ਸੌਦਾ ਸਾਧ ਕੇਸ ਵਿਚ ਭਾਈ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਹੋਏ ਅਦਾਲਤ ਅੰਦਰ ਪੇਸ਼

ss1

ਸੌਦਾ ਸਾਧ ਕੇਸ ਵਿਚ ਭਾਈ ਲਾਹੋਰੀਆ ਅਤੇ ਤਰਲੋਚਨ ਮਾਣਕਿਆ ਹੋਏ ਅਦਾਲਤ ਅੰਦਰ ਪੇਸ਼

ਨਵੀਂ ਦਿੱਲੀ 22 ਫਰਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਪੁਲਿਸ ਵਲੋਂ ਸਖਤ ਸੁਰਖਿਆ ਹੇਠ ਭਾਈ ਦਿਆ ਸਿੰਘ ਲਾਹੋਰਿਆ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77/2007 ਮਾਮਲੇ ਵਿਚ ਪੇਸ਼ ਕੀਤਾ ਗਿਆ ਤੇ ਨਾਭਾ ਜੇਲ੍ਹ ਤੋ ਮੁੜ ਭਾਈ ਸੁਖਵਿੰਦਰ ਸਿੰਘ ਸੁੱਖੀ ਨੂੰ ਪੰਜਾਬ ਪੁਲਿਸ ਪੇਸ਼ ਨਹੀ ਕਰ ਸਕੀ । ਅਦਾਲਤ ਵਿਚ ਚਲ ਰਹੇ ਇਸ ਕੇਸ ਵਿਚ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ।
ਅਜ ਚਲੇ ਮਾਮਲੇ ਅੰਦਰ ਸਪੈਸ਼ਲ ਸੈਲ ਦੇ ਏਸੀਪੀ ਪੰਕਜ ਸੂਦ ਦੀ ਭਾਈ ਤਰਲੋਚਨ ਸਿੰਘ ਮਾਣਕਿਆ ਦੇ ਵਕੀਲ ਮਨਿੰਦਰ ਸਿੰਘ ਨੇ ਪੇਸ਼ ਹੋ ਕੇ ਤਕਰੀਬਨ ਦੋ ਘੰਟੇ ਤਕ ਕ੍ਰਾਸ ਕੀਤਾ । ਭਾਈ ਦਿਆ ਸਿੰਘ ਲਾਹੋਰਿਆ ਨੂੰ ਮਿਲਣ ਲਈ ਅਦਾਲਤ ਅੰਦਰ ਸ਼੍ਰੌਮਣੀ ਅਕਾਲੀ ਦਲ (ਮਾਨ) ਦਿੱਲੀ ਦੇ ਪ੍ਰਧਾਨ ਸੰਸਾਰ ਸਿੰਘ ਹਾਜਿਰ ਹੋਏ ਸਨ ।
ਦਿੱਲੀ ਦੀ ਹਾਈ ਕੋਰਟ ਵਿਚ ਚਲ ਰਹੇ ਭਾਈ ਲਾਹੋਰਿਆ ਦੀ ਜਮਾਨਤ ਦੇ ਮਾਮਲੇ ਵਿਚ ਸੁਣਵਾਈ ਕਰਦਿਆਂ ਮਾਮਲੇ ਵਿਚ ਹੋ ਰਹੀ ਦੇਰੀ ਦਾ ਸਖਤ ਨੋਟਿਸ ਲੈਦਿਆਂ ਜੱਜ ਸਾਹਿਬ ਨੇ ਹੇਠਲੀ ਅਦਾਲਤ ਨੂੰ ਮਾਮਲੇ ਵਿਚ ਕੀਤੀ ਗਈ ਕਾਰਵਾਈ ਦੀ ਰਿਪੋਰਟ ਜਮਾ ਕਰਵਾਓਣ ਲਈ ਕਿਹਾ ਹੈ ।
ਦਿੱਲੀ ਵਿਚ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 5 ਮਾਰਚ ਅਤੇ ਹਾਈਕੋਰਟ ਵਾਲੇ ਮਾਮਲੇ ਦੀ 15 ਮਾਰਚ ਨੂੰ ਹੋਵੇਗੀ ।

print
Share Button
Print Friendly, PDF & Email

Leave a Reply

Your email address will not be published. Required fields are marked *