ਹੈਨਰੀ ਦਾ ਗੁੱਸਾ ਜਲੰਧਰ ਦੇ ਸਾਰੇ ਵਿਧਾਇਕਾਂ ‘ਤੇ ਉਤਰਿਆ, ਯੂਨੀਅਨ ਨੇ ਕਿਹਾ-ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ

ss1

ਹੈਨਰੀ ਦਾ ਗੁੱਸਾ ਜਲੰਧਰ ਦੇ ਸਾਰੇ ਵਿਧਾਇਕਾਂ ‘ਤੇ ਉਤਰਿਆ, ਯੂਨੀਅਨ ਨੇ ਕਿਹਾ-ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ

ਨਾਰਥ ਹਲਕੇ ‘ਚ ਵਿਧਾਇਕ ਜੂਨੀਅਰ ਬਾਵਾ ਹੈਨਰੀ ਦਾ ਗੁੱਸਾ ਸਫਾਈ ਯੂਨੀਅਨ ਨੇ ਜਲੰਧਰ ਦੇ ਸਾਰੇ ਵਿਧਾਇਕਾਂ ‘ਤੇ ਕੱਢਿਆ। ਪੂਰੀ ਯੂਨੀਅਨ ਜਲੰਧਰ ਦੇ ਸਾਰੇ ਵਿਧਾਇਕਾਂ ਦੇ ਖਿਲਾਫ ਹੋ ਗਈ ਹੈ ਤੇ ਉਨ੍ਹਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਚੰਦਨ ਗਰੇਵਾਲ ਨੇ ਕਿਹਾ ਹੈ ਕਿ ਜੂਨੀਅਰ ਬਾਵਾ ਹੈਨਰੀ ਨੇ ਕਰਮਚਾਰੀਆਂ ਦੇ ਨਾਲ ਬਹੁਤ ਗਲਤ ਢੰਗ ਨਾਲ ਗੱਲ ਕੀਤੀ। ਜੋ ਬਰਦਾਸ਼ਤ ਯੋਗ ਨਹੀਂ ਹੈ। ਸ਼ੁਰੂਆਤ ਵਿਧਾਇਕਾਂ ਨੇ ਕੀਤੀ ਹੈ ਤੇ ਯੂਨੀਅਨ ਇਸ ਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ|

ਹੈਨਰੀ ਨੇ ਤਾਂ ਸਭ ਦੇ ਸਾਹਮਣੇ ਮੁਲਾਜ਼ਿਮਾਂ ਨੂੰ ਧਮਕਾਇਆ, ਮਗਰ ਵਿਧਾਇਕ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ ਤੇ ਪਰਗਟ ਸਿੰਘ ਨੇ ਇਕ ਵਾਰ ਵੀ ਉਨ੍ਹਾਂ ਨੂੰ ਨਹੀਂ ਰੋਕਿਆ। ਚੰਦਨ ਨੇ ਕਿਹਾ ਕਿ ਜਨਤਾ ਨੇ ਇੰਨਾਂ ਨੂੰ ਵੋਟ ਪਾ ਕੇ ਇਸ ਲਈ ਨਹੀਂ ਜਿਤਾਇਆ ਕਿ ਉਹ ਲੋਕਾਂ ਨੂੰ ਸ਼ਰੇਆਮ ਬੇਇੱਜਤ ਕਰੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੱਧਰ ‘ਤੇ ਇਨ੍ਹਾਂ ਵਿਧਾਇਕਾਂ ਦੇ ਖਿਲਾਫ ਮੋਰਚਾ ਖੋਲਿਆ ਜਾਵੇਗਾ। ਦੱਸ ਦਈਏ ਕੇ ਸੈਲਰੀ ਨਾ ਮਿਲਣ ‘ਤੇ ਕੱਲ ਕਰਮਚਾਰੀ ਨਗਰ ਨਿਗਮ ਦਫਤਰ ‘ਚ ਧਰਨਾ ‘ਤੇ ਬੈਠੇ ਸਨ। ਅਜਿਹੇ ‘ਚ ਵਿਧਾਇਕ ਜੂਨੀਅਰ ਬਾਵਾ ਹੈਨਰੀ ਬਹੁਤ ਗਲਤ ਢੰਗ ਨਾਲ ਮੁਲਾਜਿਮਾਂ ਨਾਲ ਗੱਲ ਕੀਤੀ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *