕਟਰ,3 ਹਾਈਜੀਨਿਸਟ ਨੇ ਇਸ ਕੈਂਪ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ |ਉਨ੍ਹਾਂ ਅੱਗੇ ਕਿਹਾ ਕੇ ਇਸ ਕੈਂਪ ਨੂੰ ਲਾਉਣ ਪਿਛੇ ਮੁੱਖ ਭਾਵਨਾ ਜੋ ਸਮਾਜ ਤੋਂ ਅਸੀਂ ਲਿਆ ਹੈ ਉਸ ਨੂੰ ਮੋੜਨ ਦੀ ਹੈ|
ਇਸ ਕੈਂਪ ਦੇ ਸਰਗਰਮ ਆਰਗੇਨਾਈਜਰ ਦਿਲ ਦੇ ਰੋਗਾਂ ਦੇ ਮਾਹਿਰ ਡਾ ਸੰਜੇ ਸ਼ਾਹ ਨੇ ਦੱਸਿਆ ਕਿ ਇਸ ਕੈਂਪ ਵਿਚ ਇਕ ਮੋਬਾਇਲ ਸਾਈਟ ਹੀਰਿੰਗ ਸਕਰੀਨਿੰਗ ਯੂਨਿਟ ਤੇ ਦਿਲ ਦੇ ਟੈਸਟਾਂ ਦਾ ਵਿਸ਼ੇਸ਼ ਪ੍ਰਬੰਧ ਵੀ ਸੀ |ਉਨ੍ਹਾਂ ਅੱਗੇ ਦੱਸਿਆ ਕੇ ਹਰ ਕਿੱਤੇ ਦੇ ਮਾਹਿਰ ਡਾਕਟਰਾਂ ਨੇ ਇਥੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ |
ਮਨੀਸ਼ਾ ਤ੍ਰਿਵੇਦੇ ਨੇ ਆਪਣੀ ਟੀਮ ਨਾਲ ਵਲੰਟੀਅਰਜ ਦੇ ਤੌਰ ਤੇ ਸੇਵਾਵਾਂ ਪ਼੍ਰਦਾਨ ਕੀਤੀਆਂ ਜਿਨ੍ਹਾਂ ਦੀ ਸੰਖਿਆ 50 ਦੇ ਕਰੀਬ ਸੀ ਤੇ ਇਸ ਤੋਂ ਇਲਾਵਾ 90 ਦੇ ਕਰੀਬ ਹੈਲਥ ਕੇਅਰ ਦੇ ਵਲੰਟੀਅਰਜ ਨੇ ਇਸ ਕੈਂਪ ਦੀ ਸਫਲਤਾ ਵਿਚ ਆ਼ਪਣਾ ਯੋਗਦਾਨ ਪਾਇਆ |ਇਸ ਕੈਂਪ ਦੀ ਸਫਲਤਾ ਵਿਚ ਹਿੰਦੂ ਮੰਦਿਰ ਦੇ ਪ੍ਰਬੰਧਿਕਾਂ ਨੇ ਵੱਡਮੁੱਲਾ ਯੋਗਦਾਨ ਪਾਇਆ ਤੇ ਲੋਕਾਂ ਲਈ ਚਾਹ,ਪਾਣੀ ਤੇ ਹੋਰ ਖਾਣ ਦੀਆਂ ਵਸਤਾਂ ਪ੍ਰਦਾਨ ਕੀਤੀਆਂ ਗਈਆਂ |

print
Share Button
Print Friendly, PDF & Email

Leave a Reply

Your email address will not be published. Required fields are marked *